ਨਵੀਂ ਦਿੱਲੀ: ਸਿਹਤ ਮੰਤਰਾਲੇ ਨੇ ਕੋਰੋਨਾਵਾਇਰਸ ਬਾਰੇ ਦਿਲਾਸਾ ਦੇਣ ਵਾਲੀ ਖ਼ਬਰ ਦਿੰਦੇ ਹੋਏ ਕਿਹਾ ਕਿ ਸਾਡੇ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਰਫਤਾਰ ਵਿਸ਼ਵ ਨਾਲੋਂ ਘੱਟ ਹੈ। ਪਰ ਇੱਕ ਖ਼ਤਰਨਾਕ ਜਾਣਕਾਰੀ ਵੀ ਸਾਹਮਣੇ ਆਈ ਹੈ। ਤਬਲੀਗੀ ਕਾਰਨ 1023 ਲੋਕ ਕੋਰੋਨਾ ਸੰਕਰਮਿਤ ਹੋਏ ਹਨ। ਤਬਲੀਗੀ ਜਮਾਤ ਨਾਲ ਜੁੜੇ ਲਗਪਗ 22 ਹਜ਼ਾਰ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਦੇਸ਼ ‘ਚ ਕੁਲ 3072 ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਹਨ।




ਕੱਲ੍ਹ ਤੋਂ ਹੁਣ ਤਕ 601 ਨਵੇਂ ਕੇਸ ਆਏ ਹਨ, ਇਸ ਲਈ ਇੱਥੇ 75 ਲੋਕਾਂ ਦੀ ਮੌਤ ਹੋ ਗਈ ਹੈ। ਕੱਲ੍ਹ ਤੋਂ ਹੁਣ ਤਕ 12 ਦੀ ਮੌਤ ਹੋ ਗਈ ਹੈ।



ਕੋਰੋਨਾ ਬਾਰੇ ਅੱਜ ਦੀ ਅਪਡੇਟ:

  • ਕੁੱਲ 3072 ਵਿਅਕਤੀ ਸੰਕਰਮਿਤ ਹੋਏ ਹਨ।

  • ਕੱਲ੍ਹ ਤੋਂ ਹੁਣ ਤਕ 601 ਨਵੇਂ ਕੇਸ ਸਾਹਮਣੇ ਆਏ ਹਨ।

  • 75 ਲੋਕਾਂ ਦੀ ਮੌਤ ਹੋ ਗਈ ਹੈ।

  • 12 ਦੀ ਮੌਤ ਹੁਣ ਤੋਂ ਹੁਣ ਤਕ ਹੋਈ ਹੈ।

  • 213 ਲੋਕ ਠੀਕ ਹੋ ਕੇ ਡਿਸਚਾਰਜ ਹੋ ਚੁੱਕੇ ਹਨ।


 

ਉਮਰ ਦੇ ਹਿਸਾਬ ਨਾਲ ਸਕਾਰਾਤਮਕ ਕੇਸ:

  • 0 ਤੋਂ 20 ਸਾਲਾਂ ਦੇ ਵਿਚਕਾਰ- 9%

  • 21-40 ਸਾਲਾਂ ਦੇ ਵਿਚਕਾਰ - 42%

  • 41 ਅਤੇ 60 ਸਾਲਾਂ ਦੇ ਵਿਚਕਾਰ- 33%

  • 60 ਸਾਲਾਂ ਤੋਂ ਉੱਪਰ- 17%


 

ਮਰੀਜ਼ ਦੀ ਸਥਿਤੀ:

  • 58 ਮਰੀਜ਼ ਦੀ ਹਾਲਤ ਨਾਜ਼ੁਕ ਹੈ।

  • ਜ਼ਿਆਦਾਤਰ ਨਾਜ਼ੁਕ ਮਾਮਲੇ ਕੇਰਲ, ਐਮਪੀ ਅਤੇ ਦਿੱਲੀ ਦੇ ਹਨ।


 

ਤਬਲੀਗੀ ਜਮਾਤ ਅਤੇ ਕੇਸ:

  • ਦੇਸ਼ ਦੇ 17 ਸੂਬਿਆਂ ‘ਚ ਤਬਲੀਗੀ ਜਮਾਤ ਦੇ ਲੋਕ ਸਕਾਰਾਤਮਕ ਹਨ।

  • ਕੋਰੋਨਾ ਨਾਲ ਕੁਲ 1023 ਲੋਕ ਸੰਕਰਮਿਤ ਹੋਏ।

  • ਦੇਸ਼ ਵਿੱਚ ਕੁੱਲ ਕੇਸਾਂ ਦਾ 30% ਹਿੱਸਾ ਤਬਲੀਗੀ ਜਮਾਤ ਨਾਲ ਸਬੰਧਤ ਹੈ।

  • ਤਬਲੀਗੀ ਜਮਾਤ ਨਾਲ ਜੁੜੇ ਲਗਪਗ 22 ਹਜ਼ਾਰ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।


 

ਕੁੱਲ ਟੈਸਟ

  • ਦੇਸ਼ ‘ਚ ਹੁਣ ਤਕ ਕੁੱਲ 75 ਹਜ਼ਾਰ ਟੈਸਟ ਕੀਤੇ ਜਾ ਚੁੱਕੇ ਹਨ।

  • ਦੇਸ਼ ‘ਚ 182 ਲੈਬਸ ‘ਚ ਟੈਸਟ ਕੀਤੇ ਜਾ ਰਹੇ ਹਨ।

  • ਜਿਸ ਵਿਚ 130 ਸਰਕਾਰੀ ਲੈਬ ਜਦੋਂ ਕਿ 52 ਨਿੱਜੀ ਲੈਬਾਂ ਹਨ।

  • ਹੁਣ ਹਰ ਦਿਨ ਲਗਪਗ 10 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ।


 

ਕਿਸ ਸੂਬੇ ‘ਚ ਕਿੰਨੇ ਲੋਕਾਂ ਦੀ ਮੌਤ ਹੋਈ?

ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮਹਾਰਾਸ਼ਟਰ ‘ਚ ਸਭ ਤੋਂ ਵੱਧ 19 ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ ਮੌਤ ਦੇ ਮਾਮਲੇ ‘ਚ ਗੁਜਰਾਤ ਦੂਜੇ ਨੰਬਰ 'ਤੇ ਹੈ, ਜਿੱਥੇ 9 ਲੋਕਾਂ ਦੀ ਮੌਤ ਹੋ ਗਈ। ਤੇਲੰਗਾਨਾ ਵਿਚ ਸੱਤ, ਦਿੱਲੀ ‘ਚ ਛੇ, ਪੰਜਾਬ ‘ਚ ਪੰਜ, ਪੱਛਮੀ ਬੰਗਾਲ ਅਤੇ ਕਰਨਾਟਕ ‘ਚ ਤਿੰਨ, ਉੱਤਰ ਪ੍ਰਦੇਸ਼, ਕੇਰਲ ਅਤੇ ਜੰਮੂ-ਕਸ਼ਮੀਰ ਵਿਚ ਦੋ ਅਤੇ ਆਂਧਰਾ ਪ੍ਰਦੇਸ਼, ਬਿਹਾਰ, ਹਿਮਾਚਲ ਪ੍ਰਦੇਸ਼ ਅਤੇ ਤਾਮਿਲਨਾਡੂ ਚੋਂ ਇੱਕ-ਇੱਕ ਮਰੀਜ਼ ਦੀ ਮੌਤ ਦੀ ਪੁਸ਼ਟੀ ਹੋਈ ਹੈ।