ਵਾਸ਼ਿੰਗਟਨ: ਸੋਸ਼ਲ ਨੈਟਵਰਕਿੰਗ ਸਾਈਟ (ਫੇਸਬੁੱਕ) ਨੇ ‘ਪ੍ਰੈਵੇਂਟਿਵ ਹੈਲਥਕੇਅਰ’ ਨਾਂ ਦੀ ਇਕ ਨਵੀਂ ਫੀਚਰ ਲਾਂਚ ਕੀਤੀ ਹੈ। ਇਸ ਦੀ ਸਹਾਇਤਾ ਨਾਲ, ਲੋਕਾਂ ਨੂੰ ਸਮੇਂ ਸਿਰ ਆਪਣਾ ਹੈਲਥ ਚੈਕਅਪ ਕਰਵਾਉਣ ਲਈ ਇੱਕ ਨੋਟੀਫਿਕੇਸ਼ਨ ਮਿਲੇਗਾ। ਇਹ ਨਵੀਂ ਫੀਚਰ ਸੋਮਵਾਰ ਨੂੰ ਯੂਐਸ ਵਿੱਚ ਲਾਂਚ ਕੀਤੀ ਗਈ ਹੈ। ਹਾਲਾਂਕਿ ਇਸ ਫੀਚਰ ਦਾ ਫਾਇਦਾ ਫਿਲਹਾਲ ਭਾਰਤੀ ਯੂਜ਼ਰਸ ਨੂੰ ਨਹੀਂ ਮਿਲੇਗਾ ਪਰ ਤੇ ਕੰਪਨੀ ਜਲਦੀ ਹੀ ਇਸ ਫੀਚਰ ਨੂੰ ਭਾਰਤ 'ਚ ਲਾਂਚ ਕਰ ਸਕਦੀ ਹੈ।
ਇਸ ਟੂਲ ਨੂੰ ਬਣਾਉਣ ਲਈ ਫੇਸਬੁੱਕ ਨੇ ਅਮਰੀਕਨ ਕੈਂਸਰ ਸੁਸਾਇਟੀ, ਅਮੈਰੀਕਨ ਕਾਲਜ ਆਫ਼ ਕਾਰਡੀਓਲੋਜੀ, ਅਮੈਰੀਕਨ ਹਾਰਟ ਐਸੋਸੀਏਸ਼ਨ, ਅਤੇ ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨਾਲ ਭਾਈਵਾਲੀ ਕੀਤੀ ਸੀ। ਕੰਪਨੀ ਦੀ ਕੋਸ਼ਿਸ਼ ਇੱਕ ਅਜਿਹਾ ਟੂਲ ਬਣਾਉਣ ਦੀ ਸੀ ਜੋ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚਾ ਸਕੇ।
ਇਸ ਟੂਲ ਵਿਸ਼ੇਸ਼ਤਾ ਦੀ ਸਹਾਇਤਾ ਨਾਲ, ਯੂਜ਼ਰ ਆਪਣੀ ਸਿਹਤ ਜਾਂਚ ਕਰਵਾਉਣ ਲਈ ਇੱਕ ਰਿਮਾਈਂਡਰ ਲਾ ਸਕਣਗੇ। ਇਸ ਤੋਂ ਇਲਾਵਾ, ਯੂਜ਼ਰ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਚੈਕ ਅਪ ਕਰਨ ਲਈ ਸਿਫਾਰਸ਼ਾਂ ਭੇਜ ਸਕਦੇ ਹਨ। ਇਸ ਫੀਚਰ ਦੀ ਵਰਤੋਂ ਕਰਨ ਲਈ, ਯੂਜ਼ਰ ਨੂੰ ਜਾਂ ਤਾਂ ਪ੍ਰੀਵੈਂਟਿਵ ਹੈਲਥਕੇਅਰ ਸਰਚ ਕਰਨਾ ਹੋਏਗਾ ਜਾਂ ਨਿਊਜ਼ 'ਤੇ ਕਲਿਕ ਕਰਨਾ ਪਏਗਾ।