Health News: ਗਰਮੀ ਹੋਵੇ ਜਾਂ ਸਰਦੀ, ਚਾਹ ਪੀਣ ਦੇ ਸ਼ੌਕੀਨ ਲੋਕ ਆਪਣੇ ਦਿਨ ਦੀ ਸ਼ੁਰੂਆਤ ਇਕ ਕੱਪ ਚਾਹ ਨਾਲ ਹੀ ਕਰਦੇ ਹਨ ਤਾਂ ਜੋ ਉਹ ਐਕਟਿਵ ਮਹਿਸੂਸ ਕਰ ਸਕੇ। ਚਾਹ ਪ੍ਰੇਮੀ ਕਿਸੇ ਵੀ ਵੇਲੇ ਇਹਨੂੰ ਪੀਣ ਲਈ ਤਿਆਰ ਰਹਿੰਦੇ ਹਨ। ਪਰ, ਕੁਝ ਲੋਕਾਂ ਲਈ ਇਹ ਆਦਤ ਮੁਸੀਬਤ ਬਣ ਜਾਂਦੀ ਹੈ, ਕਿਉਂਕਿ ਸਵੇਰੇ ਚਾਹ ਪੀਣ ਦੀ ਆਦਤ ਪੇਟ ਫੁੱਲਣ ਦਾ ਕਾਰਨ ਬਣ ਸਕਦੀ ਹੈ। ਜੇ ਤੁਹਾਨੂੰ ਵੀ ਚਾਹ ਪੀਣ ਤੋਂ ਬਾਅਦ ਪੇਟ ਫੁੱਲਣ ਜਾਂ ਬਲੋਟਿੰਗ ਦੀ ਸਮੱਸਿਆ ਆਉਂਦੀ ਹੈ ਤਾਂ ਆਓ ਜਾਣਦੇ ਇਸ ਦੇ ਕਾਰਨ।

ਚਾਹ ਪੀਣ ਤੋਂ ਬਾਅਦ ਪੇਟ ਕਿਉਂ ਫੁੱਲ ਜਾਂਦਾ ਹੈ?

ਚਾਹ ਭਾਰਤ ਦੀ ਸਭ ਤੋਂ ਲੋਕਪ੍ਰੀਅ ਪੀਣ ਵਾਲੀ ਚੀਜ਼ਾਂ 'ਚੋਂ ਇਕ ਹੈ, ਜੋ ਦੁਨੀਆ ਭਰ ਵਿੱਚ ਪਸੰਦ ਕੀਤੀ ਜਾਂਦੀ ਹੈ। ਹਾਲਾਂਕਿ ਚਾਹ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਵੇਂ ਕਿ ਬਲੈਕ ਟੀ, ਗ੍ਰੀਨ ਟੀ ਅਤੇ ਹਬਰਲ ਟੀ, ਪਰ ਭਾਰਤ ਵਿੱਚ ਜ਼ਿਆਦਾਤਰ ਲੋਕ ਦੁੱਧ ਵਾਲੀ ਚਾਹ ਪੀਣ ਨੂੰ ਤਰਜੀਹ ਦਿੰਦੇ ਹਨ। ਅਕਸਰ ਲੋਕ ਸਵੇਰੇ ਉੱਠਦੇ ਹੀ ਬੈਡ ਟੀ ਲੈਂਦੇ ਹਨ।

ਚਾਹ ਵਿੱਚ ਕੈਫੀਨ ਹੁੰਦੀ ਹੈ, ਜੋ ਖਾਲੀ ਪੇਟ ਪੀਣ ਨਾਲ ਪੇਟ ਵਿੱਚ ਗੈਸ ਬਣ ਸਕਦੀ ਹੈ। ਕੈਫੀਨ ਪੇਟ ਵਿੱਚ ਐਸਿਡ ਪੈਦਾ ਕਰਦੀ ਹੈ, ਜਿਸ ਨਾਲ ਐਸਿਡਿਟੀ ਵਧਦੀ ਹੈ ਅਤੇ ਇਸ ਕਾਰਨ ਪੇਟ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ। ਇਹ ਐਸਿਡਿਟੀ ਨਾ ਸਿਰਫ਼ ਪੇਟ ਵਿਚ ਬੇਚੈਨੀ ਪੈਦਾ ਕਰਦੀ ਹੈ, ਸਗੋਂ ਪੇਟ ਫੁੱਲਣ ਦਾ ਕਾਰਨ ਵੀ ਬਣਦੀ ਹੈ।

ਚਾਹ ਪੀਣ ਤੋਂ ਬਾਅਦ ਪੇਟ ਫੁੱਲਣ ਦੀ ਸਮੱਸਿਆ ਤੋਂ ਕਿਵੇਂ ਬਚਿਆ ਜਾਵੇ?

ਜੇ ਚਾਹ ਪੀਣ ਤੋਂ ਬਾਅਦ ਤੁਹਾਡਾ ਪੇਟ ਫੁੱਲ ਜਾਂਦਾ ਹੈ ਤਾਂ ਤੁਹਾਨੂੰ ਚਾਹ ਬਣਾਉਣ ਦਾ ਤਰੀਕਾ ਬਦਲਨਾ ਚਾਹੀਦਾ ਹੈ। ਜੇਕਰ ਤੁਸੀਂ ਮਿੱਠੀ ਚਾਹ ਪੀਣਾ ਪਸੰਦ ਕਰਦੇ ਹੋ ਤਾਂ ਚੀਨੀ ਦੀ ਥਾਂ ਕੁਦਰਤੀ ਮਿਠਾਸ ਵਾਲੇ ਵਿਕਲਪ ਜਿਵੇਂ ਸ਼ਹਿਦ ਜਾਂ ਸਟੀਵੀਆ ਵਰਤੋਂ। ਇਹ ਚਾਹ ਨੂੰ ਆਸਾਨੀ ਨਾਲ ਪਚਾਉਣ ਵਿੱਚ ਮਦਦ ਕਰਦੇ ਹਨ ਅਤੇ ਗੈਸ ਨਹੀਂ ਬਣਦੀ।

ਇਸਦੇ ਨਾਲ ਨਾਲ ਤੁਸੀਂ ਚਾਹ ਬਣਾਉਂਦੇ ਸਮੇਂ ਇਸ ਵਿੱਚ ਇਲਾਇਚੀ ਪਾ ਸਕਦੇ ਹੋ। ਇਲਾਇਚੀ ਨਾ ਸਿਰਫ਼ ਚਾਹ ਦਾ ਸਵਾਦ ਵਧਾਉਂਦੀ ਹੈ, ਸਗੋਂ ਇਹ ਪਾਚਣ 'ਚ ਵੀ ਮਦਦਗਾਰ ਹੁੰਦੀ ਹੈ ਅਤੇ ਐਸਿਡਿਟੀ ਨੂੰ ਘਟਾਉਂਦੀ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਬਹੁਤ ਵੱਧ ਚਾਹ ਪੀਣ ਤੋਂ ਪਰਹੇਜ਼ ਕਰੋ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।