7 Mistakes While Bathing: ਸਰੀਰ ਨੂੰ ਰਿਲੈਕਸ ਕਰਨ ਤੋਂ ਲੈ ਕੇ ਮੂਡ ਵਧੀਆ ਬਣਾਈ ਰੱਖਣ ਵਿੱਚ ਇਕ ਚੰਗਾ ਇਸ਼ਨਾਨ ਕਾਫੀ ਫਾਇਦੇਮੰਦ ਸਾਬਿਤ ਹੁੰਦਾ ਹੈ। ਪਰ ਕਈ ਵਾਰ ਲੋਕ ਨਹਾਉਂਦੇ ਸਮੇਂ ਕੁਝ ਆਮ ਗਲਤੀਆਂ ਕਰ ਬੈਠਦੇ ਹਨ, ਜਿਸ ਕਾਰਨ ਉਨ੍ਹਾਂ ਦੀ ਸਿਹਤ ਨੂੰ ਲਾਭ ਦੀ ਥਾਂ ਨੁਕਸਾਨ ਝੱਲਣਾ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਨਹਾਉਂਦੇ ਸਮੇਂ ਚੰਗੀ ਸਿਹਤ ਅਤੇ ਖੂਬਸੂਰਤੀ ਬਣਾਈ ਰੱਖਣ ਲਈ ਕਿਹੜੀਆਂ ਗਲਤੀਆਂ ਕਰਨ ਤੋਂ ਬਚਣਾ ਚਾਹੀਦਾ ਹੈ।

ਬਹੁਤ ਜ਼ਿਆਦਾ ਠੰਡੇ ਪਾਣੀ ਦੀ ਵਰਤੋਂ ਕਰਨੀ

ਜ਼ਿਆਦਾ ਠੰਡੇ ਪਾਣੀ ਨਾਲ ਨ੍ਹਾਉਣਾ ਹਰ ਵਿਅਕਤੀ ਲਈ ਠੀਕ ਨਹੀਂ ਹੁੰਦਾ। ਇਹ ਤੁਹਾਡੇ ਸਰੀਰ ਦੀ ਤਾਸੀਰ, ਮੌਸਮ ਅਤੇ ਸਿਹਤ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ। ਜ਼ਿਆਦਾ ਠੰਡਾ ਪਾਣੀ ਉਨ੍ਹਾਂ ਲਈ ਹਾਨੀਕਾਰਕ ਹੋ ਸਕਦਾ ਹੈ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਜਾਂ ਦਿਲ ਦੀ ਬਿਮਾਰੀ ਹੈ। ਇਸ ਲਈ ਨਾਰਮਲ ਪਾਣੀ ਨਾਲ ਹੀ ਨਹਾਉਣਾ ਸਹੀ ਰਹਿੰਦਾ ਹੈ।

ਬਹੁਤ ਗਰਮ ਪਾਣੀ ਦੀ ਵਰਤੋਂ

ਹੱਦ ਨਾਲ ਵੱਧ ਗਰਮ ਪਾਣੀ ਨਾਲ ਨਹਾਉਣ ਨਾਲ ਚਮੜੀ ਦਾ ਕੁਦਰਤੀ ਤੇਲ ਖਤਮ ਹੋ ਜਾਂਦਾ ਹੈ, ਜਿਸ ਨਾਲ ਚਮੜੀ ਸੁੱਕੀ ਤੇ ਖੁਜਲਾਉਣ ਵਾਲੀ ਹੋ ਸਕਦੀ ਹੈ। ਇਸ ਲਈ ਨਹਾਉਣ ਲਈ ਹਮੇਸ਼ਾ ਗੁੰਨਗੁੰਨੇ ਪਾਣੀ ਦੀ ਵਰਤੋਂ ਕਰੋ।

ਨ੍ਹਾਉਣ ਤੋਂ ਬਾਅਦ ਮੌਇਸ਼ਚਰਾਈਜ਼ਰ ਨਾ ਲਗਾਉਣਾ

ਨ੍ਹਾਉਣ ਤੋਂ ਤੁਰੰਤ ਬਾਅਦ ਮੌਇਸ਼ਚਰਾਈਜ਼ਰ ਨਾ ਲਗਾਉਣ ਨਾਲ ਚਮੜੀ ਖੁਸ਼ਕ ਹੋ ਸਕਦੀ ਹੈ। ਚਮੜੀ ਦੀ ਨਮੀ ਬਣਾਈ ਰੱਖਣ ਲਈ ਨ੍ਹਾਉਣ ਦੇ 5 ਮਿੰਟਾਂ ਦੇ ਅੰਦਰ-ਅੰਦਰ ਮੌਇਸ਼ਚਰਾਈਜ਼ਰ ਲਗਾਓ।

ਹਾਰਡ ਸਾਬਣ ਦੀ ਵਰਤੋਂ

ਕੈਮੀਕਲ ਵਾਲੇ ਸਾਬਣ ਚਮੜੀ ਨੂੰ ਸੁੱਕਾ ਤੇ ਸੰਵੇਦਨਸ਼ੀਲ ਬਣਾ ਸਕਦੇ ਹਨ। ਇਸ ਲਈ ਨ੍ਹਾਉਣ ਲਈ ਹਮੇਸ਼ਾ ਮਾਈਲਡ, ਮੌਇਸ਼ਚਰਾਈਜ਼ਿੰਗ ਸਾਬਣ ਜਾਂ ਬੌਡੀ ਵਾਸ਼ ਦੀ ਚੋਣ ਕਰੋ।

ਵੱਧ ਸਕਰਬਿੰਗ ਕਰਨਾ

ਚਮੜੀ ਨੂੰ ਵਾਰ-ਵਾਰ ਜਾਂ ਜ਼ੋਰ ਨਾਲ ਸਕਰਬ ਕਰਨ ਨਾਲ ਇਸ ਦੀ ਉੱਪਰੀ ਪਰਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਹਫ਼ਤੇ ਵਿੱਚ ਸਿਰਫ 1-2 ਵਾਰੀ ਹੀ ਨ੍ਹਾਉਂਦੇ ਸਮੇਂ ਹਲਕੇ ਸਕਰਬ ਦੀ ਵਰਤੋਂ ਕਰੋ।

ਲੰਮੇ ਸਮੇਂ ਤੱਕ ਨ੍ਹਾਉਣਾ

10-15 ਮਿੰਟ ਤੋਂ ਵੱਧ ਸਮੇਂ ਤੱਕ ਨ੍ਹਾਉਣ ਨਾਲ ਚਮੜੀ ਦੀ ਨਮੀ ਘੱਟ ਸਕਦੀ ਹੈ। ਇਸ ਲਈ ਨ੍ਹਾਉਣ ਲਈ ਹਮੇਸ਼ਾ ਛੋਟੀ ਸਮੇਂ ਦੀ ਮਿਆਦ ਚੁਣੋ।

ਗੰਦੇ ਤੌਲੀਆ ਦੀ ਵਰਤੋਂ ਕਰਨਾ

ਗਿੱਲੇ ਜਾਂ ਗੰਦੇ ਤੌਲੀਆ ਦੀ ਵਰਤੋਂ ਕਰਨ ਨਾਲ ਬੈਕਟੀਰੀਆ ਅਤੇ ਫੰਗਸ ਇਨਫੈਕਸ਼ਨ ਫੈਲਣ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਆਪਣੀ ਸਿਹਤ ਨੂੰ ਚੰਗਾ ਬਣਾਈ ਰੱਖਣ ਲਈ ਹਮੇਸ਼ਾ ਸਾਫ਼ ਅਤੇ ਸੁੱਕਾ ਤੌਲੀਆ ਹੀ ਵਰਤੋਂ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।