Myth Vs Truth: ਦੁਨੀਆ 'ਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਸ ਨੂੰ ਗੱਲਗੱਪੇ ਖਾਣਾ ਨਾ ਪਸੰਦ ਹੋਵੇ। ਹਰ ਗਲੀ, ਨੁੱਕਰ ਅਤੇ ਕੋਨੇ 'ਤੇ ਪਾਣੀ ਗੱਲਗੱਪਿਆਂ ਦੀਆਂ ਰੇਹੜੀਆਂ ਦੀ ਭੀੜ ਹੁੰਦੀ ਹੈ। ਇਹ ਬਹੁਤ ਹੀ ਮਸਾਲੇਦਾਰ ਅਤੇ ਸ਼ਾਨਦਾਰ ਸਵਾਦ ਵਾਲਾ ਸਟ੍ਰੀਟ ਫੂਡ ਹੈ। ਕੁੱਝ ਲੋਕ ਮੂੰਹ ਦੇ ਛਾਲਿਆਂ ਨੂੰ ਠੀਕ ਕਰਨ ਲਈ ਗੱਲਗੱਪੇ ਖਾਂਦੇ ਹਨ। ਜੀ ਹਾਂ, ਅਕਸਰ ਲੋਕ ਨੂੰ ਇਹ ਕਹਿੰਦੇ ਸੁਣੇ ਜਾਂਦੇ ਹੈ ਕਿ ਜਦੋਂ ਮੂੰਹ ਵਿੱਚ ਛਾਲੇ ਹੋ ਜਾਣ ਤਾਂ ਗੋਲਗੱਪੇ ਖਾ ਲੈਣੇ ਚਾਹੀਦੇ ਹਨ। ਹੁਣ ਸਵਾਲ ਇਹ ਹੈ ਕਿ ਕੀ ਗੋਲਗੱਪੇ ਖਾਣ ਨਾਲ ਛਾਲੇ ਠੀਕ ਹੋ ਜਾਂਦੇ ਹਨ। ਆਓ ਜਾਣਦੇ ਹਾਂ ਇਸ ਦਾ ਸਹੀ ਜਵਾਬ ਕੀ ਹੈ...



ਕੀ ਗੋਲਗੱਪੇ ਖਾਣ ਨਾਲ ਛਾਲੇ ਠੀਕ ਹੋ ਜਾਂਦੇ ਹਨ? 



ਕੀ ਗੋਲਗੱਪੇ ਖਾਣ ਨਾਲ ਮੂੰਹ ਦੇ ਛਾਲੇ ਠੀਕ ਹੋ ਸਕਦਾ ਨੇ? ਜਵਾਬ ਹੈ ਨਹੀਂ... ਡਾਕਟਰਾਂ ਮੁਤਾਬਕ ਇਹ ਇੱਕ ਤਰ੍ਹਾਂ ਦਾ ਭੁਲੇਖਾ ਹੈ। ਜਿਸ ਨੂੰ ਲੋਕ ਲੰਬੇ ਸਮੇਂ ਤੋਂ ਫਾਲੋ ਕਰਦੇ ਆ ਰਹੇ ਹਾਂ। ਡਾਕਟਰਾਂ ਦਾ ਮੰਨਣਾ ਹੈ ਕਿ ਗੋਲਗੱਪੇ ਨਮਕੀਨ ਅਤੇ ਕਰਿਸਪੀ ਹੁੰਦੇ ਹਨ। ਜਿਸ ਨੂੰ ਮੂੰਹ ਵਿੱਚ ਪਾਉਣ ਨਾਲ ਤੁਹਾਡੇ ਛਾਲੇ ਠੀਕ ਹੋਣ ਦੀ ਬਜਾਏ ਵਧ ਸਕਦੇ ਹਨ। ਤੁਹਾਡੇ ਮੂੰਹ ਦੇ ਛਾਲੇ ਹੋਰ ਵੱਡੇ ਹੋ ਸਕਦੇ ਹਨ। ਇਸ ਲਈ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਗੋਲਗੱਪੇ ਖਾਣ ਨਾਲ ਛਾਲੇ ਠੀਕ ਹੋ ਜਾਂਦੇ ਹਨ। ਛਾਲਿਆਂ ਨੂੰ ਠੀਕ ਕਰਨ ਲਈ ਇਹ ਜ਼ਰੂਰੀ ਹੈ, ਜਿੰਨਾ ਜ਼ਿਆਦਾ ਤੁਹਾਡੇ ਮੂੰਹ ਵਿੱਚੋਂ ਲਾਰ ਨਿਕਲੇਗੀ, ਓਨੀ ਹੀ ਜ਼ਿਆਦਾ ਤੁਹਾਡੇ ਮਰੇ ਹੋਏ ਸੈੱਲ ਬਾਹਰ ਆਉਣਗੇ ਤੇ ਠੀਕ ਹੋਣ ਦੀ ਸੰਭਾਵਨਾ ਵੱਧ ਜਾਵੇਗੀ। ਇਸੇ ਲਈ ਡਾਕਟਰ ਛਾਲੇ ਹੋਣ ਦੀ ਸੂਰਤ ਵਿੱਚ ਕਈ ਤਰ੍ਹਾਂ ਦੇ gel prescribe ਲਿਖਦੇ ਹਨ, ਜਿਸ ਨੂੰ ਲਗਾਉਣ ਨਾਲ ਮੂੰਹ ਵਿੱਚੋਂ ਲਾਰ ਨਿਕਲ ਜਾਂਦੀ ਹੈ।



ਕੀ ਗੋਲਗੱਪਿਆਂ ਦਾ ਪਾਣੀ ਛਾਲਿਆਂ ਵਿੱਚ ਫ਼ਾਇਦੇਮੰਦ ਹੁੰਦਾ ਹੈ? 



ਇਸ 'ਤੇ ਡਾਕਟਰਾਂ ਦਾ ਕਹਿਣਾ ਹੈ ਕਿ ਛਾਲੇ ਹੋਣ 'ਤੇ ਨਮਕ ਵਾਲੇ ਪਾਣੀ ਨਾਲ ਗਰਾਰੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਿਉਂਕਿ ਇਹ ਜ਼ਿਆਦਾ ਥੁੱਕ ਜਾਂ ਲਾਰ (Sliva) ਨੂੰ ਪੈਦਾ ਕਰਦੇ ਹਨ। ਇਸ ਦੇ ਅਨੁਸਾਰ ਗੋਲਗੱਪਿਆਂ ਦਾ ਪਾਣੀ ਮਸਾਲੇਦਾਰ ਅਤੇ ਨਮਕੀਨ ਹੁੰਦਾ ਹੈ, ਜਿਸ ਕਾਰਨ ਸਾਡੇ ਮੂੰਹ ਵਿੱਚੋਂ ਜ਼ਿਆਦਾ Sliva ਨਿਕਲਦਾ ਹੈ। ਅਜਿਹੀ ਸਥਿਤੀ 'ਚ ਗੋਲਗੱਪੇ ਦੇ ਪਾਣੀ ਨਾਲ ਛਾਲੇ ਠੀਕ ਹੋਣ ਦੀ ਸੰਭਾਵਨਾ ਹੋ ਸਕਦੀ ਹੈ, ਜਦਕਿ ਡਾਕਟਰ ਛਾਲੇ ਹੋਣ 'ਤੇ ਗੋਲਗੱਪਿਆਂ ਦੀ ਬਜਾਏ ਕੁੱਝ ਹੋਰ ਮਸਾਲੇਦਾਰ ਚੀਜ਼ਾਂ ਖਾਣ ਦੀ ਸਲਾਹ ਦਿੰਦੇ ਹਨ। ਇਸ ਤੋਂ ਇਲਾਵਾ ਸੌਂਫ ਦਾ ਪਾਣੀ ਪੀਣਾ ਵੀ ਛਾਲਿਆਂ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਡਾਕਟਰ ਮੁਤਾਬਕ ਮੂੰਹ ਵਿੱਚ ਛਾਲੇ ਹੋਣ ਉੱਤੇ ਡਾਕਟਰ ਦੀ ਸਲਾਹ ਲੈਣੀ ਹੀ ਬਿਹਤਰ ਹੈ।