ਚੰਡੀਗੜ੍ਹ: ਕੋਰਨਾਵਾਇਰਸ ਦੀ ਦਹਿਸ਼ਤ ਚੁਫੇਰੇ ਹੈ। ਡਬਲਿਊਐਚਓ ਦੀ ਸਲਾਹ ਦੇ ਬਾਵਜੂਦ ਲੋਕ ਕੁਝ ਅਜਿਹੇ ਕੰਮ ਕਰ ਰਹੇ ਹਨ ਜਿਸ ਨਾਲ ਇਸ ਦੀ ਮਾਰ ਵਧ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਵਾਇਰਸ ਤੋਂ ਡਰਨ ਨਾਲੋਂ ਕੁਝ ਸਾਵਧਾਨੀਆਂ ਵਰਤ ਕੇ ਇਸ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਗੇਲ ਦਿਨਾਂ ਲਈ ਕੁਝ ਗੱਲਾਂ ਪੱਲੇ ਬੰਨ੍ਹ ਲੈਣੀਆਂ ਚਾਹੀਦੀਆਂ ਹਨ। 1. ਕੋਈ ਵੀ ਖਾਲੀ ਪੇਟ ਨਾ ਰਹੇ। 2. ਵਰਤ ਨਾ ਰੱਖੋ। 3. ਰੋਜ਼ ਇੱਕ ਘੰਟਾ ਧੁੱਪ ਸੇਕੋ। 4. ਗਰਮ ਪਾਣੀ ਪੀਓ, ਗਲੇ ਨੂੰ ਹਮੇਸ਼ਾ ਗਿੱਲਾ ਰੱਖੋ। 5. ਸਰ੍ਹੋਂ ਦਾ ਤੇਲ ਨੱਕ ਵਿੱਚ ਲਾਓ। 6. ਰਾਤ ਨੂੰ ਦਹੀ ਨਾ ਖਾਓ। 7. ਬੱਚਿਆਂ ਨੂੰ ਤੇ ਖੁਦ ਵੀ ਰਾਤ ਨੂੰ ਇੱਕ ਇੱਕ ਕੱਪ ਹਲਦੀ ਵਾਲਾ ਦੁੱਧ ਪਿਲਾਓ। 8. ਸਵੇਰੇ ਚਾਹ ਵਿੱਚ ਲੌਂਗ ਤੇ ਅਦਰਕ ਪਾ ਕੇ ਪੀਓ। 9. ਫਲਾਂ ਵਿੱਚ ਸਿਰਫ ਸੰਤਰਾ ਜਿਆਦਾ ਖਾਓ। 10. ਔਲਾ ਚਾਹੇ ਕਿਸੇ ਵੀ ਰੂਪ ਵਿੱਚ ਚਾਹੇ ਆਚਾਰ, ਮੁਰੱਬਾ, ਚੂਰਨ ਆਦਿ ਖਾਓ।