Tea Side Effects: ਭਾਰਤ ਦੇ ਵਿੱਚ ਜ਼ਿਆਦਾਤਰ ਲੋਕ ਚਾਹ ਪੀਣਾ ਪਸੰਦ ਕਰਦੇ ਹਨ। ਲਗਭਗ ਹਰ ਘਰ ਦੇ ਵਿੱਚ ਦਿਨ ਦੀ ਸ਼ੁਰੂਆਤ ਚਾਹ ਦੀਆਂ ਚੁਸਕੀਆਂ ਦੇ ਨਾਲ ਹੀ ਹੁੰਦੀ ਹੈ। ਸਰਦੀਆਂ ਦੇ ਮੌਸਮ ਵਿੱਚ, ਬਹੁਤ ਸਾਰੇ ਲੋਕ ਦਿਨ ਭਰ ਵਿੱਚ ਕਈ ਕੱਪ ਚਾਹ ਪੀਂਦੇ ਹਨ। ਕੁੱਝ ਲੋਕ ਚਾਹ ਤੋਂ ਬਿਨਾਂ ਕੁੱਝ ਸਮਾਂ ਵੀ ਨਹੀਂ ਰਹਿ ਸਕਦੇ। ਮੰਨਿਆ ਜਾਂਦਾ ਹੈ ਕਿ ਸਰਦੀਆਂ ਵਿੱਚ ਇੱਕ ਕੱਪ ਚਾਹ ਕਈ ਬਿਮਾਰੀਆਂ ਤੋਂ ਬਚ ਸਕਦੀ ਹੈ। ਸਰਦੀਆਂ ਵਿੱਚ ਚਾਹ ਨੂੰ ਸਭ ਤੋਂ ਵਧੀਆ ਇਮਿਊਨਿਟੀ ਬੂਸਟਰ ਕਿਹਾ ਜਾਂਦਾ ਹੈ। ਹਾਲਾਂਕਿ ਸਰਦੀਆਂ ਦੇ ਮੌਸਮ ਵਿੱਚ ਵੀ ਜ਼ਿਆਦਾ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸਿਹਤ ਮਾਹਿਰ ਸਰਦੀਆਂ ਵਿੱਚ ਜ਼ਿਆਦਾ ਚਾਹ ਨਾ ਪੀਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਠੰਡ ਦੇ ਮੌਸਮ ਵਿਚ ਚਾਹ (Tea Side Effects) ਦਾ ਸੇਵਨ ਕਾਫੀ ਵਧ ਜਾਂਦਾ ਹੈ, ਜੋ ਸਿਹਤ ਲਈ ਚੁਣੌਤੀਆਂ ਪੈਦਾ ਕਰ ਸਕਦਾ ਹੈ। ਆਓ ਜਾਣਦੇ ਹਾਂ ਸਰਦੀਆਂ 'ਚ ਚਾਹ ਘੱਟ ਕਿਉਂ ਪੀਓ...



 
ਅਦਰਕ ਦੀ ਚਾਹ ਤੋਂ ਪਰਹੇਜ਼ ਕਰੋ
ਸਰਦੀਆਂ ਵਿੱਚ ਅਦਰਕ ਦੀ ਚਾਹ ਪੀਣ ਨਾਲ ਆਰਾਮ ਮਿਲਦਾ ਹੈ। ਇਸ ਨੂੰ ਪੀਣ ਨਾਲ ਨਾ ਸਿਰਫ ਸਰਦੀ-ਖਾਂਸੀ ਤੋਂ ਰਾਹਤ ਮਿਲਦੀ ਹੈ, ਸਗੋਂ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਤੋਂ ਵੀ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ। ਹਾਲਾਂਕਿ ਸਿਹਤ ਮਾਹਿਰ ਅਦਰਕ ਵਾਲੀ ਚਾਹ ਨਾ ਪੀਣ ਦੀ ਸਲਾਹ ਦਿੰਦੇ ਹਨ।


ਉਨ੍ਹਾਂ ਦੱਸਿਆ ਕਿ ਚਾਹ 'ਚ ਅਦਰਕ, ਲੌਂਗ ਅਤੇ ਇਲਾਇਚੀ ਮਿਲਾ ਕੇ ਜ਼ਿਆਦਾ ਦੇਰ ਤੱਕ ਉਬਾਲਣ ਨਾਲ ਇਸ 'ਚ ਮੌਜੂਦ ਟੈਨਿਨ ਬਾਹਰ ਨਿਕਲਦੇ ਹਨ, ਜੋ ਐਸੀਡਿਟੀ ਬਣਾਉਣ 'ਚ ਮਦਦ ਕਰਦੇ ਹਨ। ਇਸ ਲਈ ਚਾਹ ਨੂੰ ਜ਼ਿਆਦਾ ਦੇਰ ਤੱਕ ਨਾ ਉਬਾਲਣ ਦੀ ਕੋਸ਼ਿਸ਼ ਕਰੋ।


ਹੋਰ ਪੜ੍ਹੋ : ਠੰਡ 'ਚ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਸੁੱਜ ਜਾਂਦੀਆਂ? ਅਪਣਾਓ ਇਹ ਕੁੱਝ ਘਰੇਲੂ ਨੁਸਖੇ, ਮਿਲੇਗੀ ਰਾਹਤ



 
ਟੈਨਿਨ ਕੀ ਹੁੰਦਾ ਹੈ
ਟੈਨਿਨ ਇੱਕ ਕਿਸਮ ਦਾ ਐਂਟੀਆਕਸੀਡੈਂਟ ਹੈ, ਜੋ ਚਾਹ ਦੀਆਂ ਪੱਤੀਆਂ ਵਿੱਚ ਪਾਇਆ ਜਾਂਦਾ ਹੈ। ਜਦੋਂ ਟੈਨਿਨ ਵੱਡੀ ਮਾਤਰਾ ਵਿੱਚ ਲਏ ਜਾਂਦੇ ਹਨ, ਤਾਂ ਐਸਿਡ ਰਿਫਲਕਸ ਅਤੇ ਗੈਸ ਬਣਦੇ ਹਨ।


ਚਾਹ ਪੀਣ ਤੋਂ ਬਾਅਦ ਜੇਕਰ ਗੈਸ ਲੰਬੇ ਸਮੇਂ ਤੱਕ ਬਣੀ ਰਹੇ ਤਾਂ ਪੇਟ 'ਚ ਸੋਜ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਅੰਤੜੀਆਂ ਦੀ ਸਮੱਸਿਆ ਹੈ, ਉਨ੍ਹਾਂ ਨੂੰ ਚਾਹ ਘੱਟ ਤੋਂ ਘੱਟ ਪੀਣੀ ਚਾਹੀਦੀ ਹੈ। ਪੇਟ ਦੀ ਇਨਫੈਕਸ਼ਨ ਤੋਂ ਪੀੜਤ ਲੋਕਾਂ ਨੂੰ ਵੀ ਚਾਹ ਪੂਰੀ ਤਰ੍ਹਾਂ ਬੰਦ ਕਰ ਦੇਣੀ ਚਾਹੀਦੀ ਹੈ।


ਇੱਕ ਦਿਨ ਵਿੱਚ ਕਿੰਨੀ ਚਾਹ ਪੀਣੀ ਚਾਹੀਦੀ ਹੈ?
ਮਾਹਿਰਾਂ ਅਨੁਸਾਰ ਚਾਹ ਦਿਨ ਵਿੱਚ ਦੋ ਤੋਂ ਤਿੰਨ ਵਾਰ ਹੀ ਪੀਣੀ ਚਾਹੀਦੀ ਹੈ। ਇਸ ਤੋਂ ਜ਼ਿਆਦਾ ਚਾਹ ਨੁਕਸਾਨਦੇਹ ਹੋ ਸਕਦੀ ਹੈ। ਸਰਦੀਆਂ ਦੇ ਮੌਸਮ ਵਿੱਚ ਵੀ ਚਾਹ ਨੂੰ ਦਿਨ ਵਿੱਚ ਦੋ ਤੋਂ ਤਿੰਨ ਵਾਰ ਪੀਣਾ ਹੀ ਚੰਗਾ ਮੰਨਿਆ ਜਾਂਦਾ ਹੈ, ਨਹੀਂ ਤਾਂ ਇਹ ਨੁਕਸਾਨ ਪਹੁੰਚਾ ਸਕਦੀ ਹੈ।



Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।