Hair Care : ਅੱਜਕੱਲ੍ਹ ਵਾਲਾਂ ਦੀ ਸਮੱਸਿਆ ਬਹੁਤ ਵੱਧ ਗਈ ਹੈ। ਲੋਕ ਆਪਣੇ ਵਾਲਾਂ ਦੀ ਕੇਅਰ ਲਈ ਕਈ ਤਰ੍ਹਾਂ ਦੇ ਪ੍ਰੋਡਕਟਸ ਲਗਾਉਂਦੇ ਹਨ, ਪਰ ਉਨ੍ਹਾਂ ਨੂੰ ਉਮੀਦ ਮੁਤਾਬਿਕ ਨਤੀਜਾ ਨਹੀਂ ਮਿਲਦਾ। ਵਾਲਾਂ 'ਚ ਖੁਜਲੀ ਵੀ ਇਕ ਤਰ੍ਹਾਂ ਨਾਲ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਸਮੱਸਿਆ ਹੈ। ਇਸਦੇ ਕਈ ਕਾਰਨ ਹੋ ਸਕਦੇ ਹਨ। ਵਾਲਾਂ ਵਿੱਚ ਡੈਂਡਰਫ ਅਤੇ ਗੰਦਗੀ ਦੇ ਕਾਰਨ, ਬਹੁਤ ਜ਼ਿਆਦਾ ਖਾਰਸ਼ ਹੁੰਦੀ ਹੈ। ਇਸ ਤੋਂ ਇਲਾਵਾ ਸੁੱਕੇ ਵਾਲ, ਤਣਾਅ, ਫੰਗਲ ਇਨਫੈਕਸ਼ਨ, ਜੂੰਆਂ ਆਦਿ ਕਈ ਹੋਰ ਕਾਰਨਾਂ ਕਰਕੇ ਵੀ ਵਾਲਾਂ ਵਿਚ ਖੁਜਲੀ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਸੀਂ ਖੁਜਲੀ ਦੀ ਸਮੱਸਿਆ ਨੂੰ ਦੂਰ ਕਰਨਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਇਸਦੇ ਕਾਰਨਾਂ ਨੂੰ ਖਤਮ ਕਰਨਾ ਹੋਵੇਗਾ। ਵਾਲਾਂ ਨਾਲ ਜੁੜੀਆਂ ਇਨ੍ਹਾਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਤੁਸੀਂ ਕਈ ਘਰੇਲੂ ਨੁਸਖਿਆਂ ਦਾ ਸਹਾਰਾ ਲੈ ਸਕਦੇ ਹੋ। ਆਓ ਜਾਣਦੇ ਹਾਂ ਵਾਲਾਂ ਦੀ ਖੁਜਲੀ ਨੂੰ ਘੱਟ ਕਰਨ ਲਈ ਕੀ ਕਰੀਏ ?
 
ਸਿਰ ਦੀ ਖਾਰਸ਼ ਤੋਂ ਕਿਵੇਂ ਛੁਟਕਾਰਾ ਪਾਉਣਾ ਹੈ ?
 
ਦਹੀਂ ਨਾਲ ਵਾਲਾਂ ਦੀ ਮਾਲਸ਼ ਕਰੋ 
ਵਾਲਾਂ 'ਚ ਖੁਜਲੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਦਹੀਂ ਦੀ ਵਰਤੋਂ ਕਰ ਸਕਦੇ ਹੋ। ਦਹੀਂ (Curd) ਖੋਪੜੀ ਦੀ ਖੁਸ਼ਕੀ ਨੂੰ ਦੂਰ ਕਰਦਾ ਹੈ ਜਿਸ ਨਾਲ ਖੁਜਲੀ ਘੱਟ ਹੋ ਸਕਦੀ ਹੈ। ਖੁਜਲੀ ਨੂੰ ਘੱਟ ਕਰਨ ਲਈ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਦਹੀਂ ਲਗਾਓ।
 
ਆਰੰਡੀ (Caster) ਦੇ ਤੇਲ ਦਾ ਇਸਤੇਮਾਲ
ਕੈਸਟਰ ਆਇਲ ਵਾਲਾਂ ਦੀ ਖੁਜਲੀ ਨੂੰ ਘੱਟ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਹੋ ਸਕਦਾ ਹੈ। ਇਸ ਤੇਲ ਦੀ ਵਰਤੋਂ ਕਰਨ ਲਈ 1 ਚਮਚ ਕੈਸਟਰ ਆਇਲ ਲਓ। ਇਸ ਵਿਚ ਥੋੜ੍ਹਾ ਜਿਹਾ ਨਾਰੀਅਲ ਤੇਲ ਅਤੇ ਸਰ੍ਹੋਂ ਦਾ ਤੇਲ ਮਿਲਾ ਕੇ ਵਾਲਾਂ 'ਤੇ ਲਗਾਓ। ਇਸ ਤੋਂ ਬਾਅਦ ਵਾਲਾਂ ਨੂੰ ਧੋ ਲਓ। ਇਸ ਨਾਲ ਖੁਜਲੀ ਘੱਟ ਹੋਵੇਗੀ।
 
ਨਿੰਮ ਦੀਆਂ ਪੱਤੀਆਂ ਦੀ ਵਰਤੋਂ ਕਰੋ 
ਵਾਲਾਂ ਦੀ ਖੁਜਲੀ ਨੂੰ ਘੱਟ ਕਰਨ ਲਈ ਨਿੰਮ ਦੀਆਂ ਪੱਤੀਆਂ (Neem Leaves) ਦੀ ਵਰਤੋਂ ਕਰੋ। ਨਿੰਮ ਦੀਆਂ ਪੱਤੀਆਂ ਨਾਲ ਸਿਰ ਦੀ ਖੁਜਲੀ ਤੋਂ ਰਾਹਤ ਮਿਲੇਗੀ। ਇਸ ਦੀ ਵਰਤੋਂ ਕਰਨ ਲਈ, ਕੁਝ ਨਿੰਮ ਦੀਆਂ ਪੱਤੀਆਂ ਅਤੇ ਹਿਬਿਸਕਸ ਦੀਆਂ ਪੱਤੀਆਂ ਨੂੰ ਮਿਲਾਓ ਅਤੇ ਇਸਨੂੰ 1 ਕੱਪ ਪਾਣੀ ਵਿੱਚ ਉਬਾਲੋ। ਇਸ ਤੋਂ ਬਾਅਦ ਇਸ ਪਾਣੀ ਨਾਲ ਆਪਣੇ ਵਾਲ ਧੋ ਲਓ। ਇਸ ਨਾਲ ਸਿਰ ਦੀ ਖੁਜਲੀ ਘੱਟ ਹੋ ਸਕਦੀ ਹੈ।
 
ਵਾਲਾਂ 'ਤੇ ਸਿਰਕੇ ਦੀ ਵਰਤੋਂ ਕਰੋ
ਸਿਰਕੇ (Vinegar) ਦੀ ਵਰਤੋਂ ਖੋਪੜੀ ਦੀ ਖੁਜਲੀ ਨੂੰ ਘੱਟ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਦੀ ਵਰਤੋਂ ਕਰਨ ਲਈ ਐਪਲ ਸਾਈਡਰ ਵਿਨੇਗਰ ਲਓ। ਇਸ 'ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਰੂੰ ਦੀ ਮਦਦ ਨਾਲ ਸਿਰ 'ਤੇ ਲਗਾਓ। ਕੁਝ ਮਿੰਟਾਂ ਬਾਅਦ ਵਾਲਾਂ ਨੂੰ ਸਾਧਾਰਨ ਪਾਣੀ ਨਾਲ ਧੋ ਲਓ। ਇਹ ਸਿਰ 'ਚ ਹੋ ਰਹੀ ਖੁਜਲੀ ਨੂੰ ਘਟ ਕਰ ਸਕਦਾ ਹੈ।