Food: ਸਾਡੇ ਦੇਸ਼ ਵਿੱਚ ਭੋਜਨ ਨੂੰ ਜਿੰਨਾ ਮਹੱਤਵ ਦਿੱਤਾ ਜਾਂਦਾ ਹੈ, ਉੰਨਾ ਹੀ ਮਹੱਤਵ ਖਾਣ ਖਾਣ ਦੇ ਤਰੀਕੇ ਨੂੰ ਦਿੱਤਾ ਜਾਂਦਾ ਹੈ। ਪਹਿਲਾਂ ਲੋਕ ਥੱਲ੍ਹੇ ਬੈਠ ਕੇ ਖਾਣਾ ਖਾਂਦੇ ਸਨ, ਪਰ ਹੌਲੀ-ਹੌਲੀ ਲੋਕਾਂ ਨੂੰ ਡਾਈਨਿੰਗ ਟੇਬਲ ‘ਤੇ ਭੋਜਨ ਖਾਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਜਿਹੜੇ ਸਾਡੇ ਬਜ਼ੁਰਗ ਨੇ ਉਹ ਹਾਲੇ ਵੀ ਕਹਿੰਦੇ ਹਨ ਕਿ ਸਾਨੂੰ ਬਿਸਤਰੇ ‘ਤੇ ਬੈਠ ਕੇ ਖਾਣਾ ਨਹੀਂ ਖਾਣਾ ਚਾਹੀਦਾ ਹੈ, ਉੱਥੇ ਹੀ ਵਿਗਿਆਨ ਵੀ ਇਸ ਗੱਲ ਦੀ ਹਾਮੀ ਭਰਦਾ ਹੈ। ਅੱਜ ਅਸੀਂ ਆਰਟਿਕਲ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਬਿਸਤਰੇ ‘ਤੇ ਬੈਠ ਕੇ ਖਾਣਾ ਖਾਣ ਨਾਲ ਇਹ ਨੁਕਸਾਨ ਹੁੰਦੇ ਹਨ।


ਪਾਚਨ ਹੁੰਦਾ ਖ਼ਰਾਬ: ਮਾਹਰਾਂ ਅਨੁਸਾਰ ਬਿਸਤਰ 'ਤੇ ਬੈਠ ਕੇ ਭੋਜਨ ਕਰਨ ਵੇਲੇ ਤੁਸੀਂ ਬਹੁਤ ਆਰਾਮ ਨਾਲ ਬੈਠਦੇ ਹੋ ਜਾਂ ਲੰਮੇਂ ਪੈਂਦੇ ਹੋ। ਪਰ ਅਜਿਹਾ ਕਰਨ ਨਾਲ ਸਿਹਤ ‘ਤੇ ਅਸਰ ਪੈ ਸਕਦਾ ਹੈ। ਇਸ ਨਾਲ ਤੁਹਾਡੀ ਪਾਚਨ ਪ੍ਰਣਾਲੀ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਜਿਸ ਕਾਰਨ ਤੁਹਾਨੂੰ ਪੇਟ ਵਿੱਚ ਭਾਰੀਪਨ ਮਹਿਸੂਸ ਹੋ ਸਕਦਾ ਹੈ ਅਤੇ ਇਹ ਐਸਿਡ ਰਿਫਲਕਸ ਦਾ ਕਾਰਨ ਬਣ ਜਾਂਦਾ ਹੈ। ਇਸ ਲਈ ਭੋਜਨ ਹਮੇਸ਼ਾ ਸਿੱਧੇ ਬੈਠ ਕੇ ਹੀ ਖਾਣਾ ਚਾਹੀਦਾ ਹੈ।


ਐਲਰਜੀ ਦਾ ਖਤਰਾ: ਜਦੋਂ ਤੁਸੀਂ ਬਿਸਤਰੇ 'ਤੇ ਬੈਠ ਕੇ ਖਾਣਾ ਖਾਂਦੇ ਹੋ, ਤਾਂ ਭੋਜਨ ਦੇ ਕਣ ਅਕਸਰ ਬਿਸਤਰੇ ਅਤੇ ਚਾਦਰਾਂ ਵਿੱਚ ਚਲੇ ਜਾਂਦੇ ਹਨ। ਇਸ ਨਾਲ ਬਿਸਤਰੇ ਵਿੱਚ ਫੰਗਲ ਇਨਫੈਕਸ਼ਨ ਅਤੇ ਇਨਫੈਕਸ਼ਨ ਹੋ ਸਕਦੀ ਹੈ। ਜਿਸ ਕਾਰਨ ਐਲਰਜੀ, ਸਾਹ ਲੈਣ 'ਚ ਤਕਲੀਫ਼ ਜਾਂ ਹੋਰ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ।


ਇਹ ਵੀ ਪੜ੍ਹੋ: Rice Water: ਚੌਲ ਉਬਾਲ ਕੇ ਪਾਣੀ ਸੁੱਟਣ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ


ਭਾਰ ਵਧਣ ਦਾ ਖਤਰਾ: ਇਹ ਸੁਣਨ ਵਿੱਚ ਅਜੀਬ ਲੱਗ ਸਕਦਾ ਹੈ ਪਰ ਇਹ ਸੱਚ ਹੈ। ਦਰਅਸਲ ਲੋਕ ਬੈੱਡ ‘ਤੇ ਬੈਠ ਕੇ ਖਾਣਾ ਇਸ ਕਰਕੇ ਖਾਂਦੇ ਹਨ ਤਾਂ ਕਿ ਉਹ ਆਰਾਮ ਨਾਲ ਟੀਵੀ ਅਤੇ ਮੋਬਾਈਲ ਦੇਖ ਸਕਣ। ਅਜਿਹੇ ਵਿੱਚ ਧਿਆਨ ਖਾਣ ‘ਤੇ ਨਹੀਂ ਟੀਵੀ ਜਾਂ ਮੋਬਾਈਲ ‘ਤੇ ਰਹਿੰਦਾ ਹੈ। ਇਸ ਸਥਿਤੀ ਵਿੱਚ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਕਿੰਨਾ ਖਾਣਾ ਖਾ ਲਿਆ ਹੈ, ਜਿਸ ਕਰਕੇ ਓਵਰ ਈਟਿੰਗ ਹੋ ਸਕਦੀ ਹੈ ਅਤੇ ਤੁਹਾਡਾ ਭਾਰ ਵੱਧ ਸਕਦਾ ਹੈ।


ਨੀਂਦ ਤੇ ਪੈਂਦਾ ਅਸਰ: ਬੈੱਡ ‘ਤੇ ਖਾਣਾ ਖਾਣ ਨਾਲ ਨੀਂਦ ਖਰਾਬ ਹੋ ਸਕਦੀ ਹੈ। ਦੱਸ ਦਈਏ ਕਿ ਜਦੋਂ ਤੁਸੀਂ ਬਿਸਤਰੇ ‘ਤੇ ਖਾਣਾ ਖਾਂਦੇ ਹੋ ਤਾਂ ਗੰਦਗੀ ਕਰਕੇ ਵੀ ਤੁਹਾਨੂੰ ਚੰਗੀ ਨੀਂਦ ਨਹੀਂ ਆ ਸਕਦੀ ਹੈ।


ਸੰਕਰਮਣ ਦਾ ਖ਼ਤਰਾ: ਬਿਸਤਰ 'ਤੇ ਬੈਠ ਕੇ ਖਾਣਾ ਖਾਣ ਨਾਲ ਭੋਜਨ ਦੇ ਕਣ ਬਿਸਤਰ 'ਚ ਦਾਖ਼ਲ ਹੋ ਜਾਂਦੇ ਹਨ, ਜਿਸ ਕਾਰਨ ਕਈ ਕੀਟਾਣੂ ਪੈਦਾ ਹੋ ਸਕਦੇ ਹਨ। ਇਸ ਕਾਰਨ ਬਿਸਤਰ 'ਤੇ ਕਾਕਰੋਚ ਅਤੇ ਕੀੜੀਆਂ ਵੀ ਆ ਜਾਂਦੀਆਂ ਹਨ, ਜਿਸ ਕਾਰਨ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ।


ਇਹ ਵੀ ਪੜ੍ਹੋ: Woolen clothes: ਗਰਮ ਕੱਪੜਿਆਂ ਨੂੰ ਸਾਂਭਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਹਮੇਸ਼ਾ ਰਹਿਣਗੇ ਨਵੇਂ ਵਰਗੇ