ਚੰਡੀਗੜ੍ਹ: ਚਮੜੀ ਨਾਲ ਜੁੜੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਬਚਾਅ ਅਤੇ ਚਮਕਦਾਰ ਵਾਲਾਂ ਦੀ ਚਾਹਤ ਰੱਖਦੇ ਹੋ ਤਾਂ ਘਰ ਵਿੱਚ ਹੀ ਵਾਈਟ ਵੇਨੇਗਰ (ਸਿਰਕਾ) ਤੋਂ ਬਣੇ ਇਹ ਘਰੇਲੂ ਉਪਾਅ ਮਦਦਗਾਰ ਹੋ ਸਕਦੇ ਹਨ। ਨਹਾਉਂਦੇ ਵਕਤ ਗੁਣਗੁਣੇ ਪਾਣੀ ਵਿੱਚ ਸਿਰਕਾ ਮਿਲਾ ਕੇ 15 ਮਿੰਟ ਤੱਕ ਛੱਡ ਦਿਓ। ਇਸ ਪਾਣੀ ਨਾਲ ਨਹਾਉਣ ਨਾਲ ਚਮੜੀ ਦਾ ਪੀਐਚ ਬੈਲੇਂਸ ਬਣਿਆ ਰਹਿੰਦਾ ਹੈ ਅਤੇ ਚਮੜੀ ਮੁਲਾਇਮ ਅਤੇ ਸਿਹਤਮੰਦ ਰਹਿੰਦੀ ਹੈ।


ਇਕ ਚਮਚ ਸਿਰਕੇ ਨੂੰ ਦੋ ਕੱਪ ਪਾਣੀ ਵਿੱਚ ਮਿਲਾਓ। ਇਸ ਵਿੱਚ ਰੂੰ ਭਿਓਂ ਕੇ ਚਮੜੀ ‘ਤੇ ਲਾਓ। ਇਹ ਨਾ ਕੇਵਲ ਚਿਹਰੇ ਦੀ ਗੰਦਗੀ ਨੂੰ ਹੀ ਸਾਫ ਨਹੀਂ ਕਰਦਾ ਸਗੋਂ ਕੁਦਰਤੀ ਟੋਨਰ ਦਾ ਵੀ ਕੰਮ ਕਰਦਾ ਹੈ। ਮੁੰਹਾਸੇ ਵੀ ਦੂਰ ਕਰਦਾ ਹੈ। ਵਾਲਾਂ ਨੂੰ ਸ਼ੈਂਪੂ ਕਰਨ ਮਗਰੋਂ ਸਿਰਕੇ ਦੀ ਸਹਾਇਤਾ ਨਾਲ ਤੁਸੀਂ ਕੰਡੀਸ਼ਨਿੰਗ ਕਰ ਸਕਦੇ ਹੋ। ਇਕ ਕੱਪ ਪਾਣੀ ਵਿੱਚ ਦੋ ਚਮਚ ਐਪਲ ਸਾਈਡਰ ਵੇਨੇਗਰ ਮਿਲਾਓ ਅਤੇ ਇਸ ਨਾਲ ਵਾਲਾਂ ਨੂੰ ਧੋਵੋ। ਇਸ ਮਗਰੋਂ ਵਾਲਾਂ ‘ਤੇ ਹਲਕਾ ਕੰਡੀਸ਼ਨਰ ਲਾਓ। ਵਾਲਾਂ ਦੀ ਚਮਕ ਵਧ ਜਾਵੇਗੀ।


ਸਨਬਰਨ ਦੂਰ ਕਰਨਾ ਹੋਵੇ ਤਾਂ ਚਾਰ ਕੱਪ ਪਾਣੀ ਵਿੱਚ ਅੱਧਾ ਕੱਪ ਵੇਨੇਗਰ ਮਿਲਾਓ ਅਤੇ ਇਸ ਵਿੱਚ ਕੱਪੜਾ ਡੁਬੋ ਕੇ ਚਮੜੀ ‘ਤੇ ਲਪੇਟ ਲਓ। ਇਹ ਚਮੜੀ ਨੂੰ ਢੱਕਣ ਵਿੱਚ ਸਹਾਇਤਾ ਕਰ ਸਕਦਾ ਹੈ ਅਤੇ ਚਮੜੀ ਨੂੰ ਠੰਢਕ ਪਹੁੰਚਾਉਂਦਾ ਹੈ। ਸਿੱਕਰੀ ਹਟਾਉਣ ਲਈ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ।


ਅੱਧਾ ਕੱਪ ਪਾਣੀ ਅਤੇ ਅੱਧਾ ਕੱਪ ਸਿਰਕਾ ਮਿਲਾਓ ਅਤੇ ਨਹਾਉਣ ਤੋਂ ਪਹਿਲਾਂ ਇਸ ਨਾਲ ਵਾਲਾਂ ਦੀ ਮਸਾਜ਼ ਕਰੋ। ਚਾਹੋ ਤਾਂ ਆਪਣੇ ਸ਼ੈਂਪੂ ਨਾਲ ਵੀ ਇਕ ਚਮਚ ਸਿਰਕਾ ਮਿਲਾ ਕੇ ਵਾਲਾਂ ਦੀ ਸਫਾਈ ਕਰ ਸਕਦੇ ਹੋ। ਇਸ ਨਾਲ ਵਾਲਾਂ ਵਿਚੋਂ ਸਿੱਕਰੀ ਦੂਰ ਹੋ ਜਾਵੇਗੀ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904