Don't ignore the back pain: ਅੱਜ ਦੀ ਦੌੜ ਭਰੀ ਜ਼ਿੰਦਗੀ ਅਤੇ ਗਲਤ ਜੀਵਨ ਸ਼ੈਲੀ ਨੇ ਸਰੀਰ ਦੇ ਵਿੱਚ ਕਈ ਬਿਮਾਰੀਆਂ ਨੂੰ ਪੈਦਾ ਕਰ ਕੇ ਰੱਖ ਦਿੱਤਾ ਹੈ। ਸਾਡੇ ਸਰੀਰ ਦੀ ਕਸਰਤ ਦਾ ਸਮਾਂ ਘੱਟ ਗਿਆ ਹੈ। ਜ਼ਿਆਦਾਤਰ ਲੋਕ ਬੈਠਣ ਵਾਲੀ ਜੌਬਸ ਕਰ ਰਹੇ ਨੇ (People are doing sitting jobs), ਜਿਸ ਕਰਕੇ ਉਨ੍ਹਾਂ ਦੇ ਸਰੀਰ (body) ਉੱਤੇ ਕਈ ਮਾੜੇ ਪ੍ਰਭਾਵ ਪੈ ਰਹੇ ਹਨ। ਪਿੱਠ ਦਰਦ (back pain) ਕਿਸੇ ਵੀ ਵਿਅਕਤੀ ਲਈ ਸਮੱਸਿਆ ਬਣ ਸਕਦਾ ਹੈ। ਜੇਕਰ ਤੁਹਾਨੂੰ ਵੀ ਲਗਾਤਾਰ ਤੁਹਾਡੀ ਪਿੱਠ ਵਿੱਚ ਹਲਕਾ ਜਿਹਾ ਦਰਦ ਰਹਿੰਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਸਮੇਂ ਸਿਰ ਇਸ ਦਾ ਇਲਾਜ ਕਰਵਾਓ। ਲੰਬੇ ਸਮੇਂ ਤੱਕ ਇੱਕੋ ਆਸਣ ਵਿੱਚ ਬੈਠਣ ਨਾਲ ਕਮਰ ਦਰਦ ਹੁੰਦਾ ਹੈ। ਪਰ ਜੇਕਰ ਇਹ ਸਮੱਸਿਆ ਤੁਹਾਨੂੰ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਹੀ ਹੈ ਤਾਂ ਥੋੜਾ ਸਾਵਧਾਨ ਰਹੋ ਕਿਉਂਕਿ ਇਹ ਕਿਸੇ ਗੰਭੀਰ ਬਿਮਾਰੀ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ। ਪਿੱਠ ਦੇ ਦਰਦ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਕਿਉਂਕਿ ਇਹ ਕਿਸੇ ਗੰਭੀਰ ਬਿਮਾਰੀ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ। ਇਸ ਦੇ ਨਾਲ ਹੀ ਇਸ ਨੂੰ ਹੱਡੀਆਂ ਅਤੇ ਨਸਾਂ ਨਾਲ ਵੀ ਜੋੜਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਮਰ ਦਰਦ ਕਿਉਂ ਹੁੰਦਾ ਹੈ?



ਪਿੱਠ ਦਰਦ ਦੇ ਕਾਰਨ


ਪਿੱਠ ਦਰਦ ਦੇ ਕਈ ਕਾਰਨ ਹੋ ਸਕਦੇ ਹਨ। ਉਦਾਹਰਣ ਵਜੋਂ, ਗਲਤ ਢੰਗ ਨਾਲ ਬੈਠਣ ਨਾਲ ਅਕਸਰ ਪਿੱਠ ਦਰਦ ਹੁੰਦਾ ਹੈ। ਬੈਠਣ ਅਤੇ ਖੜ੍ਹੇ ਹੋਣ ਦਾ ਗਲਤ ਤਰੀਕਾ ਵੀ ਕਮਰ ਦਰਦ ਦਾ ਕਾਰਨ ਹੋ ਸਕਦਾ ਹੈ। ਮਾਸਪੇਸ਼ੀਆਂ ਦਾ ਖਿਚਾਅ ਵੀ ਪਿੱਠ ਦਰਦ ਦਾ ਕਾਰਨ ਹੋ ਸਕਦਾ ਹੈ, ਇਹ ਗੰਭੀਰ ਰੂਪ ਲੈ ਸਕਦਾ ਹੈ।



ਹਰਨੀਏਟਿਡ ਡਿਸਕ- ਇਸ ਵਿੱਚ ਰੀੜ੍ਹ ਦੀ ਹੱਡੀ ਦੇ ਵਿਚਕਾਰਲਾ ਗੈਪ ਘੱਟਣ ਲੱਗਦਾ ਹੈ। ਡਿਸਕ ਦੇ ਅੰਦਰ ਦਾ ਨਰਮ ਤਰਲ ਘਟਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਇਹ ਟੁੱਟ ਸਕਦਾ ਹੈ। ਅਜਿਹੀ ਸਥਿਤੀ ਵਿੱਚ ਉਭਰੀ ਹੋਈ ਅਤੇ ਫਟੀ ਹੋਈ ਡਿਸਕ ਪਿੱਠ ਦਰਦ ਦਾ ਕਾਰਨ ਬਣ ਸਕਦੀ ਹੈ।


ਹੋਰ ਪੜ੍ਹੋ : ਜ਼ਿਆਦਾ ਉਬਲੀ ਚਾਹ ਬਣ ਸਕਦੀ 'ਜ਼ਹਿਰ', ਪੀਣ ਤੋਂ ਬਚੋ ਨਹੀਂ ਤਾਂ...


ਲਾਇਲਾਜ ਰੋਗ- ਨਸਾਂ ਅਤੇ ਰੀੜ੍ਹ ਦੀ ਹੱਡੀ ਨਾਲ ਸਬੰਧਤ ਰੋਗ ਹੋ ਸਕਦਾ ਹੈ। ਬਹੁਤ ਸਾਰੇ ਲੋਕ ਅਕਸਰ ਗਠੀਆ, ਓਸਟੀਓਪੋਰੋਸਿਸ ਅਤੇ ਸਪੋਂਡੀਲੋਆਰਥਾਈਟਿਸ ਕਾਰਨ ਪਿੱਠ ਦਰਦ ਤੋਂ ਪੀੜਤ ਹੁੰਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕੋਈ ਦਰਦ ਮਹਿਸੂਸ ਕਰ ਰਹੇ ਹੋ, ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।


ਪਿੱਠ ਦਰਦ ਤੋਂ ਬਚਣ ਲਈ ਕਰੋ ਇਹ ਕੰਮ


ਜੇਕਰ ਤੁਸੀਂ ਪਿੱਠ ਦੇ ਦਰਦ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੀ ਜੀਵਨ ਸ਼ੈਲੀ ਅਤੇ ਖੁਰਾਕ ਵਿੱਚ ਕੁਝ ਖਾਸ ਸੁਧਾਰ ਕਰਨੇ ਪੈਣਗੇ। ਸਭ ਤੋਂ ਪਹਿਲਾਂ ਆਪਣੀ ਜੀਵਨ ਸ਼ੈਲੀ ਅਤੇ ਖੁਰਾਕ ਨੂੰ ਠੀਕ ਕਰੋ। ਐਕਟਿਵ ਰਹੋ, ਤੁਸੀਂ ਜਿੰਨੇ ਜ਼ਿਆਦਾ ਸਰਗਰਮ ਹੋਵੋਗੇ, ਤੁਹਾਡਾ ਖੂਨ ਸੰਚਾਰ ਠੀਕ ਤਰ੍ਹਾਂ ਕੰਮ ਕਰੇਗਾ। ਜੇਕਰ ਤੁਸੀਂ ਸਰਗਰਮ ਰਹਿੰਦੇ ਹੋ, ਤਾਂ ਤੁਹਾਡਾ ਤਣਾਅ ਵੀ ਕਾਬੂ ਵਿੱਚ ਰਹੇਗਾ। ਚਲਦੇ ਰਹੋ, ਜਦੋਂ ਵੀ ਬੈਠੋ, ਚੰਗੀ ਤਰ੍ਹਾਂ ਬੈਠੋ। ਜੇਕਰ ਤੁਸੀਂ ਠੀਕ ਤਰ੍ਹਾਂ ਨਾਲ ਬੈਠੋਗੇ ਜਾਂ ਕਸਰਤ ਕਰੋਗੇ ਤਾਂ ਪਿੱਠ ਦੇ ਟਿਸ਼ੂਆਂ ਅਤੇ ਮਾਸਪੇਸ਼ੀਆਂ 'ਚ ਦਰਦ ਨਹੀਂ ਹੋਵੇਗਾ।



Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।