ਲੰਡਨ : ਦਿਮਾਗ਼ 'ਚ ਖੂਨ ਦਾ ਵਹਾਅ ਘੱਟ ਹੋਣ ਕਾਰਨ ਹੋਣ ਵਾਲੇ ਸਟ੍ਰੋਕ ਕਈ ਲੋਕਾਂ 'ਚ ਮੌਤ ਅਤੇ ਅਪੰਗਤਾ ਦਾ ਕਾਰਨ ਬਣਦਾ ਹੈ। ਵਿਗਿਆਨੀਆਂ ਨੇ ਇਸ ਖ਼ਤਰੇ ਨੂੰ ਘੱਟ ਕਰਨ ਦੀ ਦਿਸ਼ਾ 'ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਬਰਤਾਨੀਆ ਦੀ ਯੂਨੀਵਰਸਿਟੀ ਆਫ ਮੈਨਚੈਸਟਰ ਦੇ ਖੋਜਾਰਥੀਆਂ ਨੇ ਰਿਊਮੈਟਾਈਟ ਅਰਥਰਾਈਟਸ 'ਚ ਵਰਤੀ ਜਾਣ ਵਾਲੀ ਇਕ ਦਵਾਈ ਸਟੋ੍ਰਕ ਦੇ ਕਾਰਨ ਨੁਕਸਾਨੀ ਹੋਈਆਂ ਦਿਮਾਗ਼ ਦੀਆਂ ਕੋਸ਼ਿਕਾਵਾਂ ਦੀ ਮੁਰੰਮਤ 'ਚ ਵੀ ਸਹਾਇਕ ਹੈ। ਚੂਹੇ 'ਚ ਕੀਤੀ ਗਈ ਖੋਜ 'ਚ ਖੋਜਾਰਥੀਆਂ ਨੇ ਪਾਇਆ ਕਿ ਐਂਟੀ ਇੰਫਲੈਮੇਟਰੀ ਦਵਾਈ ਇੰਟਰਲਿਊਕਿਨ-1 ਰਿਸੇਪਟਰ ਇੰਟਾਗ੍ਰੋਨਿਸਟ (ਆਈਐੱਲ-1ਆਈਏ) ਸਟ੫ੋਕ ਦੇ ਇਲਾਜ਼ 'ਚ ਕਾਰਗਰ ਹੈ।
ਖੋਜਾਰਥੀਆਂ ਨੇ ਪਾਇਆ ਕਿ ਇਸ ਦੀ ਮਦਦ ਨਾਲ ਸਟ੍ਰੋਕ ਪੀੜਤ ਚੂਹਿਆਂ ਨੇ ਸਟੋ੍ਰਕ ਕਾਰਨ ਗੁਆਚ ਚੁੱਕੀ ਆਪਣੀ ਸਮਰੱਥਾ ਮੁੜ ਹਾਸਲ ਕਰ ਲਈ। ਯੂਨੀਵਰਸਿਟੀ ਦੇ ਪ੍ਰੋਫੈਸਰ ਸਟੁਅਰਟ ਐਲਨ ਨੇ ਕਿਹਾ ਕਿ ਨਤੀਜਿਆਂ ਨੇ ਇਸ ਦਿਸ਼ਾ 'ਚ ਅੱਗੇ ਵਧਾਉਣ ਦਾ ਉਤਸ਼ਾਹ ਦਿੱਤਾ ਹੈ।