ਨਿਊਯਾਰਕ : ਇਕ ਆਂਡਾ ਰੋਜ਼ ਖਾਣ ਨਾਲ ਅਸੀਂ ਹਾਰਟ ਅਟੈਕ ਦੇ ਖ਼ਤਰੇ ਤੋਂ 12 ਫੀਸਦੀ ਤਕ ਬੱਚ ਸਕਦੇ ਹਾਂ। ਇਸ ਤਰ੍ਹਾਂ ਆਂਡੇ 'ਚ ਪਾਏ ਜਾਣ ਵਾਲੇ ਉੱਚ ਗੁਣਵਤਾ ਵਾਲੇ ਪ੍ਰੋਟੀਨ ਦੇ ਕਾਰਨ ਹੁੰਦਾ ਹੈ। ਇਹ ਗੱਲ ਇਕ ਤਾਜ਼ਾ ਅਧਿਐਨ 'ਚ ਸਾਹਮਣੇ ਆਈ ਹੈ। ਇਕ ਸਾਧਾਰਨ ਆਂਡੇ 'ਚ ਛੇ ਗ੍ਰਾਮ ਤਕ ਉੱਚ ਗੁਣਵਤਾ ਵਾਲਾ ਪ੍ਰੋਟੀਨ ਪਾਇਆ ਜਾਂਦਾ ਹੈ।
ਆਂਡੇ ਦੀ ਜਰਦੀ 'ਚ ਪਾਏ ਜਾਣ ਵਾਲੇ ਐਂਟੀ ਆਕਸਾਈਡ-ਲਿਊਟਿਨ ਅਤੇ ਜੀਜਾਂਥਿਨ 'ਚ ਖਾਸੀ ਮਾਤਰਾ 'ਚ ਵਿਟਾਮਿਨ ਈ, ਡੀ ਪਾਇਆ ਜਾਂਦਾ ਹੈ। ਖੋਜਕਰਤਾਵਾਂ ਨੇ 1982 ਤੋਂ 2015 ਤਕ ਹੋਏ ਅਧਿਐਨਾਂ ਤੋਂ ਸਿੱਟਾ ਕੱਿਢਆ ਕਿ ਆਂਡਾ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਨੂੰ ਕਾਫੀ ਹੱਦ ਤਕ ਘੱਟ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ ਆਂਡੇ 'ਚ ਪਾਏ ਜਾਣ ਵਾਲੇ ਕਈ ਤਰ੍ਹਾਂ ਦੇ ਪੌਸ਼ਕ ਤੱਤਾਂ ਦੇ ਕਾਰਨ ਸੰਭਵ ਹੁੰਦਾ ਹੈ। ਇਨ੍ਹਾਂ 'ਚ ਕਈ ਤਰ੍ਹਾਂ ਦੇ ਐਂਟੀ ਆਕਸੀਡੈਂਟ ਸ਼ਾਮਲ ਹਨ ਜਿਹੜੇ ਤਣਾਅ ਅਤੇ ਗੁੱਸੇ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਇਹ ਜਾਣਕਾਰੀ ਅਮਰੀਕਾ ਦੀ ਐਪਿਡ ਸਟੇਟ ਇੰਸਟੀਚਿਊਟ ਦੇ ਡੋਮੀਨਿਕ ਐਲੇਗਜ਼ੈਂਡਰ ਨੇ ਦਿੱਤੀ ਹੈ।