ਅੱਜਕੱਲ੍ਹ ਦੀ ਦੌੜ-ਭੱਜ ਭਰੀ ਜ਼ਿੰਦਗੀ ਵਿੱਚ ਤਕਨਾਲੋਜੀ ਅਤੇ ਕੰਮ ਦੀ ਤੇਜ਼ੀ ਸਿਹਤ ਲਈ ਵੱਡੀ ਚੁਣੌਤੀ ਬਣ ਗਈ ਹੈ। ਖਾਸ ਕਰਕੇ ਦਿਲ ਦੀ ਸਿਹਤ 'ਤੇ ਆ ਰਹੇ ਨਵੇਂ ਮਾਡਰਨ ਰੁਝਾਨ ਨੌਜਵਾਨਾਂ ਵਿੱਚ ਖਤਰਨਾਕ ਰੂਪ ਲੈ ਰਹੇ ਹਨ। ਡਾਕਟਰ ਲਗਾਤਾਰ ਚੇਤਾਵਨੀ ਦੇ ਰਹੇ ਹਨ ਕਿ ਜੇ ਸਮੇਂ 'ਤੇ ਕੁਝ ਆਦਤਾਂ ਨੂੰ ਨਹੀਂ ਬਦਲਿਆ ਗਿਆ, ਤਾਂ ਦਿਲ ਦੇ ਦੌਰੇ ਅਤੇ ਹੋਰ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਤੇਜ਼ੀ ਨਾਲ ਵਧ ਸਕਦਾ ਹੈ।
ਦਿਲ ਦੀਆਂ ਸਮੱਸਿਆਵਾਂ ਕਿਉਂ ਵੱਧ ਰਹੀਆਂ ਨੇ?
ਲੰਮਾ ਸਮਾਂ ਬੈਠੇ ਰਹਿਣਾ
ਇੰਸਟੈਂਟ ਕਮਿਊਨੀਕੇਸ਼ਨ ਅਤੇ ਵਰਕ ਫ੍ਰੋਮ ਹੋਮ ਕਾਰਨ ਲੋਕ ਲੈਪਟਾਪ, ਮੋਬਾਈਲ ਅਤੇ ਟੀਵੀ ਸਕਰੀਨ ਦੇ ਸਾਹਮਣੇ ਘੰਟਿਆਂ ਬੈਠੇ ਰਹਿੰਦੇ ਹਨ।
ਲੰਮੇ ਸਮੇਂ ਤੱਕ ਇਕੋ ਥਾਂ ਬੈਠਣ ਨਾਲ ਸਰੀਰ ‘ਚ ਖੂਨ ਦੀ ਗਤੀ ਹੌਲੀ ਪੈਂਦੀ ਹੈ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਵਧੇਰੇ ਕੋਲੈਸਟਰੋਲ ਦਾ ਖਤਰਾ ਵੱਧ ਜਾਂਦਾ ਹੈ।
ਜੇ ਇਹ ਆਦਤ ਲਗਾਤਾਰ ਬਣੀ ਰਹੇ, ਤਾਂ ਇਹ ਦਿਲ 'ਤੇ ਦਬਾਅ ਪਾਉਂਦੀ ਹੈ ਅਤੇ ਨਾਲ ਹੀ ਹਾਰਟ ਅਟੈਕ ਤੇ ਸਟਰੋਕ ਦਾ ਜੋਖਮ ਵੀ ਵੱਧ ਜਾਂਦਾ ਹੈ।
ਪ੍ਰੋਸੈੱਸਡ ਅਤੇ ਰੈਡੀ-ਟੂ-ਈਟ ਭੋਜਨ
ਫਾਸਟ ਫੂਡ, ਡੱਬਾਬੰਦ ਤੇ ਪੈਕੇਜਡ ਸਨੈਕਸ ਅਤੇ ਮਿੱਠੀਆਂ ਡ੍ਰਿੰਕਸ ਅੱਜਕੱਲ੍ਹ ਦਾ ਰੁਝਾਨ ਬਣ ਗਏ ਹਨ।
ਇਨ੍ਹਾਂ ਵਿੱਚ ਟ੍ਰਾਂਸ ਫੈਟ, ਨਮਕ ਅਤੇ ਚੀਨੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਹ ਸਰੀਰ ਵਿੱਚ ਸੋਜ ਵਧਾਉਂਦੇ ਹਨ, ਕੋਲੈਸਟਰੋਲ ਲੈਵਲ ਚੜ੍ਹਾ ਦਿੰਦੇ ਹਨ ਅਤੇ ਦਿਲ 'ਤੇ ਵਾਧੂ ਭਾਰ ਪੈਂਦਾ ਹੈ। ਇਹਨਾਂ ਚੀਜ਼ਾਂ ਦਾ ਲੰਮੇ ਸਮੇਂ ਤੱਕ ਸੇਵਨ ਕਰਨ ਨਾਲ ਮੋਟਾਪਾ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਤੇਜ਼ੀ ਨਾਲ ਵੱਧ ਜਾਂਦਾ ਹੈ।
ਅਧੂਰੀ ਨੀਂਦ ਅਤੇ ਵੱਧ ਰਿਹਾ ਤਣਾਅ
ਮੋਬਾਈਲ ਵਰਤਣਾ, ਰਾਤ ਦੇਰ ਤੱਕ ਜਾਗਣਾ ਅਤੇ ਟੈਬਲੇਟ ਵਗੈਰਾ ਦੇਖਣਾ ਅੱਜਕੱਲ੍ਹ ਨੌਜਵਾਨਾਂ ਵਿਚ ਆਮ ਗੱਲ ਬਣ ਚੁੱਕੀ ਹੈ।
ਇਸ ਨਾਲ ਨੀਂਦ ਦਾ ਚੱਕਰ ਖਰਾਬ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਤਣਾਅ ਵਾਲਾ ਹਾਰਮੋਨ (ਕੋਰਟਿਸੋਲ) ਵੱਧ ਜਾਂਦਾ ਹੈ।
ਇਸ ਕਾਰਨ ਬਲੱਡ ਪ੍ਰੈਸ਼ਰ, ਦਿਲ ਦੀ ਧੜਕਣ ਅਤੇ ਮੈਟਾਬੌਲਿਜ਼ਮ ਵਿੱਚ ਗੜਬੜ ਆ ਸਕਦੀ ਹੈ, ਜੋ ਅਖ਼ਿਰਕਾਰ ਦਿਲ ਦੇ ਦੌਰੇ (ਹਾਰਟ ਅਟੈਕ) ਦੇ ਖਤਰੇ ਨੂੰ ਵਧਾ ਦਿੰਦੀ ਹੈ।
ਡਾਕਟਰਾਂ ਦੀ ਚੇਤਾਵਨੀ – ਕੀ ਬਦਲਣਾ ਜ਼ਰੂਰੀ ਹੈ?
30 ਸਾਲ ਦੀ ਉਮਰ ਤੋਂ ਬਾਅਦ ਦਿਲ ਦੀਆਂ ਬਿਮਾਰੀਆਂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
ਮਾਡਰਨ ਲਾਈਫਸਟਾਈਲ ਅਤੇ ਨਵੇਂ ਰੁਝਾਨਾਂ ਨੂੰ ਸਿਹਤਮੰਦ ਸਮਝਣਾ ਖਤਰਨਾਕ ਭੁਲ ਹੋ ਸਕਦੀ ਹੈ।
ਜੇਕਰ ਸਮੇਂ ਸਿਰ ਆਪਣੀਆਂ ਆਦਤਾਂ 'ਚ ਤਬਦੀਲੀ ਨਾ ਲਿਆਈ ਗਈ, ਤਾਂ ਭਵਿੱਖ ਵਿੱਚ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰ ਸਕਦੀ ਹੈ।
ਤੰਦਰੁਸਤ ਦਿਲ ਲਈ ਕੀ ਕਰੀਏ?
ਰੋਜ਼ਾਨਾ ਕਸਰਤ ਕਰੋ
ਹਰ ਰੋਜ਼ ਘੱਟੋ-ਘੱਟ 30 ਤੋਂ 60 ਮਿੰਟ ਤਕ ਤੇਜ਼ ਤੁਰਨਾ, ਸਟਰੈਚਿੰਗ ਜਾਂ ਯੋਗ ਕਰਨਾ ਚਾਹੀਦਾ ਹੈ – ਇਸ ਨਾਲ ਖੂਨ ਦਾ ਪਰਵਾਹ ਵਧਦਾ ਹੈ ਅਤੇ ਤਣਾਅ ਘੱਟ ਹੁੰਦਾ ਹੈ।
ਸੰਤੁਲਿਤ ਖੁਰਾਕ
ਪ੍ਰੋਸੈੱਸਡ ਖਾਣੇ ਦੀ ਥਾਂ ਘਰੇਲੂ, ਤਾਜ਼ਾ ਤੇ ਸਾਦਾ ਭੋਜਨ ਵਰਤੋਂ – ਜਿਵੇਂ ਦਲੀਆ, ਸਬਜ਼ੀਆਂ, ਫਲ, ਦਾਲਾਂ ਅਤੇ ਦਹੀਂ। ਇਹ ਸਭ ਦਿਲ ਨੂੰ ਮਜ਼ਬੂਤ ਬਣਾਉਂਦੇ ਹਨ।
ਟ੍ਰਾਂਸ ਫੈਟ, ਵਾਧੂ ਨਮਕ ਅਤੇ ਚੀਨੀ ਵਾਲੇ ਖਾਦ ਪਦਾਰਥਾਂ ਤੋਂ ਦੂਰ ਰਹੋ।
ਨਿਯਮਤ ਅਤੇ ਪੂਰੀ ਨੀਂਦ
ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ।
ਸੌਣ ਤੋਂ ਘੱਟੋ-ਘੱਟ 30 ਮਿੰਟ ਪਹਿਲਾਂ ਸਕਰੀਨ (ਮੋਬਾਈਲ, ਟੀਵੀ ਆਦਿ) ਬੰਦ ਕਰ ਦਿਓ, ਤਾਂ ਜੋ ਚੰਗੀ ਨੀਂਦ ਆ ਸਕੇ।
ਪੂਰਾ ਪਾਣੀ ਤੇ ਹਾਈਡ੍ਰੇਸ਼ਨ
ਦਿਨ ਭਰ ਵਿੱਚ 2 ਤੋਂ 3 ਲੀਟਰ ਪਾਣੀ ਪੀਣਾ ਲਾਜ਼ਮੀ ਹੈ — ਪਾਣੀ ਸਰੀਰ ਦੀਆਂ ਨਸਾਂ ਨੂੰ ਸਿਹਤਮੰਦ ਰੱਖਦਾ ਹੈ ਅਤੇ ਮੈਟਾਬੋਲਿਜ਼ਮ ਨੂੰ ਚੱਲਦਾ ਰੱਖਦਾ ਹੈ।
ਤਣਾਅ ਤੋਂ ਦੂਰ ਰਹੋ
ਰੋਜ਼ਾਨਾ ਧਿਆਨ, ਸਾਂਹ ਲੈਣ ਦੀਆਂ ਕਸਰਤਾਂ ਜਾਂ ਮੇਡੀਟੇਸ਼ਨ ਕਰਕੇ ਮਾਨਸਿਕ ਸ਼ਾਂਤੀ ਮਿਲਦੀ ਹੈ ਅਤੇ ਬਲੱਡ ਪ੍ਰੈਸ਼ਰ ਕਾਬੂ 'ਚ ਰਹਿੰਦਾ ਹੈ।
ਸੋਸ਼ਲ ਮੀਡੀਆ ਅਤੇ ਕੰਮ ਤੋਂ ਸਮੇਂ-ਸਮੇਂ 'ਤੇ ਬ੍ਰੇਕ ਲੈਣਾ ਬਹੁਤ ਜ਼ਰੂਰੀ ਹੈ।
ਨਿਯਮਤ ਸਿਹਤ ਜਾਂਚ
ਸਾਲ ਵਿੱਚ ਘੱਟੋ-ਘੱਟ ਦੋ ਵਾਰੀ ਬਲੱਡ ਪ੍ਰੈਸ਼ਰ, ਕੋਲੈਸਟਰੋਲ ਅਤੇ ਬਲੱਡ ਸ਼ੂਗਰ ਦੀ ਜਾਂਚ ਕਰਵਾਉ।
ਜੇਕਰ ਦਿਲ ਦੇ ਦੌਰੇ ਜਾਂ ਸਟਰੋਕ ਦੇ ਸ਼ੁਰੂਆਤੀ ਲੱਛਣ ਨਜ਼ਰ ਆਉਣ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।