ਨਵੀਂ ਦਿੱਲੀ: ਇਰੈਕਟਾਇਲ ਡਿਸਫ਼ੰਕਸ਼ਨ (ਨਾ ਮਰਦਾਨਗੀ) ਅਜਿਹੀ ਸਮੱਸਿਆ ਹੈ ਜਿਸ ਵਿੱਚ ਪੁਰਖਾਂ ਨੂੰ ਉਤੇਜਨਾ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਦੇ ਸ਼ਿਕਾਰ ਨੂੰ ਡਾਕਟਰ ਤੇ ਵੈਦ ਵੀ ਖੂਬ ਲੁੱਟਦੇ ਹਨ। ਜੇਕਰ ਤੁਸੀਂ ਇਸ ਵੇਲੇ ਇਸ ਸਮੱਸਿਆ ਨਾਲ ਜੂਝ ਰਹੇ ਹੋ ਜਾਂ ਫਿਰ ਇਸ ਹਾਲਤ ਤੋਂ ਬਚਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸ ਰਹੇ ਹਾਂ ਜੋ ਇਸ ਸਮੱਸਿਆ ਤੋਂ ਨਿਜਾਤ ਦਿਵਾਉਣਗੇ।
ਇਰੈਕਟਾਇਲ ਡਿਸਫ਼ੰਕਸ਼ਨ ਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਤਾਂ ਕਿਸੇ ਦਵਾਈ ਦੇ ਗ਼ਲਤ ਪ੍ਰਭਾਵ ਨਾਲ ਵੀ ਅਜਿਹਾ ਹੋ ਸਕਦਾ ਹੈ। ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿੱਦਾਂ ਵਸਕਿਉਲਰ, ਨਿਊਰੋਲੌਜੀਕਲ ਬਿਮਾਰੀਆਂ, ਡਾਇਬਟੀਜ਼ ਜਾਂ ਪ੍ਰੋਸਟੇਟ ਸਬੰਧੀ ਇਲਾਜ ਜਾਂ ਸਰਜਰੀ ਨਾਲ ਇਹ ਸਮੱਸਿਆ ਪੈਦਾ ਹੋ ਸਕਦੀ ਹੈ। ਤਕਰੀਬਨ 75 ਫੀਸਦੀ ਪੁਰਸ਼ਾਂ ਵਿੱਚ ਇਹ ਅਜਿਹਾ ਕਰਨ ਕਰਕੇ ਹੁੰਦੀ ਹੈ।
ਇੱਕ ਰਿਸਰਚ ਅਨੁਸਾਰ 40 ਤੋਂ 70 ਸਾਲ ਉਮਰ ਵਰਗ ਵਿੱਚ ਕਰੀਬ 60 ਫੀਸਦੀ ਪੁਰਸ਼ਾਂ ਵਿੱਚ ਕੁਝ ਹੱਦ ਤੱਕ ਇਹ ਸਮੱਸਿਆ ਪਾਈ ਜਾਂਦੀ ਹੈ। ਹਾਵਰਡ ਯੂਨੀਵਰਸਿਟੀ ਦੀ ਇੱਕ ਖੋਜ ਮੁਤਾਬਕ, ਰੋਜ਼ਾਨਾ 30 ਮਿੰਟ ਦੀ ਵਾਕ ਕਰਨ ਨਾਲ ਇਰੈਕਟਾਇਲ ਡਿਸਫ਼ੰਕਸ਼ਨ ਦਾ ਜੋਖਮ 41 ਫੀਸਦੀ ਘੱਟ ਹੋ ਜਾਂਦਾ ਹੈ। ਕਸਰਤ ਕਾਰਨ ਨਾਲ ਵੀ ਮੋਟਾਪੇ ਦੇ ਸ਼ਿਕਾਰ ਮਰਦਾਂ ਵਿੱਚ ਇਹ ਸਮੱਸਿਆ ਘੱਟ ਹੋ ਜਾਂਦੀ ਹੈ।
ਇੱਕ ਸਟੱਡੀ ਅਨੁਸਾਰ ਫਲ, ਸਬਜ਼ੀਆਂ, ਅਨਾਜ ਤੇ ਮੱਛੀ ਵਰਗੇ ਪੌਸ਼ਟਿਕ ਆਹਾਰ ਤੇ ਕੁਝ ਮਾਤਰਾ ਵਿੱਚ ਰੈੱਡ ਮੀਟ ਤੇ ਰਿਫਾਇੰਡ ਗਰੇਂਸ ਨਾਲ ਇਸ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ, ਹਾਈ ਬਲੱਡ ਸ਼ੂਗਰ, ਹਾਈ ਕਲੈਸਟਰੋਲ ਤੇ ਹਾਈ ਟ੍ਰਿਗਲੀਸੇਰਾਈਡਸ ਦਿਲ ਦੀਆਂ ਧਮਣੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਸਰੋਰਾ ਤੇ ਬ੍ਰੇਨ ਹੈਮਰੇਜ ਵੀ ਹੋ ਸਕਦਾ ਹੈ। ਇਸ ਦਾ ਨਤੀਜਾ ਇਰੈਕਟਾਇਲ ਡਿਸਫ਼ੰਕਸ਼ਨ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।
ਦੁਬਲੇ ਪਤਲੇ ਰਹਿਣ ਦੀ ਕੋਸ਼ਿਸ਼ ਕਰੋ, ਕਮਰ ਦੀ ਮੋਟਾਈ ਜੇਕਰ 40 ਇੰਚ ਤੱਕ ਪਹੁੰਚ ਜਾਵੇ ਤਾਂ ਅਜਿਹੇ ਪੁਰਸ਼ਾਂ ਨੂੰ 32 ਇੰਚ ਤੱਕ ਕਮਰ ਵਾਲੇ ਮਰਦਾਂ ਮੁਕਾਬਲੇ ਇਰੈਕਟਾਇਲ ਡਿਸਫ਼ੰਕਸ਼ਨ ਦਾ ਜ਼ੋਖਮ 50 ਫੀਸਦੀ ਵਧੇਰਾ ਹੁੰਦਾ ਹੈ। ਇਸ ਲਈ ਵਜਨ ਨੂੰ ਕੰਟਰੋਲ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ।