ਨਵੀਂ ਦਿੱਲੀ: ਇੰਟਰਨੈੱਟ ‘ਤੇ ਆਏ ਦਿਨ ਕੋਈ ਨਾ ਕੋਈ ਬੁਝਾਰਤ ਜਾਂ ਕੋਈ ਪਜ਼ਲ ਵਾਇਰਲ ਹੁੰਦਾ ਰਹਿੰਦਾ ਹੈ ਜਿਸ ਨੂੰ ਲੋਕ ਸੁਲਝਾਉਣ ‘ਚ ਖੂਬ ਮਜ਼ੇ ਲੈਂਦੇ ਹਨ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਮੈਥਸ ਯਾਨੀ ਗਣਿਤ ਦਾ ਇੱਕ ਸਵਾਲ ਹੈ ਜਿਸ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ।
ਇਸ ਸਵਾਲ ਦੇ ਜਵਾਬ ਨੇ ਇੰਟਰਨੈੱਟ ‘ਤੇ ਲੋਕਾਂ ਨੂੰ ਦੋ ਹਿੱਸਿਆਂ ‘ਚ ਵੰਡ ਦਿੱਤਾ ਹੈ। ਪਹਿਲੀ ਨਜ਼ਰ ‘ਚ ਸਕੂਲ ਦਾ ਆਸਾਨ ਸਵਾਲ ਨਜ਼ਰ ਆਉਂਦਾ ਹੈ ਪਰ ਇਸ ਦੇ ਜਵਾਬ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸੋਮਵਾਰ ਨੂੰ ਟਵਿਟਰ ਯੂਜ਼ਰਸ 'ਤੇ ਲੋਕਾਂ ਨੇ ਗਣਿਤ ਦਾ ਇੱਕ ਸਵਾਲ ਪੁੱਛਿਆ। ਇਕਵੇਸ਼ਨ ਸੀ 8÷2(2+2)=? ਇਹ ਸਵਾਲ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਨੂੰ ਹੁਣ ਤਕ 12 ਹਜ਼ਾਰ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ ਤੇ ਹਜ਼ਾਰਾਂ ਹੀ ਲਾਈਕ ਮਿਲ ਰਹੇ ਹਨ। ਜੇਕਰ ਇਸ ਦੇ ਜਵਾਬ ਬਾਰੇ ਗੱਲ ਕਰੀਏ ਤਾਂ ਇਸ ਦਾ ਜਵਾਬ ਹੈ 16 ਜਾਂ ਫਿਰ ਇੱਕ ਕਿਉਂਕਿ ਦੁਨੀਆ ਦੇ ਕੁਝ ਹਿੱਸਿਆਂ ‘ਚ ਗਣਿਤ ਬੋਡਮਾਸ ਤਰੀਕੇ ਨਾਲ ਪੜ੍ਹਾਇਆ ਜਾਂਦਾ ਹੈ ਤੇ ਕੁਝ ਹਿੱਸਿਆਂ ‘ਚ ਪੇਮਡਾਸ ਤਰੀਕੇ ਹਨ। ਅਜਿਹੇ ‘ਚ ਇਹ ਦੋਵੇਂ ਜਵਾਬ ਸਹੀ ਹਨ।
ਇਹ ਵੀ ਪੜ੍ਹੋ: Weather Update: ਵੈਸਟਰਨ ਡਿਸਟਰਬੈਂਸ ਕਾਰਨ ਬਦਲੇਗਾ ਮੌਸਮ, ਦਸੰਬਰ ਦੇ ਪਹਿਲੇ ਹਫ਼ਤੇ ਮੀਂਹ ਕਾਰਨ ਉੱਤਰੀ ਭਾਰਤ 'ਚ ਵਧੇਗੀ ਠੰਢ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI