ਹੁਣ ਇਲੈਕਟ੍ਰੋਨਿਕ ਕਰੰਟ ਨਾਲ ਦੂਰ ਹੋਣਗੇ ਜਖ਼ਮ
ਏਬੀਪੀ ਸਾਂਝਾ | 01 Dec 2016 04:54 PM (IST)
ਨਿਊਯਾਰਕ : ਪੁਰਾਣੇ ਜ਼ਖ਼ਮਾਂ ਨੂੰ ਛੇਤੀ ਭਰਨ ਲਈ ਵਿਗਿਆਨੀਆਂ ਨੇ ਇਕ ਨਵਾਂ ਤਰੀਕਾ ਲੱਭਿਆ ਹੈ। ਖੋਜਕਰਤਾਵਾਂ ਦਾ ਦਾਅਵਾ ਹੈ ਕਿ ਹਲਕੇ ਇਲੈਕਟ੍ਰੋਨਿਕ ਕਰੰਟ ਨਾਲ ਦਵਾਈ ਰੋਕੂ ਬੈਕਟੀਰੀਆ ਨੂੰ ਖ਼ਤਮ ਕੀਤਾ ਜਾਂਦਾ ਹੈ। ਇਸ ਦਾ ਇਸਤੇਮਾਲ ਪੁਰਾਣੇ ਜ਼ਖ਼ਮਾਂ ਅਤੇ ਗੰਭੀਰ ਸੰਕ੍ਰਮਣਾਂ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੇ ਮੁਤਾਬਕ ਸੂਡੋਮੋਨਾਸ ਏਰੂਗਿਨੋਸ ਪੀਏਓ1 ਬੈਕਟੀਰੀਆ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਮੇਲ ਐਂਟੀਬਾਇਓਟਿਕ ਅਤੇ ਇਲੈਕਟਿ੫ਕ ਕਰੰਟ ਦਾ ਇਸਤੇਮਾਲ ਕੀਤਾ ਗਿਆ। ਇਸ ਬੈਕਟੀਰੀਆ ਨੂੰ ਪੁਰਾਣੇ ਅਤੇ ਗੰਭੀਰ ਸੰਯਮਣਾਂ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਇਸ ਖੋਜ ਨਾਲ ਜੁੜੇ ਪ੍ਰੋਫੈਸਰ ਹਲੁਕ ਬੇਅਨਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਬੈਕਟੀਰੀਆ ਨੂੰ ਖ਼ਤਮ ਕਰਨ 'ਚ ਕਾਮਯਾਬੀ ਮਿਲੀ ਹੈ। ਹਾਲੇ ਬੈਕਟੀਰੀਆ ਤੋਂ ਪੈਦਾ ਸੰਯਮਣ ਦੇ ਇਲਾਜ ਲਈ ਐਂਟੀਬਾਇਓਟਿਕ ਦਵਾਈਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਵਿਚ ਬਹੁਤੇ ਬੈਕਟੀਰੀਆ ਮਾਰੇ ਜਾਂਦੇ ਹਨ ਪਰ ਕੁਝ 'ਤੇ ਐਂਟੀਬਾਇਓਟਿਕ ਦਵਾਈਆਂ ਵੀ ਅਸਰ ਨਹੀਂ ਕਰਦੀਆਂ ਅਤੇ ਸੰਯਮਣ ਬਣਿਆ ਰਹਿੰਦਾ ਹੈ। ਨਵੀਂ ਤਕਨੀਕ ਨਾਲ ਇਸ ਦਾ ਹੱਲ ਹੋ ਸਕਦਾ ਹੈ।