ਮਾਂ ਨਾਲ ਸੌਂ ਰਹੀ 3 ਸਾਲ ਦੀ ਬੱਚੀ ਨੂੰ ਅਗ਼ਵਾ ਕਰ ਕੀਤਾ ਬਲਾਤਕਾਰ, ਫਿਰ ਸਿਰ ਵੱਢ ਕੇ ਝਾੜੀਆਂ 'ਚ ਸੁੱਟਿਆ
ਏਬੀਪੀ ਸਾਂਝਾ | 01 Aug 2019 02:50 PM (IST)
ਇਹ ਘਟਨਾ ਉਦੋਂ ਵਾਪਰੀ ਜਦ ਬੱਚੀ ਦੀ ਮਾਂ ਉਸ ਨੂੰ ਪਲੇਟਫਾਰਮ 'ਤੇ ਲੈ ਕੇ ਸੌਂ ਰਹੀ ਸੀ। ਅਚਾਨਕ ਉਹ ਗਾਇਬ ਹੋ ਜਾਂਦੀ ਹੈ। ਘਟਨਾ ਦੀ ਛਾਣਬੀਣ ਸ਼ੁਰੂ ਕੀਤੀ ਗਈ ਤਾਂ ਸੀਸੀਟੀਵੀ ਫੁਟੇਜ ਵਿੱਚ ਪਾਇਆ ਕਿ ਬੱਚੀ ਨੂੰ ਇੱਕ ਵਿਅਕਤੀ ਚੁੱਕ ਕੇ ਲਿਜਾ ਰਿਹਾ ਹੈ।
ਜਮਸ਼ੇਦਪੁਰ: ਝਾਰਖੰਡ ਦੀ ਮਸ਼ਹੂਰ ਸਟੀਲ ਨਗਰੀ ਤੋਂ ਦਿਲਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਦੋ ਵਹਿਸ਼ੀਆਂ ਨੇ ਰਲ ਕੇ ਤਿੰਨ ਸਾਲ ਦੀ ਬੱਚੀ ਨਾਲ ਨਾ ਸਿਰਫ ਬਲਾਤਕਾਰ ਕੀਤਾ ਬਲਕਿ ਉਸ ਦਾ ਸਿਰ ਵੀ ਕਲਮ ਕਰ ਦਿੱਤਾ। ਦੋਵਾਂ ਨੇ ਬੱਚੀ ਨੂੰ ਜਮਸ਼ੇਦਪੁਰ (ਟਾਟਾਨਗਰ) ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੋਂ ਅਗਵਾ ਕੀਤਾ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਟਨਾ ਉਦੋਂ ਵਾਪਰੀ ਜਦ ਬੱਚੀ ਦੀ ਮਾਂ ਉਸ ਨੂੰ ਪਲੇਟਫਾਰਮ 'ਤੇ ਲੈ ਕੇ ਸੌਂ ਰਹੀ ਸੀ। ਅਚਾਨਕ ਉਹ ਗਾਇਬ ਹੋ ਜਾਂਦੀ ਹੈ। ਘਟਨਾ ਦੀ ਛਾਣਬੀਣ ਸ਼ੁਰੂ ਕੀਤੀ ਗਈ ਤਾਂ ਸੀਸੀਟੀਵੀ ਫੁਟੇਜ ਵਿੱਚ ਪਾਇਆ ਕਿ ਬੱਚੀ ਨੂੰ ਇੱਕ ਵਿਅਕਤੀ ਚੁੱਕ ਕੇ ਲਿਜਾ ਰਿਹਾ ਹੈ। ਖੋਜੀ ਕੁੱਤਿਆਂ ਦੀ ਮਦਦ ਨਾਲ ਪੁਲਿਸ ਨੇ ਸਟੇਸ਼ਨ ਤੋਂ ਤਕਰੀਬਨ 4 ਕਿਲੋਮੀਟਰ ਦੂਰ ਝਾੜੀਆਂ ਵਿੱਚੋਂ ਪਾਲੀਥੀਨ ਵਿੱਚ ਬੱਚੀ ਦੀ ਲਾਸ਼ ਬਰਾਮਦ ਕੀਤੀ। ਇਸ ਹੌਲਨਾਕ ਘਟਨਾ ਉਪਰੰਤ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੱਚੀ ਦੀ ਮਾਂ ਨੇ ਧੀ ਦੇ ਅਗਵਾ ਹੋਣ ਪਿੱਛੇ ਆਪਣੇ ਪਤੀ ਦਾ ਵੀ ਹੱਥ ਦੱਸਿਆ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਰਿੰਕੂ ਸਾਹੂ ਨਾਂ ਦੇ ਵਿਅਕਤੀ ਉੱਪਰ ਪਹਿਲਾਂ ਤੋਂ ਹੀ ਕਤਲ ਦਾ ਕੇਸ ਚੱਲ ਰਿਹਾ ਹੈ। ਪਹਿਲਾਂ ਵੀ ਉਸ ਉੱਪਰ ਅਗਵਾ ਕਰਨ ਤੇ ਬੱਚਿਆਂ ਦੇ ਕਤਲ ਦਾ ਕੇਸ ਦਰਜ ਹੈ।