Never eat 3 foods with alcohol: ਸ਼ਰਾਬ ਸਿਹਤ ਲਈ ਹਾਨੀਕਾਰਨ ਹੁੰਦੀ ਹੈ। ਇਸ ਦੇ ਬਾਵਜੂਦ ਦੁਨੀਆ ਭਰ ਵਿੱਚ ਲੋਕ ਸਰਾਬ ਪੀਂਦੇ ਹਨ। ਸਿਹਤ ਮਾਹਿਰਾਂ ਦਾ ਇਹੀ ਵੀ ਦਾਅਵਾ ਹੈ ਕਿ ਸ਼ਰਾਬ ਨੂੰ ਸਹੀ ਤਰੀਕੇ ਨਾਲ ਨਾ ਪੀਣ ਕਰਕੇ ਇਹ ਹੋਰ ਵੀ ਘਾਤਕ ਹੋ ਸਕਦੀ ਹੈ। ਬਹੁਤੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਸ਼ਰਾਬ ਨਾਲ ਕੀ ਖਾਣਾ ਚਾਹੀਦਾ ਹੈ ਤੇ ਕੀ ਨਹੀਂ। ਕੁਝ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਸ਼ਾਰਬ ਨਾਲ ਖਾਣ ਕਰਕੇ ਜ਼ਹਿਰ ਦਾ ਕੰਮ ਕਰ ਸਕਦੀਆਂ ਹਨ।
ਦਰਅਸਲ WHO ਦੇ ਅਨੁਸਾਰ ਕੁਝ ਭੋਜਨ ਸ਼ਰਾਬ ਦੇ ਨਾਲ ਨਹੀਂ ਖਾਣੇ ਚਾਹੀਦੇ। ਕਾਜੂ ਤੇ ਮੂੰਗਫਲੀ ਖਾਣ ਨਾਲ ਕੋਲੈਸਟ੍ਰੋਲ ਵੱਧ ਜਾਂਦਾ ਹੈ ਤੇ ਪਾਚਨ ਕਿਰਿਆ ਕਮਜ਼ੋਰ ਹੋ ਜਾਂਦੀ ਹੈ। ਦੂਜੇ ਪਾਸੇ ਮਿੱਠੀਆਂ ਚੀਜ਼ਾਂ ਖਾਣ ਨਾਲ ਨਸ਼ਾ ਤੇ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ। ਸ਼ਰਾਬ ਦੇ ਨਾਲ ਦੁੱਧ ਤੇ ਦਹੀਂ ਵੀ ਨਹੀਂ ਖਾਣਾ ਚਾਹੀਦਾ। ਇਹ ਭੋਜਨ ਸ਼ਰਾਬ ਪੀਣ ਵਾਲਿਆਂ ਲਈ ਘਾਤਕ ਹੋ ਸਕਦੇ ਹਨ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਦਵਾਈ ਤੋਂ ਇਲਾਵਾ ਸ਼ਰਾਬ ਦੀ ਵਰਤੋਂ ਕੀਤੀ ਜਾਏ ਤਾਂ ਇਹ ਦੁਨੀਆ ਦਾ ਸਭ ਤੋਂ ਗੈਰ-ਸਿਹਤਮੰਦ ਡ੍ਰਿੰਕ ਹੈ। ਵਿਸ਼ਵ ਸਿਹਤ ਸੰਗਠਨ ਨੇ ਕਈ ਵਾਰ ਦੱਸਿਆ ਹੈ ਕਿ ਇਸ ਦੀ ਇੱਕ ਬੂੰਦ ਵੀ ਕਈ ਤਰ੍ਹਾਂ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ ਪਰ ਲੋਕ ਅਜੇ ਵੀ ਤਿਉਹਾਰਾਂ ਤੇ ਪਾਰਟੀਆਂ ਵਿੱਚ ਇਸ ਦਾ ਸੇਵਨ ਕਰਨਾ ਨਹੀਂ ਛੱਡਦੇ। ਅਜਿਹੀ ਸਥਿਤੀ ਵਿੱਚ ਸ਼ਰਾਬ ਪੀਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਿਆ ਜਾ ਸਕਦਾ ਹੈ ਜਿਸ ਨਾਲ ਸਿਹਤ ਉਪਰ ਘੱਟ ਅਸਰ ਹੋਏਗਾ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਰਾਬ ਪੀਂਦੇ ਸਮੇਂ ਗਲਤੀ ਨਾਲ ਵੀ ਕੁਝ ਭੋਜਨ ਨਹੀਂ ਖਾਣੇ ਚਾਹੀਦੇ। ਇਹ ਨਾ ਸਿਰਫ਼ ਸ਼ਰਾਬ ਦੇ ਨਸ਼ੇ ਨੂੰ ਦੁੱਗਣਾ ਕਰਦੇ ਹਨ, ਸਗੋਂ ਇਸ ਨਾਲ ਉਲਟੀਆਂ, ਹਾਈ ਲੋਅ ਲਿਪੋਪ੍ਰੋਟੀਨ ਡੈਂਸਿਟੀ ਕੋਲੈਸਟ੍ਰੋਲ, ਹਾਈ ਟ੍ਰਾਈਗਲਿਸਰਾਈਡ ਹੋ ਸਕਦੇ ਹੈ। ਫੈਟੀ ਲੀਵਰ, ਹਾਈ ਬਲੱਡ ਸ਼ੂਗਰ ਦੇ ਜੋਖਮ ਨੂੰ ਘਟਾਉਣ ਲਈ ਸਿਹਤ ਮਾਹਿਰ ਸ਼ਰਾਬ ਦੇ ਨਾਲ ਇਨ੍ਹਾਂ ਚੀਜ਼ਾਂ ਤੋਂ ਬਚਣ ਦੀ ਸਲਾਹ ਦਿੰਦੇ ਹਨ।
1. ਕਾਜੂ-ਮੂੰਗਫਲੀ
ਸਿਹਤ ਮਾਹਿਰਾਂ ਮੁਤਾਬਕ ਸ਼ਰਾਬ ਦੇ ਨਾਲ ਕਾਜੂ ਤੇ ਮੂੰਗਫਲੀ ਖਾਣ ਨਾਲ ਕੋਲੈਸਟ੍ਰੋਲ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ। ਪਾਚਨ ਪ੍ਰਣਾਲੀ ਵਿਗੜਨ ਲੱਗਦੀ ਹੈ ਤੇ ਭੁੱਖ ਨਹੀਂ ਲੱਗਦੀ। ਕਾਜੂ ਖਾਣ ਨਾਲ ਪੇਟ ਫੁੱਲਣਾ, ਕਬਜ਼, ਭਾਰ ਵਧਣਾ, ਜੋੜਾਂ ਦੀ ਸੋਜ ਤੇ ਮੂੰਗਫਲੀ ਖਾਣ ਨਾਲ ਐਲਰਜੀ, ਦਸਤ, ਚਮੜੀ ਦੀ ਖੁਜਲੀ, ਚਿਹਰੇ ਦੀ ਸੋਜ, ਉਲਟੀਆਂ ਹੋ ਸਕਦੀਆਂ ਹਨ।
2. ਮਿੱਠੀਆਂ ਚੀਜ਼ਾਂਸ਼ਰਾਬ ਪੀਂਦੇ ਸਮੇਂ ਮਿੱਠੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਨਾ ਕਰੋ। ਸਭ ਤੋਂ ਪਹਿਲਾਂ ਇਹ ਤੁਹਾਡੇ ਨਸ਼ਾ ਨੂੰ ਦੁੱਗਣਾ ਕਰ ਦਿੰਦੀਆਂ ਹਨ ਤੇ ਕਈ ਵਾਰ ਉਲਟੀਆਂ ਵੀ ਲੱਗ ਜਾਂਦੀਆਂ ਹਨ। ਬਹੁਤ ਜ਼ਿਆਦਾ ਮਿੱਠਾ ਖਾਣ ਦੀ ਆਦਤ ਤੁਹਾਨੂੰ ਸ਼ੂਗਰ ਦਾ ਸ਼ਿਕਾਰ ਬਣਾ ਸਕਦੀ ਹੈ। ਇਹ ਗੁਰਦੇ ਦੀਆਂ ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ ਤੇ ਨਸਾਂ ਦੀਆਂ ਬਿਮਾਰੀਆਂ ਵਿੱਚ ਦੇਖਿਆ ਜਾਣ ਵਾਲਾ ਮੁੱਖ ਕਾਰਨ ਹੈ।
3. ਦੁੱਧ-ਦਹੀਂ
ਦੁੱਧ ਤੇ ਦਹੀਂ ਖਾਣਾ ਇੱਕ ਚੰਗੀ ਆਦਤ ਹੈ, ਪਰ ਸ਼ਰਾਬ ਦੇ ਨਾਲ ਇਹ ਜ਼ਹਿਰ ਵਾਂਗ ਕੰਮ ਕਰਦੇ ਹਨ। ਇਹ ਐਸਿਡਿਟੀ ਤੇ ਚਮੜੀ ਦੀ ਐਲਰਜੀ ਦਾ ਕਾਰਨ ਬਣਦੇ ਹਨ। ਡੇਅਰੀ ਉਤਪਾਦਾਂ ਤੇ ਅਲਕੋਹਲ ਦੇ ਮਿਸ਼ਰਣਾਂ ਦੀ ਪ੍ਰਕਿਰਤੀ ਬਿਲਕੁਲ ਉਲਟ ਹੈ, ਜੋ ਰਸਾਇਣਕ ਪ੍ਰਤੀਕ੍ਰਿਆਵਾਂ ਦਾ ਕਾਰਨ ਬਣ ਸਕਦੀ ਹੈ।