ਮੈਲਬੌਰਨ: ਅੱਜ ਤਕਰੀਬਨ ਪੂਰਾ ਵਿਸ਼ਵ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਿਹਾ ਹੈ। ਹੁਣ ਤੱਕ 11 ਲੱਖ ਤੋਂ ਵੱਧ ਲੋਕ ਇਸ ਨਾਲ ਸੰਕਰਮਿਤ ਹੋ ਚੁੱਕੇ ਹਨ, ਜਦੋਂ ਕਿ 61 ਹਜ਼ਾਰ ਤੋਂ ਵੱਧ ਲੋਕ ਮਰ ਚੁੱਕੇ ਹਨ। ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਵਾਇਰਸ ਨਵਾਂ ਹੈ, ਇਸ ਲਈ ਇੱਥੇ ਕੋਈ ਟੀਕਾ ਤੇ ਕੋਈ ਖਾਸ ਇਲਾਜ ਨਹੀਂ ਹੈ। ਦੁਨੀਆਭਰ ‘ਚ ਇਸਦੇ ਇਲਾਜ ਅਤੇ ਟੀਕੇ ਲਈ ਵਿਗਿਆਨਕ ਖੋਜ ਵਿੱਚ ਲੱਗੇ ਹੋਏ ਹਨ। ਹੁਣ ਉਮੀਦ ਦੀ ਕਿਰਨ ਚਮਕਦੀ ਦਿਖਾਈ ਦੇ ਰਹੀ ਹੈ। ਦਰਅਸਲ, ਆਸਟਰੇਲੀਆ ਦੇ ਵਿਗਿਆਨੀ ਇਸ ਦੇ ਇਲਾਜ ਨੂੰ ਲੱਭਣ ਦੇ ਬਹੁਤ ਨੇੜੇ ਹਨ।
ਪਰਜੀਵੀਆਂ ਨੂੰ ਮਾਰਨ ਵਾਲੀ ਡਰੱਗ ਨੇ ਕੀਤਾ ਹੈਰਾਨ: ਆਸਟਰੇਲੀਆ ਦੇ ਵਿਗਿਆਨੀਆਂ ਨੇ ਇੱਕ ਲੈਬ ‘ਚ ਕੋਰੋਨਾਵਾਇਰਸ ਨਾਲ ਸੰਕਰਮਿਤ ਸੈੱਲ ਤੋਂ ਸਿਰਫ 48 ਘੰਟਿਆਂ ‘ਚ ਇਸ ਮਾਰੂ ਵਾਇਰਸ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਉਹ ਵੀ ਇੱਕ ਅਜਿਹੀ ਦਵਾਈ ਨਾਲ ਜੋ ਪਹਿਲਾਂ ਹੀ ਮੌਜੂਦ ਹੈ। ਖੋਜਕਰਤਾਵਾਂ ਨੇ ਪਾਇਆ ਕਿ ਇੱਕ ਐਂਟੀ- ਪੈਰਾਸਾਈਟ ਦਵਾਈ, ਜੋ ਕਿ ਪਰਜੀਵੀਆਂ ਨੂੰ ਮਾਰਦੀ ਹੈ ਨੇ ਕੋਰੋਨਾਵਾਇਰਸ ਨੂੰ ਮਾਰ ਦਿੱਤਾ ਹੈ। ਇਹ ਕੋਰੋਨਾਵਾਇਰਸ ਦੇ ਇਲਾਜ ‘ਚ ਇਕ ਵੱਡੀ ਕਾਮਯਾਬੀ ਹੈ ਅਤੇ ਹੁਣ ਇਹ ਕਲੀਨਿਕਲ ਅਜ਼ਮਾਇਸ਼ਾਂ ਦਾ ਰਾਹ ਪੱਧਰਾ ਕਰ ਸਕਦਾ ਹੈ।
ਸਿਰਫ ਇੱਕ ਖੁਰਾਕ ਨਾਲ 48 ਘੰਟਿਆਂ ‘ਚ ਕੋਰੋਨਾ ਖ਼ਤਮ!
ਐਂਟੀ-ਵਾਇਰਲ ਰਿਸਰਚ ਦੇ ਜਰਨਲ ‘ਚ ਪ੍ਰਕਾਸ਼ਤ ਰਿਪੋਰਟ ਮੁਤਾਬਕ, ਈਵਰਮੈਕਟਿਨ ਨਾਂ ਦੀ ਦਵਾਈ ਸਿਰਫ ਇੱਕ ਖੁਰਾਕ ਕੋਰੋਨਾਵਾਇਰਸ ਸਣੇ ਸਾਰੇ ਵਾਇਰਲ ਆਰਐਨਏ ਨੂੰ 48 ਘੰਟਿਆਂ ‘ਚ ਮਾਰ ਸਕਦੀ ਹੈ। ਜੇ ਸੰਕਰਮਣ ਘੱਟ ਪ੍ਰਭਾਵਿਤ ਹੈ ਤਾਂ ਡੱਰਗ ਨਾਲ ਵਾਇਰਸ ਨੂੰ 24 ਘੰਟਿਆਂ ਵਿੱਚ ਖ਼ਤਮ ਕੀਤਾ ਜਾ ਸਕਦਾ ਹੈ। ਇਹ ਅਧਿਐਨ ਆਸਟਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ਦੀ ਕਾਇਲੀ ਵੈਗਸਟਾਫ ਨੇ ਹੋਰ ਵਿਗਿਆਨੀਆਂ ਨਾਲ ਮਿਲ ਕੇ ਲਿਖਿਆ ਹੈ।
ਪਹਿਲਾਂ ਹੀ ਬਹੁਤ ਸਾਰੇ ਹੋਰ ਵਾਇਰਸਾਂ ਦੇ ਇਲਾਜ ਲਈ ਵਰਤੀ ਜਾ ਰਹੀ ਹੈ ਇਹ ਦਵਾਈ: ਅਧਿਐਨ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਐਵਰਨੈਕਟੀਨ ਇੱਕ ਐਂਟੀ- ਪੈਰਾਸਾਈਟ ਦਵਾਈ ਹੈ ਜੋ ਐਚਆਈਵੀ, ਡੇਂਗੂ, ਇਨਫਲੂਐਂਜ਼ਾ ਅਤੇ ਜ਼ੀਕਾ ਵਾਇਰਸ ਵਰਗੇ ਸਾਰੇ ਵਿਸ਼ਾਣੂਆਂ ਵਿਰੁੱਧ ਕੰਮ ਕਰਦੀ ਹੈ।
ਇਵਰਮੇਕਟਿਨ ਨੂੰ ਇੱਕ ਸੁਰੱਖਿਅਤ ਦਵਾਈ ਮੰਨਿਆ ਜਾਂਦਾ ਹੈ: ਵੈਗਸਟਾਫ ਨੇ ਕਿਹਾ, 'ਇਵਰਮੇਕਟਿਨ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਅਤੇ ਇਸਨੂੰ ਇੱਕ ਸੁਰੱਖਿਅਤ ਦਵਾਈ ਮੰਨਿਆ ਜਾਂਦਾ ਹੈ। ਹੁਣ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਇਹ ਖੁਰਾਕ ਮਨੁੱਖਾਂ (ਕਾਰੋਨਾ ਵਾਇਰਸ ਦੇ ਵਿਰੁੱਧ) ‘ਚ ਪ੍ਰਭਾਵਸ਼ਾਲੀ ਹੈ।
ਕਲੀਨਿਕਲ ਟ੍ਰਾਈਲ ਕਰਨ ਦਾ ਰਾਹ ਹੋਇਆ ਪੱਧਰਾ: ਹਾਲਾਂਕਿ, ਇਵਰਮੇਕਟਿਨ ਕੋਰੋਨਾਵਾਇਰਸ 'ਤੇ ਕਿਵੇਂ ਕੰਮ ਕਰਦਾ ਹੈ ਇਸ ਬਾਰੇ ਸਹੀ ਜਾਣਕਾਰੀ ਨਹੀਂ ਹੈ। ਪਰ ਵਿਗਿਆਨੀ ਮੰਨਦੇ ਹਨ ਕਿ ਜਿਸ ਤਰ੍ਹਾਂ ਇਹ ਡੱਰਗ ਹੋਰ ਵਾਇਰਸਾਂ 'ਤੇ ਕੰਮ ਕਰਦਾ ਹੈ, ਇਹ ਕੋਰੋਨਾ 'ਤੇ ਵੀ ਕੰਮ ਕਰੇਗਾ। ਹੋਰ ਵਾਇਰਸਾਂ ‘ਚ ਇਹ ਦਵਾਈ ਪਹਿਲਾਂ ਹੋਸਟ ਸੈੱਲਾਂ ‘ਚ ਵਾਇਰਸ ਦੇ ਪ੍ਰਭਾਵ ਨੂੰ ਮਿਟਾਉਂਦੀ ਹੈ।
ਪਰ ਅਜੇ ਇੰਤਜ਼ਾਰ ਬਾਕੀ ਹੈ: ਅਧਿਐਨ ਦੇ ਇੱਕ ਹੋਰ ਸਹਿ-ਲੇਖਕ ਰਾਇਲ ਮੈਲਬਰਨ ਹਸਪਤਾਲ ਦੀ ਲਿਓਨ ਕੈਲੀ ਨੇ ਕਿਹਾ ਕਿ ਉਹ ਕੋਰੋਨਾਵਾਇਰਸ ਦੀ ਇਸ ਸੰਭਾਵਤ ਦਵਾਈ ਬਾਰੇ ਉਤਸ਼ਾਹਤ ਹੈ। ਜਦਕਿ, ਉਸਨੇ ਸਾਵਧਾਨ ਕੀਤਾ ਕਿ ਪ੍ਰੀ-ਕਲੀਨਿਕਲ ਟੈਸਟਿੰਗ ਅਤੇ ਬਾਅਦ ਵਿੱਚ ਕਲੀਨਿਕਲ ਅਜ਼ਮਾਇਸ਼ਾਂ ਦੇ ਅਜੇ ਵੀ ਪੜਾਅ ਹਨ। ਇਨ੍ਹਾਂ ਕਦਮਾਂ ਦੇ ਨਤੀਜਿਆਂ ਤੋਂ ਬਾਅਦ ਹੀ ਕੋਰੋਨਾਵਾਇਰਸ ਦੇ ਇਲਾਜ ‘ਚ ਇਵਰਮੇਕਟਿਨ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
ਇੱਕ ਖੁਰਾਕ ਨਾਲ 48 ਘੰਟਿਆਂ ਵਿੱਚ ਖ਼ਤਮ ਹੋਇਆ ਕੋਰੋਨਾ! ਕਲੀਨਿਕਲ ਅਜ਼ਮਾਇਸ਼ ਦਾ ਰਾਹ ਤਿਆਰ, ਪਰਅ ਜੇ ਕਰਨਾ ਪਏਗਾ ਇੰਤਜ਼ਾਰ
ਏਬੀਪੀ ਸਾਂਝਾ
Updated at:
04 Apr 2020 08:39 PM (IST)
ਅਜੇ ਤੱਕ ਕੋਰੋਨਾਵਾਇਰਸ ਦਾ ਕੋਈ ਜਾਇਜ਼ ਇਲਾਜ਼ ਨਹੀਂ ਹੈ ਜਿਸ ਨੂੰ ਵਿਗਿਆਨੀਆਂ ਵੱਲੋਂ ਮਨਜ਼ੂਰ ਕੀਤਾ ਗਿਆ ਹੈ। ਹਾਲਾਂਕਿ, ਹੁਣ ਉਮੀਦ ਦੀ ਇੱਕ ਵੱਡੀ ਕਿਰਨ ਚਮਕਦੀ ਪ੍ਰਤੀਤ ਹੁੰਦੀ ਹੈ। ਆਸਟਰੇਲੀਆ ਦੇ ਵਿਗਿਆਨੀ ਲੈਬ ‘ਚ ਐਂਟੀ-ਪੈਰਾਸਾਈਟ ਦਵਾਈ ਨਾਲ ਕੋਰੋਨਾਵਾਇਰਸ ਨੂੰ ਖ਼ਤਮ ਕਰਨ ‘ਚ ਕਾਮਯਾਬ ਹੋਏ ਹਨ।
- - - - - - - - - Advertisement - - - - - - - - -