ਦੱਸ ਦਈਏ ਕਿ ਭਾਰਤ ਵਿੱਚ 14 ਅਪ੍ਰੈਲ ਤੱਕ ਦਾ ਲੌਕਡਾਊਨ ਜਾਰੀ ਹੈ। ਇਸ ਲਈ, ਸਾਰੀਆਂ ਕਿਸਮਾਂ ਦੀਆਂ ਦੇਸੀ ਅਤੇ ਵਿਦੇਸ਼ੀ ਏਅਰਲਾਈਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਵਿਸ਼ੇਸ਼ ਉਡਾਣਾਂ ਦੇ ਸੀਨੀਅਰ ਕਪਤਾਨ ਨੇ ਦੱਸਿਆ, ਇਹ ਮੇਰੇ ਲਈ ਅਤੇ ਸਮੁੱਚੇ ਏਅਰ ਇੰਡੀਆ ਦੇ ਸਮੂਹ ਚਾਲਕਾਂ ਲਈ ਮਾਣ ਵਾਲਾ ਪਲ ਸੀ। ਜਦੋਂ ਪਾਕਿਸਤਾਨ ਏਟੀਸੀ ਨੇ ਯੂਰਪ ਲਈ ਸਾਡੀ ਵਿਸ਼ੇਸ਼ ਉਡਾਣ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਜਿਵੇਂ ਹੀ ਅਸੀਂ ਪਾਕਿਸਤਾਨ ਅਤੇ ਪਾਕਿਸਤਾਨ ਏਅਰ ਟ੍ਰੈਫਿਕ ਕੰਟਰੋਲਰ ਦੇ ਫਲਾਈਟ ਜਾਣਕਾਰੀ ਦੇ ਖੇਤਰ ‘ਚ ਦਾਖਲ ਹੋਏ, ਸਾਨੂੰ ਉਨ੍ਹਾਂ ਦਾ ਹੈਰਾਨ ਕਰਨ ਵਾਲਾ ਸੰਦੇਸ਼ ਸੁਣਨ ਨੂੰ ਮਿਲਿਆ।
ਇਹ ਸੰਦੇਸ਼ ਸੀ ਕਿ ਅੱਸਲਾਮ ਅਲੈਕਮ! ਕਰਾਚੀ ਏਟੀਸੀ ਵਿੱਚ ਤੁਹਾਡਾ ਸਵਾਗਤ ਹੈ। ਪਾਕਿ ਏਟੀਸੀ ਨੇ ਅੱਗੇ ਕਿਹਾ, ਤੁਸੀਂ ਫ੍ਰੈਂਕਫਰਟ ਲਈ ਰਾਹਤ ਫਲਾਈਟਾਂ ਚਲਾ ਰਹੇ ਹੋ। ਸਾਨੂੰ ਤੁਹਾਡੇ 'ਤੇ ਮਾਣ ਹੈ ਕਿ ਤੁਸੀਂ ਮਹਾਮਾਰੀ ਦੀ ਸਥਿਤੀ ਵਿੱਚ ਉਡਾਣਾਂ ਦਾ ਸੰਚਾਲਨ ਕਰ ਰਹੇ ਹੋ। ਭਾਰਤੀ ਪਾਇਲਟ ਨੇ ਜਵਾਬ 'ਚ ਕਰਾਚੀ ਏਟੀਸੀ ਦਾ ਧੰਨਵਾਦ ਕੀਤਾ।
ਏਆਈ ਦੇ ਬੋਇੰਗ -777 ਅਤੇ ਬੋਰਿੰਗ 787 ਦੇ ਕਈ ਚਾਲਕ ਦਲ ਦੇ ਮੈਂਬਰਾਂ ਨੂੰ ਮੁੰਬਈ ਅਤੇ ਦਿੱਲੀ ਤੋਂ ਯੂਰਪੀਅਨ ਅਤੇ ਕੈਨੇਡੀਅਨ ਨਾਗਰਿਕਾਂ ਨੂੰ ਲੈ ਕੇ ਜਾਣ ਲਈ ਤਾਇਨਾਤ ਕੀਤਾ ਗਿਆ ਸੀ। ਏਅਰ ਇੰਡੀਆ ਦੇ ਕਪਤਾਨ ਨੇ ਦੱਸਿਆ ਕਿ ਇਰਾਨ ਦੇ ਹਵਾਈ ਖੇਤਰ ਤੋਂ ਬਾਹਰ ਜਾਣ ਤੋਂ ਪਹਿਲਾਂ ਉੱਥੇ ਏਟੀਸੀ ਨੇ ‘ਆਲ ਦ ਬੈਸਟ’ ਵੀ ਕਿਹਾ ਸੀ। ਇਰਾਨ ਤੋਂ ਬਾਅਦ ਵਿਸ਼ੇਸ਼ ਉਡਾਣਾਂ ਤੁਰਕੀ ਦੇ ਹਵਾਈ ਖੇਤਰ ਅਤੇ ਫਿਰ ਜਰਮਨੀ ਵਿੱਚ ਦਾਖਲ ਹੋਈਆਂ। ਦੱਸ ਦੇਈਏ ਕਿ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ਾਂ 'ਚ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਪੀਈਪੀ ਸੂਟ, ਮਾਸਕ ਅਤੇ ਦਸਤਾਨੇ ਪਹਿਨਣੇ ਪੈਂਦੇ ਹਨ। 20 ਘੰਟੇ ਦੀ ਇਸ ਉਡਾਣ 'ਚ ਕੋਰੋਨਾ ਤੋਂ ਬਚਾਉਣ ਲਈ ਸਾਰੇ ਕਰਮਚਾਰੀ ਵੀ ਇਹ ਵਿਸ਼ੇਸ਼ ਸੂਟ ਪਹਿਨੇ ਸੀ।