ਚਿਲਚਿਲਾਉਂਦੀ ਧੁੱਪ ਹਰੇਕ ਦਿਨ ਨਾਲ ਤੇਜ਼ ਹੋ ਰਹੀ ਹੈ। ਪਾਰੇ ਦੇ ਵੱਧਣ ਦੇ ਨਾਲ ਹੀ ਹੀਟ ਸਟ੍ਰੋਕ ਦਾ ਖਤਰਾ ਸਭ ਤੋਂ ਜ਼ਿਆਦਾ ਹੋ ਜਾਂਦੀ ਹੈ। ਅਜਿਹੇ ਹਾਲਾਤਾਂ 'ਚ ਹੀਟ ਸਟ੍ਰੋਕ ਦਾ ਖ਼ਤਰਾ ਵਧ ਜਾਂਦਾ ਹੈ। ਗਰਮ ਹਵਾਵਾਂ ਸਰੀਰ 'ਚੋਂ ਪਾਣੀ ਦੀ ਕਮੀ ਤੇਜ਼ੀ ਨਾਲ ਪੈਦਾ ਕਰ ਦਿੰਦੀ ਹੈ। ਇਸ ਲਈ ਜਦੋਂ ਵੀ ਤਪਦੀ ਧੁੱਪ 'ਚ ਘਰ ਤੋਂ ਬਾਹਰ ਨਿਕਲੋ, ਤਾਂ ਆਪਣੇ ਖਾਣ-ਪੀਣ ਵੱਲ ਖ਼ਾਸ ਧਿਆਨ ਦਿਓ। ਅਜਿਹੀਆਂ ਚੀਜ਼ਾਂ ਖਾ ਕੇ ਜਾਂ ਪੀ ਕੇ ਨਿਕਲੋ ਜੋ ਸਰੀਰ 'ਚ ਨਮੀ ਤੇ ਠੰਡਕ ਬਣਾਈ ਰੱਖਣ ਅਤੇ ਤੁਹਾਨੂੰ ਲੂ ਲੱਗਣ ਕਾਰਨ ਬਿਮਾਰ ਹੋਣ ਤੋਂ ਬਚਾ ਸਕਣ।

ਗਰਮੀਆਂ ਦੇ ਦਿਨਾਂ ਵਿੱਚ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਕੱਚਾ ਪਿਆਜ਼ ਜ਼ਰੂਰ ਖਾ ਕੇ ਜਾਓ। ਨਾਲ ਹੀ ਇੱਕ ਛਿਲਿਆ ਹੋਇਆ ਪਿਆਜ਼ ਆਪਣੀ ਜੇਬ ਵਿੱਚ ਰੱਖਣ ਨਾਲ ਵੀ ਲੂ ਲੱਗਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਪਿਆਜ਼ ਵਿੱਚ ਕੁਝ ਖਾਸ ਗੁਣ ਹੁੰਦੇ ਹਨ ਜੋ ਸਰੀਰ ਵਿੱਚ ਠੰਡਕ ਪੈਦਾ ਕਰਦੇ ਹਨ। ਇਸ ਕਰਕੇ ਲੂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਸ ਲਈ ਤਪਦੀ ਧੁੱਪ ਵਿੱਚ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਕੱਚਾ ਪਿਆਜ਼ ਜ਼ਰੂਰ ਖਾ ਲਵੋ।

ਆਮ ਪੰਨਾ

ਕੱਚੇ ਅੰਬ ਨੂੰ ਅੱਗ 'ਤੇ ਭੁੰਨਣ ਨਾਲ ਇਸ ਵਿੱਚ ਕੁਝ ਖਾਸ ਤੱਤ ਸਰਗਰਮ ਹੋ ਜਾਂਦੇ ਹਨ। ਜਦੋਂ ਇਹਨੂੰ ਭੁੰਨੇ ਜੀਰੇ ਅਤੇ ਨਮਕ ਨਾਲ ਮਿਲਾ ਕੇ ਪੰਨਾ ਬਣਾਇਆ ਜਾਂਦਾ ਹੈ ਤਾਂ ਇਹ ਤਪਦੀ ਧੁੱਪ ਵਿੱਚ ਸਰੀਰ ਨੂੰ ਠੰਡਕ ਦੇਂਦਾ ਹੈ ਅਤੇ ਹੀਟ ਸਟ੍ਰੋਕ ਦੇ ਖ਼ਤਰੇ ਤੋਂ ਬਚਾਉਂਦਾ ਹੈ।

ਲੱਸੀ

ਲੂ ਵਾਲੇ ਦਿਨਾਂ ਵਿੱਚ ਘਰੋਂ ਬਾਹਰ ਨਿਕਲਣ ਸਮੇਂ ਹਮੇਸ਼ਾਂ ਹਲਕਾ ਭੋਜਨ ਲੈਣਾ ਚਾਹੀਦਾ ਹੈ ਅਤੇ ਅਜਿਹੇ ਪਦਾਰਥਾਂ ਨੂੰ ਪੀਣਾ ਚਾਹੀਦਾ ਹੈ ਜੋ ਸਰੀਰ ਨੂੰ ਹਾਈਡਰੇਟ ਰੱਖਣ ਅਤੇ ਤਾਪਮਾਨ ਠੰਡਾ ਕਰਨ ਵਿੱਚ ਮਦਦ ਕਰਦੇ ਹਨ। ਲੱਸੀ ਪੀ ਕੇ ਨਿਕਲਣ ਨਾਲ ਵੀ ਲੂ ਲੱਗਣ ਦਾ ਖ਼ਤਰਾ ਕਾਫੀ ਘੱਟ ਹੋ ਜਾਂਦਾ ਹੈ।

ਪੁਦੀਨਾ

ਆਮ ਪੰਨਾ ਜਾਂ ਲੱਸੀ ਵਰਗੀਆਂ ਠੰਡਕ ਵਾਲੀਆਂ ਪੀਣ ਵਾਲੀਆਂ ਚੀਜ਼ਾਂ ਵਿੱਚ ਪੁਦੀਨੇ ਦਾ ਰਸ ਜ਼ਰੂਰ ਪਾਓ। ਪੁਦੀਨੇ ਦੇ ਅਰਕ ਵਿੱਚ ਉਹ ਤੱਤ ਹੁੰਦੇ ਹਨ ਜੋ ਸਰੀਰ ਦੇ ਤਾਪਮਾਨ ਨੂੰ ਘਟਾਉਂਦੇ ਹਨ, ਜਿਸ ਨਾਲ ਲੂ ਲੱਗਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਤਰਬੂਜ

ਜੇਕਰ ਤੁਸੀਂ ਅਜਿਹਾ ਫਲ ਚਾਹੁੰਦੇ ਹੋ ਜੋ ਸਰੀਰ ਵਿੱਚ ਇਲੈਕਟਰੋਲਾਈਟ ਦਾ ਸੰਤੁਲਨ ਬਣਾਈ ਰੱਖੇ, ਤਾਂ ਤਰਬੂਜ ਜ਼ਰੂਰ ਖਾਓ। ਤਰਬੂਜ 'ਚ ਲਗਭਗ 90 ਫੀਸਦੀ ਪਾਣੀ ਹੁੰਦਾ ਹੈ। ਜੇਕਰ ਇਸਨੂੰ ਕਾਲੇ ਨਮਕ ਨਾਲ ਖਾਧਾ ਜਾਵੇ ਤਾਂ ਇਹ ਸਰੀਰ ਨੂੰ ਠੰਡਕ ਦਿੰਦਾ ਹੈ ਤੇ ਲੂ ਲੱਗਣ ਤੋਂ ਬਚਾਉਂਦਾ ਹੈ। ਹਾਲਾਂਕਿ, ਧਿਆਨ ਰੱਖੋ ਕਿ ਤਰਬੂਜ ਕਦੇ ਵੀ ਖਾਲੀ ਪੇਟ ਨਾ ਖਾਓ।

ਖੀਰਾ

ਖੀਰਾ ਸਰੀਰ ਨੂੰ ਹਾਈਡਰੇਟ ਕਰਨ ਵਿੱਚ ਮਦਦ ਕਰਦਾ ਹੈ। ਜੇ ਘਰ ਤੋਂ ਬਾਹਰ ਨਿਕਲ ਰਹੇ ਹੋ ਤਾਂ ਆਪਣੇ ਨਾਲ ਖੀਰਾ ਜ਼ਰੂਰ ਰੱਖੋ ਅਤੇ ਸਮੇਂ-ਸਮੇਂ ਤੇ ਖਾਂਦੇ ਰਹੋ। ਇਹ ਤੁਹਾਡੇ ਸਰੀਰ ਨੂੰ ਡੀਹਾਈਡਰੇਸ਼ਨ ਤੋਂ ਬਚਾਏਗਾ ਅਤੇ ਤਾਪਮਾਨ ਨੂੰ ਅਚਾਨਕ ਵਧਣ ਤੋਂ ਰੋਕੇਗਾ।

ਨਾਰੀਅਲ ਪਾਣੀ

ਨਾਰੀਅਲ ਪਾਣੀ ਸਰੀਰ ਦੇ ਇਲੈਕਟਰੋਲਾਈਟ ਦਾ ਸੰਤੁਲਨ ਬਣਾਈ ਰੱਖਦਾ ਹੈ। ਇਸ ਲਈ ਜਦੋਂ ਵੀ ਘਰੋਂ ਬਾਹਰ ਨਿਕਲੋ, ਤਾਂ ਨਾਰੀਅਲ ਪਾਣੀ ਜ਼ਰੂਰ ਪੀਓ। ਜੇ ਨਾਰੀਅਲ ਪਾਣੀ ਉਪਲਬਧ ਨਾ ਹੋਵੇ ਤਾਂ ਕੱਚਾ ਨਾਰੀਅਲ ਖਾਣਾ ਵੀ ਲਾਭਕਾਰੀ ਸਾਬਤ ਹੋ ਸਕਦਾ ਹੈ।