ਨਵੀਂ ਦਿੱਲੀ: ਆਮ ਤੌਰ 'ਤੇ ਜਦੋਂ ਲੋਕ ਸ਼ਰਾਬ ਪੀਂਦੇ ਹਨ ਤਾਂ ਨਾਲ ਮੂੰਗਫਲੀ, ਸਲਾਦ ਜਾਂ ਚਿਪਸ ਵਗੈਰਾ ਤੋਂ ਇਲਾਵਾ ਨਮਕੀਨ ਲੈਣਾ ਪਸੰਦ ਕਰਦੇ ਹਨ। ਪਰ ਕਈ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਦਾ ਸ਼ਰਾਬ ਨਾਲ ਸੇਵਨ ਕਰਨਾ ਸਿਹਤ ਲਈ ਨੁਕਸਾਨਦਾਇਕ ਸਾਬਤ ਹੁੰਦਾ ਹੈ।


ਸ਼ਰਾਬ ਨਾਲ ਕਾਜੂ, ਪਿਸਤਾ ਆਦਿ ਲੈਣ ਨਾਲ ਨੁਕਸਾਨ ਹੁੰਦਾ ਹੈ। ਕਿਉਂਕਿ ਕਾਜੂ 'ਚ ਕੈਲੋਸਟ੍ਰੋਲ ਭਰਪੂਰ ਮਾਤਰਾ 'ਚ ਹੁੰਦਾ ਹੈ ਜਿਸ ਨਾਲ ਭੁੱਖ ਮਰ ਜਾਂਦੀ ਹੈ ਤੇ ਹਾਜ਼ਮਾ ਖਰਾਬ ਹੁੰਦਾ ਹੈ। ਇਸ ਤੋਂ ਇਲਾਵਾ ਸ਼ਰਾਬ ਨਾਲ ਕੋਲਡ ਡ੍ਰਿੰਕ ਪੀਣਾ ਵੀ ਸਿਹਤ ਲਈ ਹਾਨੀਕਾਰਕ ਹੈ।


ਕੋਲਡ ਡ੍ਰਿੰਕ ਤੇ ਸੋਡੇ ਨੂੰ ਜਦੋਂ ਸ਼ਰਾਬ 'ਚ ਮਿਲਾ ਕੇ ਪੀਤਾ ਜਾਂਦਾ ਹੈ ਤਾਂ ਇਸ ਨਾਲ ਡੀਹਾਈਡ੍ਰੇਸ਼ਨ ਹੋ ਜਾਂਦੀ ਹੈ। ਸ਼ਰਾਬ ਨਾਲ ਤਲਿਆ ਹੋਇਆ ਕੁਝ ਵੀ ਖਾਣ ਤੋਂ ਬਚੋ। ਨਮਕ ਦੀ ਮਾਤਰਾ ਜ਼ਿਆਦਾ ਹੋਣ 'ਤੇ ਵੀ ਡਿਹਾਈਡ੍ਰੇਸ਼ਨ ਹੋ ਸਕਦੀ ਹੈ।


ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਜੇਕਰ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਇਸ ਨਾਲ ਸਨੈਕਸ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।