ਚੰਡੀਗੜ੍ਹ: ਵਧਦੀ ਉਮਰ ਕਾਰਨ ਵਾਲਾ ਦਾ ਸਫੇਦ ਹੋਣਾ ਆਮ ਗੱਲ ਹੈ ਪਰ ਕਈ ਲੋਕਾਂ ਦੇ ਨਿੱਕੀ ਉਮਰੇ ਹੀ ਵਾਲ ਸਫੇਦ ਹੋਣ ਲੱਗਦੇ ਹਨ। ਇਸ ਕਾਰਨ ਉਹ ਬੇਹੱਦ ਪ੍ਰੇਸ਼ਾਨ ਰਹਿੰਦੇ ਹਨ ਕਿਉਂਕਿ ਸਫੇਦ ਵਾਲ ਬੁਢਾਪੇ ਨੂੰ ਦਰਸਾਉਂਦੇ ਹਨ। ਜੇਕਰ ਤੁਸੀਂ ਵੀ ਵਾਲਾਂ ਦੀ ਇਸ ਸਮੱਸਿਆ ਨਾਲ ਜੁਝ ਰਹੇ ਹੋ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਅਸੀਂ ਤੁਹਾਨੂੰ ਦੱਸਾਂਗੇ ਅਜਿਹੇ ਨੁਸਖੇ ਜੋ ਤੁਹਾਡੇ ਸਫੇਦ ਵਾਲਾ ਨੂੰ ਹਮੇਸ਼ਾ ਲਈ ਕਾਲਾ ਕਰ ਦੇਣਗੇ: 1. ਮਹਿੰਦੀ ਤੇ ਮੇਥੀ: ਸਭ ਤੋਂ ਪਹਿਲਾਂ ਮਹਿੰਦੀ ਤੇ ਮੇਥੀ ਨੂੰ ਮਿਲਾ ਕੇ ਪੇਸਟ ਬਣਾਓ। ਇਸ ਮਗਰੋਂ ਉਸ 'ਚ ਕੁਝ ਮਾਤਰਾ 'ਚ ਬਟਰ ਮਿਲਾ ਕੇ ਤੇ ਨਾਰੀਅਲ ਦਾ ਤੇਲ ਮਿਲਾ ਲਓ। ਫਿਰ ਇਸ ਦੇ ਘੋਲ ਨਾਲ ਚੰਗੀ ਤਰ੍ਹਾਂ ਵਾਲਾ 'ਚ ਮਾਲਸ਼ ਕਰੋ। ਇਸ ਮਿਸ਼ਰਨ ਨਾਲ ਰੋਜ਼ਾਨਾ ਮਾਲਸ਼ ਕਰਨ ਨਾਲ ਦਿਨਾਂ 'ਚ ਤੁਹਾਡੇ ਵਾਲਾ ਕਾਲੇ ਹੋ ਜਾਣਗੇ। 2. ਪਿਆਜ਼: ਤੁਸੀਂ ਪਿਆਜ਼ ਦਾ ਵੀ ਇਸਤੇਮਾਲ ਕਰ ਸਕਦੇ ਹੋ। ਪਿਆਜ਼ ਦੇ ਕੁਝ ਟੁਕੜਿਆਂ ਨੂੰ ਮਿਕਸਰ ਵਿੱਚ ਚੰਗੀ ਤਰ੍ਹਾਂ ਪੀਸ ਲਓ। ਇਸ ਪੇਸਟ ਨੂੰ ਵਾਲਾ 'ਤੇ ਚੰਗੀ ਤਰ੍ਹਾਂ ਲਾਓ ਤੇ 15 ਮਿੰਟ ਬਾਅਦ ਸਿਰ ਧੋਅ ਲਓ। ਇਸ ਓਪਾਅ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਵਾਲ ਜਲਦੀ ਕਾਲੇ ਹੋ ਜਾਂਦੇ ਹਨ। 3. ਤੇਲ ਲਾਓ: ਵਾਲਾ ਨੂੰ ਤੇਲ ਲਾਉਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਵਾਲ ਰੁੱਖੇ ਹੋ ਕੇ ਝੜਨ ਲੱਗਦੇ ਹਨ ਤੇ ਤੁਸੀਂ ਗੰਜੇਪਣ ਦਾ ਸ਼ਿਕਾਰ ਹੋਣ ਲੱਗੇ ਹੋ। ਨਾਰੀਅਲ ਤੇ ਬਦਾਮ ਦਾ ਤੇਲ ਲਾਉਣਾ ਸਭ ਤੋਂ ਬੇਹਤਰ ਹੈ। ਨਾਰੀਅਲ ਤੇ ਬਦਾਮ ਦੇ ਤੇਲ ਨੂੰ ਮਿਲਾ ਕੇ ਸਿਰ 'ਚ ਲਾਉਣ ਨਾਲ ਵਾਲਾਂ ਦੇ ਸਫੇਦਪੁਣੇ ਦੀ ਸਮੱਸਿਆਂ ਤੋਂ ਛੇਤੀ ਛੁਟਕਰਾ ਪਾਇਆ ਜਾ ਸਕਦਾ ਹੈ। 4. ਕੱਚਾ ਪਪੀਤਾ: ਇੱਕ ਕੱਚਾ ਪਪੀਤਾ ਲਓ ਤੇ ਉਸ ਦਾ ਪੇਸਟ ਬਣਾ ਲਓ ਇਸ ਪੇਸਟ ਨੂੰ ਵਾਲਾ ਵਿੱਚ ਲਾਓ ਤੇ 15 ਮਿੰਟ ਬਾਅਦ ਵਾਲ ਧੋ ਲਓ। ਇਸ ਉਪਾਅ ਨਾਲ ਨਾ ਹੀ ਵਾਲ ਝੜਨਗੇ ਤੇ ਨਾ ਹੀ ਵਾਲ ਸਫੇਦ ਹੋਣਗੇ। 5. ਸ਼ਿਕਾਕਾਈ ਤੇ ਆਂਵਲਾ: ਸ਼ਿਕਾਕਾਈ ਤੇ ਆਵਲਾ ਪੀਸ ਕੇ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਲਓ। ਸਵੇਰੇ ਇਸ ਦਾ ਪਾਣੀ ਛਾਣ ਕੇ ਵਾਲਾ 'ਚ ਮਸਾਜ ਕਰੋ ਤੇ ਫਿਰ ਅੱਧੇ ਘੰਟੇ ਬਾਅਦ ਵਾਲ ਧੋ ਲਓ। 6. ਕਾਲੀ ਮਿਰਚ: ਦਹੀ 'ਚ ਕਾਲੀ ਮਿਰਚ ਪਾ ਕੇ ਖਾਣਾ ਸਰੀਰ ਲਈ ਬੇਹੱਦ ਲਾਭਦਾਇਕ ਹੈ। ਇੱਕ ਪਾਸੇ ਤਾਂ ਕਾਲੀ ਮਿਰਚ ਭਿਆਨਕ ਬਿਮਾਰੀਆਂ ਨੂੰ ਤੁਹਾਡੇ ਨੇੜੇ ਨਹੀਂ ਆਉਣ ਦੇਵੇਗੀ ਤੇ ਨਾਲ ਹੀ ਵਾਲਾ ਦੀਆਂ ਅਨੇਕਾ ਸਮੱਸਿਆਂ ਵੀ ਦੂਰ ਹੁੰਦੀਆਂ ਹਨ। ਜੇਕਰ ਤੁਹਾਡੇ ਵਾਲ ਉਮਰ ਤੋਂ ਪਹਿਲਾਂ ਹੀ ਸਫੇਦ ਹੋ ਰਹੇ ਹਨ ਤਾਂ ਇਨ੍ਹਾਂ ਨੁਕਤਿਆਂ ਨੂੰ ਰੋਜ਼ਾਨਾ ਅਪਣਾ ਤੁਸੀਂ ਵਾਲਾ ਦੀ ਹਰ ਸਮੱਸਿਆ ਤੋਂ ਨਿਯਾਤ ਪਾ ਸਕਦੇ ਹੋ।