ਨਵੀਂ ਦਿੱਲੀ: ਮਾਰੂਤੀ ਨੇ ਅਰਟਿਗਾ ਐਮਪੀਵੀ ਦੇ ਪੈਟਰੋਲ ਇੰਜਨ ਨੂੰ ਬੀਐਸ 6 ਨਾਰਮਸ ‘ਤੇ ਅਪਗ੍ਰੇਡ ਕਰ ਦਿੱਤਾ ਹੈ। ਇਸ ਤੋਂ ਬਾਅਦ ਇਸ ਦੇ ਪੈਟਰੋਲ ਵੈਰੀਅੰਟ ਦੀ ਕੀਮਤ 10,000 ਰੁਪਏ ਤਕ ਵਧ ਗਈ ਹੈ। ਬੀਐਸ 6 ਮਾਡਲ ਦੀ ਕੀਮਤ 7.55 ਲੱਖ ਰੁਪਏ ਤੋਂ 10.05 ਲੱਖ ਰੁਪਏ ਰੱਖੀ ਗਈ ਹੈ। ਜਦਕਿ ਇਸ ਕਾਰ ਦੇ ਡੀਜ਼ਲ ਵਰਜ਼ਨ ਨੂੰ ਅਜੇ ਤਕ ਅਪਗ੍ਰੇਡ ਨਹੀਂ ਕੀਤਾ ਗਿਆ।
ਇੱਥੇ ਜਾਣੋ ਮਾਰੂਤੀ ਅਰਟਿਗਾ ਦੀਆਂ ਪੁਰਾਣੀਆਂ ਤੇ ਨਵੀਆਂ ਕੀਮਤਾਂ ਬਾਰੇ:

ਵੈਰੀਐਂਟ

ਬੀਐਸ 4

ਬੀਐਸ6

ਫਰਕ

ਐਲਐਕਸਆਈ

7.44 ਲੱਖ ਰੁਪਏ

7.54 ਲੱਖ ਰੁਪਏ

10,000 ਰੁਪਏ

ਵੀਐਕਸਆਈ

8.16 ਲੱਖ ਰੁਪਏ

8.26 ਲੱਖ ਰੁਪਏ

10,000 ਰੁਪਏ

ਜ਼ੈਡਐਕਸਆਈ

8.99 ਲੱਖ ਰੁਪਏ

9.09 ਲੱਖ ਰੁਪਏ

10,000 ਰੁਪਏ

ਵੀਐਕਸਆਈ ਏਟੀ

9.18 ਲੱਖ ਰੁਪਏ

9.28 ਲੱਖ ਰੁਪਏ

10,000 ਰੁਪਏ

ਜ਼ੈਡਐਕਸਆਈ ਪਲੱਸ

9.50 ਲੱਖ ਰੁਪਏ

9.60 ਲੱਖ ਰੁਪਏ

10,000 ਰੁਪਏ

ਜ਼ੈਡਐਕਸਆਈ ਏਟੀ

9.95 ਲੱਖ ਰੁਪਏ

10.05 ਲੱਖ ਰੁਪਏ

10,000 ਰੁਪਏ

  ਅਰਟਿਗਾ ਬੀਐਸ 6 ‘1.5 ਲੀਟਰ ਪੈਟਰੋਲ ਇੰਜ਼ਨ, ਮਾਈਲਡ-ਹਾਈਬ੍ਰਿਡ ਤਕਨੀਕ ਨਾਲ ਦਿੱਤਾ ਗਿਆ ਹੈ। ਇਹ ਇੰਜ਼ਨ 105 ਪੀਐਸ ਦੀ ਪਾਵਰ ਤੇ 138 ਐਨਐਮ ਦਾ ਟਾਰਕ ਜਨਰੇਟ ਕਰਦਾ ਹੈ। ਇਸ ‘ਚ 5-ਸਪੀਡ ਮੈਨੂਅਲ ਤੇ 4-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਮੌਜੂਦ ਹੈ।
ਇਸ ਕਾਰ ‘ਚ ਮੌਜੂਦਾ ਕਾਰ ਵਾਲੇ ਫੀਚਰ ਹੀ ਦਿੱਤੇ ਗਏ ਹਨ। ਇਸ ਦੇ ਨਾਲ ਹੀ ਡੀਜ਼ਲ ਇੰਜ਼ਨ ਨੂੰ ਲੈ ਕੇ ਕੰਪਨੀ ਪਹਿਲਾਂ ਹੀ ਸਾਫ਼ ਕਰ ਚੱਕੀ ਹੈ ਕਿ ਉਹ ਇਨ੍ਹਾਂ ਬੀਐਸ 6 ਨਾਰਮਸ ‘ਤੇ ਅਪਗ੍ਰੇਡ ਨਹੀਂ ਕਰੇਗੀ। ਕੰਪਨੀ ਅਪਰੈਲ 2020 ਤਕ ਡੀਜ਼ਲ ਗੱਡੀਆਂ ਨੂੰ ਬੰਦ ਕਰਨ ਦਾ ਫੈਸਲਾ ਵੀ ਕਰ ਚੁੱਕੀ ਹੈ।

Car loan Information:

Calculate Car Loan EMI