ਜੇਕਰ ਵਿਆਹ ਦੇ ਲੰਮੇ ਸਮੇਂ ਬਾਅਦ ਵੀ ਕੋਈ ਮਹਿਲਾ ਗਰਭਵਤੀ ਨਹੀਂ ਹੋ ਰਹੀ ਹੋ, ਤਾਂ ਫਰਟੀਲਿਟੀ ਮਸਾਜ ਉਨ੍ਹਾਂ ਦੀ ਮਦਦ ਕਰ ਸਕਦੀ ਹੈ। ਆਮ ਤੌਰ 'ਤੇ ਲੋਕ ਕਿਸੇ ਵੀ ਕਿਸਮ ਦੀ ਮਸਾਜ ਮਾਨਸਿਕ ਅਤੇ ਸਰੀਰਕ ਥਕਾਵਟ ਦੂਰ ਕਰਨ ਲਈ ਕਰਵਾਉਂਦੇ ਹਨ। ਇਹ ਨਾ ਸਿਰਫ਼ ਉਨ੍ਹਾਂ ਨੂੰ ਆਰਾਮ ਦਿੰਦੀ ਹੈ, ਸਗੋਂ ਇੱਕ ਵੱਖਰੀ ਤਾਜ਼ਗੀ ਵੀ ਮਹਿਸੂਸ ਕਰਵਾਉਂਦੀ ਹੈ। ਪਰ ਹਾਲ ਹੀ ਵਿੱਚ ਇੱਕ ਹੋਰ ਮਸਾਜ ਔਰਤਾਂ ਵਿੱਚ ਕਾਫੀ ਮਸ਼ਹੂਰ ਹੋ ਰਹੀ ਹੈ, ਜਿਸ ਨੂੰ ਫਰਟੀਲਿਟੀ ਮਸਾਜ ਕਿਹਾ ਜਾਂਦਾ ਹੈ। ਇਹ ਇੱਕ ਖਾਸ ਕਿਸਮ ਦੀ ਥੈਰੇਪੀਟਿਕ ਮਸਾਜ ਹੈ, ਜੋ ਸਰੀਰ ਦੇ ਪ੍ਰਜਨਨ ਅੰਗਾਂ 'ਤੇ ਕੇਂਦਰਿਤ ਹੁੰਦੀ ਹੈ ਅਤੇ ਉਨ੍ਹਾਂ ਦੀ ਸਿਹਤ ਅਤੇ ਕਾਰਜਕੁਸ਼ਲਤਾ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ। ਇਸ ਨਾਲ ਔਰਤਾਂ ਨੂੰ ਗਰਭਵਤੀ ਹੋਣ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਰਾਹਤ ਮਿਲਦੀ ਹੈ।

ਫਰਟੀਲਿਟੀ ਮਸਾਜ਼ ਕੀ ਹੁੰਦੀ ਹੈ?

ਫਰਟੀਲਿਟੀ ਮਸਾਜ਼ ਇੱਕ ਥੈਰੇਪਿਊਟਿਕ ਮਸਾਜ਼ ਦੀ ਕਿਸਮ ਹੈ, ਜੋ ਪ੍ਰਜਨਨ ਤੰਤਰ, ਲਸੀਕਾ ਤੰਤਰ (lymphatic system) ਅਤੇ ਮਾਨਸਿਕ ਸੰਤੁਲਨ ਨੂੰ ਠੀਕ ਰੱਖਣ ਲਈ ਖਾਸ ਤੌਰ 'ਤੇ ਮਾਹਿਰਾਂ ਵੱਲੋਂ ਤਿਆਰ ਕੀਤੀ ਜਾਂਦੀ ਹੈ।

ਇਸ ਮਸਾਜ਼ ਦੌਰਾਨ ਔਰਤ ਦੇ ਪੇਟ ਦੇ ਹੇਠਲੇ ਹਿੱਸੇ, ਪਿੱਠ, ਪੈਲਵਿਕ ਏਰੀਏ ਅਤੇ ਕਈ ਵਾਰੀ ਪੂਰੇ ਸਰੀਰ 'ਤੇ ਹੌਲੀ ਤੋਂ ਲੈ ਕੇ ਤੇਜ਼ ਤੱਕ ਸਟਰੋਕਸ ਦਿੱਤੇ ਜਾਂਦੇ ਹਨ।

ਇਹ ਮਸਾਜ਼ ਉਨ੍ਹਾਂ ਔਰਤਾਂ ਲਈ ਖਾਸ ਤੌਰ 'ਤੇ ਲਾਭਕਾਰੀ ਹੁੰਦੀ ਹੈ ਜੋ ਜਲਦੀ ਮਾਂ ਬਣਨਾ ਚਾਹੁੰਦੀਆਂ ਹਨ ਪਰ ਕਿਸੇ ਕਾਰਨ ਕਰਕੇ ਕੰਸੀਵ ਨਹੀਂ ਕਰ ਪਾ ਰਹੀਆਂ ਹਨ।

ਇਹ ਮਸਾਜ਼ ਸਰੀਰ ਦੇ ਪ੍ਰਜਨਨ ਅੰਗਾਂ 'ਤੇ ਫੋਕਸ ਕਰਦੀ ਹੈ ਅਤੇ ਉਨ੍ਹਾਂ ਦੀ ਸਿਹਤ ਅਤੇ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਂਦੀ ਹੈ, ਜਿਸ ਨਾਲ ਗਰਭ ਧਾਰਨ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੋ ਸਕਦੀਆਂ ਹਨ।

ਫਰਟੀਲਿਟੀ ਮਸਾਜ਼ ਦੇ ਫਾਇਦੇ

ਹਾਰਮੋਨ ਸੰਤੁਲਨ:

ਫਰਟੀਲਿਟੀ ਮਸਾਜ਼ ਕਰਵਾਉਣ ਨਾਲ ਔਰਤਾਂ ਨੂੰ ਸਰੀਰਕ ਅਤੇ ਮਾਨਸਿਕ ਤਣਾਅ ਘੱਟ ਮਹਿਸੂਸ ਹੁੰਦਾ ਹੈ। ਇਸ ਨਾਲ ਉਨ੍ਹਾਂ ਦੇ ਹਾਰਮੋਨ ਬੈਲੈਂਸ ਵਿੱਚ ਰਹਿੰਦੇ ਹਨ ਅਤੇ ਗਰਭ ਧਾਰਨ ਦੇ ਚਾਂਸ ਵੱਧ ਜਾਂਦੇ ਹਨ।

ਪ੍ਰਜਨਨ ਅੰਗਾਂ ਨੂੰ ਮਿਲਦੀ ਹੈ ਮਜ਼ਬੂਤੀ

ਇਹ ਮਸਾਜ਼ ਕਰਵਾਉਣ ਨਾਲ ਝੁੱਕੇ ਹੋਏ ਗਰਭਾਸ਼ੇ ਨੂੰ ਸਿੱਧਾ ਕਰਨ ਵਿੱਚ ਮਦਦ ਮਿਲਦੀ ਹੈ। ਜਿਸ ਨਾਲ ਪ੍ਰਜਨਨ ਅੰਗਾਂ ਦੀ ਹਾਲਤ ਮਜ਼ਬੂਤ ਹੁੰਦੀ ਹੈ ਅਤੇ ਔਰਤ ਨੂੰ ਜਲਦੀ ਗਰਭ ਧਾਰਨ ਵਿੱਚ ਆਸਾਨੀ ਹੁੰਦੀ ਹੈ।

ਬਲੱਡ ਸਰਕੂਲੇਸ਼ਨ ਹੋਵੇ ਬਿਹਤਰ

ਫਰਟੀਲਿਟੀ ਮਸਾਜ਼ ਦਾ ਮੁੱਖ ਮਕਸਦ ਔਰਤਾਂ ਦੇ ਗਰਭਾਸ਼ੇ ਅਤੇ ਅੰਡਾਸ਼ਯ ਵਿੱਚ ਖੂਨ ਦੇ ਪਰਵਾਹ ਨੂੰ ਬਿਹਤਰ ਬਣਾਉਣਾ ਹੁੰਦਾ ਹੈ। ਜਦੋਂ ਬਲੱਡ ਸਰਕੂਲੇਸ਼ਨ ਵਧਦਾ ਹੈ ਤਾਂ ਪਲੇਸੈਂਟਾ ਸਿਹਤਮੰਦ ਬਣਦਾ ਹੈ, ਜੋ ਸਿਹਤਮੰਦ  ਕੰਸੀਵ ਵਿੱਚ ਮਦਦ ਕਰਦਾ ਹੈ।

cervix ਇਲਾਕੇ ਨੂੰ ਲਾਭ

ਫਰਟੀਲਿਟੀ ਮਸਾਜ਼ ਦੌਰਾਨ ਜਦੋਂ ਰਿਫਲੈਕਸੋਲੋਜੀ ਕੀਤੀ ਜਾਂਦੀ ਹੈ, ਤਾਂ ਪੈਰਾਂ ਦੇ ਤਲਵਿਆਂ 'ਚ ਮੌਜੂਦ ਪ੍ਰਜਨਨ ਅੰਗਾਂ ਦੇ ਬਿੰਦੂਆਂ 'ਤੇ ਦਬਾਅ ਦਿੱਤਾ ਜਾਂਦਾ ਹੈ। ਇਸ ਨਾਲ ਸਰਵਿਕਸ ਇਲਾਕਾ ਸਿਹਤਮੰਦ ਬਣਦਾ ਹੈ।

ਪ੍ਰੋਜੈਸਟਰੋਨ ਅਤੇ ਈਸਟ੍ਰੋਜਨ 'ਤੇ ਪੈਂਦਾ ਹੈ ਅਸਰ

ਫਰਟੀਲਿਟੀ ਮਸਾਜ਼ ਕਰਵਾਉਣ ਨਾਲ ਔਰਤ ਦੇ ਤਣਾਅ ਅਤੇ ਚਿੰਤਾ ਕਰਕੇ ਪ੍ਰਭਾਵਿਤ ਹੋਏ ਐਲ.ਐੱਚ. (LH), ਐੱਫ.ਐੱਸ.ਐੱਚ. (FSH), ਪ੍ਰੋਜੈਸਟਰੋਨ ਅਤੇ ਈਸਟ੍ਰੋਜਨ ਵਰਗੇ ਹਾਰਮੋਨਸ 'ਤੇ ਸਕਾਰਾਤਮਕ ਅਸਰ ਪੈਂਦਾ ਹੈ।

ਇਹ ਮਸਾਜ਼ ਐਂਡੋਰਫਿਨ (ਖੁਸ਼ੀ ਵਾਲੇ ਹਾਰਮੋਨ) ਨੂੰ ਵਧਾਉਂਦੀ ਹੈ, ਜਿਸ ਨਾਲ ਔਰਤ ਦਾ ਮੂਡ ਬਿਹਤਰ ਹੁੰਦਾ ਹੈ ਅਤੇ ਉਹ ਜਲਦੀ ਕੰਸੀਵ ਕਰ ਸਕਦੀ ਹੈ।

ਕਿਹੜੀਆਂ ਔਰਤਾਂ ਲਈ ਲਾਭਕਾਰੀ ਹੈ ਫਰਟੀਲਿਟੀ ਮਸਾਜ਼

ਜਿਹੜੀਆਂ ਔਰਤਾਂ ਵਿਆਹ ਦੇ ਲੰਮੇ ਸਮੇਂ ਬਾਅਦ ਵੀ ਗਰਭ ਧਾਰਣ ਨਹੀਂ ਕਰ ਸਕਦੀਆਂ।

ਕਿਹੜੀਆਂ ਔਰਤਾਂ ਨੂੰ ਫਰਟੀਲਿਟੀ ਮਸਾਜ਼ ਨਾਲ ਖ਼ਾਸ ਫਾਇਦਾ ਹੁੰਦਾ ਹੈ?

PCOS ਜਾਂ ਥਾਇਰਾਇਡ ਵਰਗੇ ਹਾਰਮੋਨ ਸੰਬੰਧੀ ਰੋਗ: ਜਿਹੜੀਆਂ ਔਰਤਾਂ ਪਾਲੀਸਿਸਟਿਕ ਓਵਰੀ ਸਿੰਡਰੋਮ (PCOS) ਜਾਂ ਥਾਇਰਾਇਡ ਦੀਆਂ ਸਮੱਸਿਆਵਾਂ ਨਾਲ ਜੂਝ ਰਹੀਆਂ ਹਨ, ਉਹਨਾਂ ਲਈ ਫਰਟੀਲਿਟੀ ਮਸਾਜ਼ ਬਹੁਤ ਲਾਭਕਾਰੀ ਸਾਬਤ ਹੁੰਦੀ ਹੈ।

ਫੈਲੋਪਿਅਨ ਟਿਊਬਸ ਦੇ ਬੰਦ ਹੋਣ ਕਰਕੇ ਕੰਸੀਵ ਨਾ ਕਰ ਪਾਉਣ ਵਾਲੀਆਂ ਔਰਤਾਂ: ਜੇ ਟਿਊਬਸ ਬਲਾਕ ਹੋਣ ਕਾਰਨ ਕੰਸੀਵ ਕਰਨ ‘ਚ ਦਿੱਕਤ ਆ ਰਹੀ ਹੋਵੇ, ਤਾਂ ਇਹ ਮਸਾਜ਼ ਮਦਦ ਕਰ ਸਕਦੀ ਹੈ।

ਐਂਡੋਮੇਟ੍ਰਿਓਸਿਸ ਅਤੇ ਹੋਰ ਪੀਰੀਅਡ ਸੰਬੰਧੀ ਸਮੱਸਿਆਵਾਂ: ਜਿਹੜੀਆਂ ਔਰਤਾਂ ਪੀਰੀਅਡਜ਼ ਨਾਲ ਜੁੜੀਆਂ ਤਕਲੀਫ਼ਾਂ, ਜਿਵੇਂ ਐਂਡੋਮੇਟ੍ਰਿਓਸਿਸ, ਤੋਂ ਪੀੜਤ ਹਨ, ਉਹਨਾਂ ਨੂੰ ਵੀ ਫਰਟੀਲਿਟੀ ਮਸਾਜ਼ ਤੋਂ ਰਾਹਤ ਮਿਲ ਸਕਦੀ ਹੈ।

 

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।