ਲੰਡਨ: ਖੋਜਾਰਥੀਆਂ ਦਾ ਦਾਅਵਾ ਹੈ ਕਿ ਦੁਨੀਆਂ ਦੇ ਪਹਿਲੇ ਸਿਜੇਰੀਅਨ (ਆਪ੍ਰੇਸ਼ਨ ਜ਼ਰੀਏ) ਬੱਚੇ ਦਾ ਜਨਮ ਚੈਕ ਗਣਰਾਜ ਦੀ ਰਾਜਧਾਨੀ ਪ੍ਰਾਗ 'ਚ ਫਰਵਰੀ 1337 'ਚ ਹੋਇਆ ਸੀ। ਖੋਜਾਰਥੀਆਂ ਮੁਤਾਬਕ ਬੀਟਪਾਈਸ ਆਫ ਬੋਰਬੌਨ, ਜੌਨ ਦਿ ਬਲਾਈਂਡ ਦੀ ਦੂਜੀ ਪਤਨੀ ਤੇ ਸੈਕਿੰਡ ਕਜ਼ਿਨ ਸੀ। ਉਸਦੀ ਇੱਕੋ ਇਕ ਸੰਤਾਨ ਡਿਊਕ ਵੈਂਸੇਲੌਸ ਪਹਿਲੀ ਦਾ ਜਨਮ ਆਪ੍ਰੇਸ਼ਨ ਜ਼ਰੀਏ 25 ਫਰਵਰੀ, 1337 ਨੂੰ ਹੋਇਆ ਸੀ। ਜੌਨ ਦਿ ਬਲਾਈਂਡ ਬੋਹੇਮੀਆ ਦੇ ਰਾਜਾ ਤੇ ਲਕਜ਼ਮਬਰਗ ਦੇ ਕਾਉਂਟ ਸਨ।


ਇਸ ਅਧਿਐਨ ਤੋਂ ਪਹਿਲਾਂ ਸਾਲ 1500 'ਚ ਸਵਿਟਜ਼ਰਲੈਂਡ 'ਚ ਪਹਿਲੇ ਸਿਜੇਰੀਅਨ ਬੱਚੇ ਦੇ ਹੋਣ ਦੀ ਗੱਲ ਕਹੀ ਗਈ ਸੀ। ਖੋਜਾਰਥੀਆਂ ਵੱਲੋਂ ਲੱਭੇ ਗਏ ਸ਼ਿਲਾਲੇਖੀ ਦਸਤਾਵੇਜ਼ਾਂ ਮੁਤਾਬਕ ਬੀਟਪਾਈਸ ਮਾਂ ਬਣਨ ਵੇਲੇ ਬਾਲਪਣ 'ਚ ਸੀ। ਉਸ ਨੂੰ ਆਮ ਜਣੇਪਾ ਦਰਦ 'ਚ ਬਹੁਤ ਮੁਸ਼ਕਲ ਹੋ ਰਹੀ ਸੀ। ਚੈਕ ਗਣਰਾਜ ਸਥਿਤ ਚਾਰਲਸ ਯੂਨੀਵਰਸਿਟੀ ਦੇ ਐਨਟੋਨਿਨ ਪਰੀਜੇਕ ਨੇ ਦੱਸਿਆ, 'ਬੀਟ੍ਰਾਈਸ ਜਣੇਪੇ ਦੌਰਾਨ ਪੂਰਾ ਸਮਾਂ ਬੇਹੋਸ਼ ਰਹੀ ਸੀ।


ਮੰਨਿਆ ਜਾ ਰਿਹਾ ਸੀ ਕਿ ਉਹ ਨਹੀਂ ਬਚੇਗੀ। ਇਹੀ ਕਾਰਨ ਸੀ ਕਿ ਸਰਜਰੀ ਨੇ ਉਸਦੀ ਜਾਨ ਬਚਾਉਣ ਤੇ ਬੱਚੇ ਨੂੰ ਦੁਨੀਆਂ 'ਚ ਲਿਆਉਣ ਲਈ ਉਸਦਾ ਆਪ੍ਰੇਸ਼ਨ ਕੀਤਾ ਗਿਆ। ਸ਼ਾਇਦ ਇਹ ਆਪ੍ਰੇਸ਼ਨ ਨਾਲ ਹੋਈ ਪੀੜ ਦਾ ਹੀ ਅਸਰ ਸੀ ਕਿ ਉਹ ਫਿਰ ਹੋਸ਼ 'ਚ ਆ ਗਈ। ਖੋਜਾਰਥੀਆਂ ਮੁਤਾਬਕ ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਉਸਦੀ ਜਾਨ ਬਚਾਉਣ ਦਾ ਇੱਕੋ-ਇਕ ਰਸਤਾ ਆਪ੍ਰੇਸ਼ਨ ਹੀ ਬਚਿਆ ਸੀ।


ਆਪ੍ਰੇਸ਼ਨ ਤੋਂ ਬਾਅਦ ਬੀਟ੫ਾਈਸ ਠੀਕ ਹੋ ਗਈ ਤਾਂ 46 ਸਾਲ ਹੋਰ ਜ਼ਿੰਦਾ ਰਹੀ। ਚੇਤੇ ਰਹੇ ਕਿ 14ਵੀਂ ਸ਼ਤਾਬਦੀ 'ਚ ਪ੍ਰਾਗ ਯੂਰਪੀ ਅਧਿਐਨ ਦਾ ਪ੍ਰਮੁੱਖ ਕੇਂਦਰ ਸੀ ਤੇ ਰਾਇਲ ਕੋਰਟ ਆਫ ਬੋਹੇਮੀਆ 'ਚ ਆਪਣੇ ਸਮੇਂ ਦੇ ਸਭ ਤੋਂ ਸਭ ਤੋਂ ਵਧੀਆ ਡਾਕਟਰ ਸਨ।



ਇਹ ਵੀ ਪੜ੍ਹੋ: ਗਣਿਤ ਦੀ ਬੁਝਾਰਤ ਨੇ ਸੋਸ਼ਲ ਮੀਡੀਆ ‘ਤੇ ਉਲਝਾਏ ਲੋਕ, ਕੀ ਤੁਸੀਂ ਕਰ ਸਕਦੇ ਹੋ ਹੱਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904