ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਐਤਵਾਰ ਰਾਤ ਨੂੰ ਕਿਹਾ ਕਿ ਭਾਰਤ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਖਾਤਮੇ ਵੱਲ ਵਧ ਰਿਹਾ ਹੈ। ਕੋਰੋਨਾ ਟੀਕਾਕਰਨ ਅਭਿਆਨ ਨੂੰ ਸਿਆਸਤ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਟੀਕੇ ਨਾਲ ਜੁੜੇ ਵਿਗਿਆਨ 'ਤੇ ਭਰੋਸਾ ਹੈ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਮੇਂ 'ਤੇ ਟੀਕੇ ਲਵਾਉਣ।


ਹਰਸ਼ਵਰਧਨ ਨੇ ਐਤਵਾਰ ਧਰਮਸ਼ਾਲਾ 'ਚ ਕਰਵਾਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ 'ਚ ਹੁਣ ਤਕ ਕੋਰੋਨਾ ਦੇ ਦੋ ਕਰੋੜ ਤੋਂ ਜ਼ਿਆਦਾ ਟੀਕੇ ਲਾਏ ਜਾ ਚੁੱਕੇ ਹਨ ਤੇ ਟੀਕਾਕਰਨ ਦੀ ਦਰ ਵਧ ਕੇ ਪ੍ਰਤੀਦਿਨ 15 ਲੱਖ ਹੋ ਗਈ ਹੈ।


ਉਨ੍ਹਾਂ ਕਿਹਾ ਦੂਜੇ ਦੇਸ਼ਾਂ ਦੇ ਮੁਕਾਬਲੇ ਅਸੀਂ ਕੋਵਿਡ-19 ਟੀਕਿਆਂ ਦੀ ਤੇਜ਼ੀ ਨਾਲ ਅਪੂਰਤੀ ਕੀਤੀ ਹੈ। ਜੋ ਸੁਰੱਖਿਅਤ ਹੈ ਤੇ ਪ੍ਰਭਾਵਸ਼ਾਲੀ ਸਾਬਿਤ ਹੋ ਚੁੱਕੇ ਹਨ। ਸ਼ੁਰੂਆਤੀ ਨਤੀਜਿਆਂ ਦੇ ਆਧਾਰ 'ਤੇ ਭਾਰਤ 'ਚ ਬਣੇ ਇਨ੍ਹਾਂ ਟੀਕਿਆਂ ਨੂੰ ਦੁਨੀਆਂ ਭਰ 'ਚ ਲਾਏ ਜਾਣ ਤੋਂ ਬਾਅਦ ਪ੍ਰਤੀਕੂਲ ਪ੍ਰਭਾਵ ਦੇ ਬੇਹੱਦ ਘੱਟ ਮਾਮਲੇ ਸਾਹਮਣੇ ਆਏ।


ਉਨ੍ਹਾਂ ਕਿਹਾ ਭਾਰਤ 'ਚ ਕੋਰੋਨਾ ਮਹਾਮਾਰੀ ਖਾਤਮੇ ਵੱਲ ਵਧ ਰਹੀ ਹੈ। ਇਸ ਗੇੜ 'ਚ ਸਫਲਤਾ ਹਾਸਲ ਕਰਨ ਲਈ ਸਾਨੂੰ ਤਿੰਨ ਕਦਮ ਚੁੱਕਣ ਦੀ ਲੋੜ ਹੈ ਕੋਵਿਡ-19 ਟੀਕਾਕਰਨ ਅਭਿਆਨ ਨੂੰ ਸਿਆਸਤ ਤੋਂ ਦੂਰ ਰੱਖੀਏ। ਕੋਵਿਡ-19 ਨਾਲ ਜੁੜੇ ਵਿਗਿਆਨ 'ਤੇ ਭਰੋਸਾ ਕਰੀਏ ਤੇ ਇਹ ਯਕੀਨੀ ਬਣਾਈਏ ਕਿ ਸਾਡੇ ਆਪਣਿਆਂ ਨੂੰ ਸਮੇਂ 'ਤੇ ਟੀਕਾ ਲੱਗੇ।