Home Remedies: ਜਿਵੇਂ-ਜਿਵੇਂ ਠੰਡ ਵੱਧ ਰਹੀ ਹੈ ਲੋਕਾਂ ਨੂੰ ਸਰੀਰਕ ਸਮੱਸਿਆਵਾਂ ਵੀ ਵੱਧ ਰਹੀਆਂ ਹਨ। ਸਰਦੀਆਂ ਦੇ ਮੌਸਮ ਵਿੱਚ ਬਹੁਤ ਸਾਰੇ ਲੋਕ ਆਪਣੇ ਹੱਥਾਂ-ਪੈਰਾਂ ਨੂੰ ਹੋਣ ਵਾਲੀ ਤਕਲੀਫ਼ ਤੋਂ ਪ੍ਰੇਸ਼ਾਨ ਰਹਿੰਦੇ ਹਨ। ਉਨ੍ਹਾਂ ਦੇ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਵਿੱਚ ਸੋਜ ਅਤੇ ਦਰਦ (Swelling and pain in the fingers and toes) ਹੋਣ ਲੱਗ ਪੈਂਦਾ ਹੈ। ਜਿਸ ਕਰਕੇ ਉਨ੍ਹਾਂ ਲਈ ਇਹ ਮੌਸਮ ਆਫਤ ਬਣ ਜਾਂਦਾ ਹੈ। ਕਿਉਂਕਿ ਇਸ ਨਾਲ ਹੱਥਾਂ-ਪੈਰਾਂ ਦੇ ਵਿੱਚ ਖੁਜਲੀ ਹੁੰਦੀ ਹੈ, ਉਂਗਲਾਂ ਦਾ ਲਾਲ ਹੋਣਾ ਅਤੇ ਕਈ ਵਾਰ ਜ਼ਿਆਦਾ ਖਾਰਸ਼ ਖੂਨ ਵਗਣ ਦਾ ਕਾਰਨ ਬਣ ਸਕਦੀ ਹੈ। ਦਵਾਈਆਂ, ਆਯੁਰਵੈਦਿਕ ਅਤੇ ਹੋਮਿਓਪੈਥਿਕ ਨਾਲ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ, ਇਸ ਤੋਂ ਇਲਾਵਾ ਕੁਝ ਘਰੇਲੂ ਨੁਸਖੇ ਵੀ ਮਦਦਗਾਰ ਸਾਬਿਤ ਹੁੰਦੇ ਹਨ। ਜੇ ਤੁਹਾਡੇ ਪਰਿਵਾਰ ਵਿੱਚ ਜਾਂ ਤੁਸੀਂ ਖੁਦ ਇਸ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਸਕਦੇ ਹੋ।



ਹੋਰ ਪੜ੍ਹੋ : ਸਾਵਧਾਨ! ਜੇਕਰ ਬੱਚੇ ਦਾ ਸਿਰ ਹੁੰਦਾ ਸਰੀਰ ਨਾਲੋਂ ਜ਼ਿਆਦਾ ਗਰਮ, ਤਾਂ ਚਿੰਤਾ ਕਰਨ ਦੀ ਬਜਾਏ ਜਾਣੋ ਕਾਰਨ


 
ਇਸ ਦੇ ਲਈ ਕੋਸੇ ਪਾਣੀ 'ਚ ਨਮਕ ਪਾਓ ਅਤੇ ਹੱਥਾਂ ਦੀਆਂ ਉਂਗਲਾਂ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਉਸ ਪਾਣੀ 'ਚ 15-20 ਮਿੰਟ ਲਈ ਡੁਬੋ ਦਿਓ। ਇਸ ਦੀ ਗਰਮੀ ਨਾਲ ਖੂਨ ਦਾ ਪ੍ਰਵਾਹ ਵਧੇਗਾ ਅਤੇ ਸੋਜ ਵੀ ਘੱਟ ਜਾਵੇਗੀ।


ਇਸ ਤੋਂ ਇਲਾਵਾ ਸਰ੍ਹੋਂ ਦੇ ਤੇਲ ਵਿੱਚ ਲੱਸਣ ਦੀਆਂ 3-4 ਕਲੀਆਂ ਅਤੇ ਕੁੱਝ ਮੇਥੀ ਦੇ ਦਾਣੇ ਪਾ ਕੇ ਚੰਗੀ ਤਰ੍ਹਾਂ ਗਰਮ ਕਰੋ। ਬਾਅਦ 'ਚ ਇਸ ਕੋਸੇ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰਨ ਨਾਲ ਕਾਫੀ ਰਾਹਤ ਮਿਲੇਗੀ। ਖੂਨ ਦਾ ਸੰਚਾਰ ਹੋਵੇਗਾ ਅਤੇ ਮਾਸਪੇਸ਼ੀਆਂ ਦਾ ਸੰਕੁਚਨ ਵੀ ਘੱਟ ਜਾਵੇਗਾ। ਤੁਸੀਂ ਚਾਹੋ ਤਾਂ ਲੱਸਣ ਦੀਆਂ 2-3 ਕਲੀਆਂ, ਥੋੜ੍ਹੀ ਜਿਹੀ ਅਜਵਾਇਣ ਅਤੇ 3-4 ਲੌਂਗ ਨੂੰ ਸਰ੍ਹੋਂ ਦੇ ਤੇਲ 'ਚ ਪਕਾ ਕੇ, ਫਿਸ ਤੇਲ ਨਾਲ ਮਾਲਿਸ਼ ਕਰ ਸਕਦੇ ਹੋ।



ਜੈਤੂਨ ਦੇ ਤੇਲ ਵਿੱਚ ਹਲਦੀ ਮਿਲਾ ਕੇ ਹੱਥਾਂ ਦੀਆਂ ਉਂਗਲਾਂ ਅਤੇ ਪੈਰਾਂ ਦੀਆਂ ਉਂਗਲਾਂ ਦੀ ਮਾਲਿਸ਼ ਕਰਨ ਨਾਲ ਆਰਾਮ ਮਿਲਦਾ ਹੈ। 


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।