How To Purify Blood: ਸਾਡੇ ਸਰੀਰ ਵਿੱਚ ਖੂਨ ਦਾ ਹੋਣਾ ਬਹੁਤ ਜ਼ਰੂਰੀ ਹੈ। ਉਹ ਵੀ ਸ਼ੁੱਧ ਖੂਨ। ਕਿਉਂਕਿ ਖੂਨ ਵਿੱਚ ਅਸ਼ੁੱਧਤਾ ਤੁਹਾਨੂੰ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਜੇ ਖੂਨ ਸਾਫ ਨਾ ਹੋਵੇ ਤਾਂ ਤੁਹਾਨੂੰ Pimples ਫਿਣਸੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਤੁਹਾਡੀ ਸਿਹਤ ਜਲਦ ਵਿਗੜ ਸਕਦੀ ਹੈ। ਤੁਸੀਂ ਕਬਜ਼ ਤੋਂ ਪਰੇਸ਼ਾਨ ਹੋ ਸਕਦੇ ਹੋ। ਇਮਿਊਨਿਟੀ ਵੀ ਕਮਜ਼ੋਰ ਹੋ ਸਕਦੀ ਹੈ। ਥੋੜ੍ਹਾ ਜਿਹਾ ਤੁਰਨ 'ਤੇ ਵੀ ਸਾਹ ਚੜ੍ਹਦਾ ਹੈ। ਇਹ ਸਾਰੀਆਂ ਸਮੱਸਿਆਵਾਂ ਖੂਨ ਵਿੱਚ ਅਸ਼ੁੱਧੀਆਂ ਕਾਰਨ ਹੁੰਦੀਆਂ ਹਨ। ਇਸ ਦੇ ਕਈ ਕਾਰਨ ਹਨ। ਜਿਵੇਂ ਖਰਾਬ ਖਾਣ-ਪੀਣ ਅਤੇ ਜੀਵਨ ਸ਼ੈਲੀ , ਵਾਤਾਵਰਣ ਵਿੱਚ ਮੌਜੂਦ ਪ੍ਰਦੂਸ਼ਣ। ਅਜਿਹੇ 'ਚ ਅਸੀਂ ਤੁਹਾਨੂੰ ਕੁਝ ਅਜਿਹੀਆਂ ਕੁਦਰਤੀ ਚੀਜ਼ਾਂ ਬਾਰੇ ਜਾਣਕਾਰੀ ਦੇ ਰਹੇ ਹਾਂ, ਜਿਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਖੂਨ ਨੂੰ ਸ਼ੁੱਧ ਕਰ ਸਕਦੇ ਹੋ।



ਖੂਨ ਨੂੰ ਸਾਫ ਕਰਨ ਦੇ ਉਪਾਅ 



1. ਨਿੰਮ ਦੀਆਂ ਪੱਤੀਆਂ ਵਿੱਚ ਐਂਟੀ-ਬੈਕਟੀਰੀਅਲ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਫੰਗਲ ਗੁਣ ਹੁੰਦੇ ਹਨ, ਜੋ ਖੂਨ ਵਿੱਚ ਜਮ੍ਹਾਂ ਹੋਏ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰ ਸਕਦੇ ਹਨ। ਤੁਸੀਂ ਸਵੇਰੇ ਖਾਲੀ ਪੇਟ 4 ਤੋਂ 5 ਨਿੰਮ ਦੀਆਂ ਪੱਤੀਆਂ ਚਬਾ ਸਕਦੇ ਹੋ। ਇਸ ਨਾਲ ਖੂਨ ਨੂੰ ਸਾਫ ਕਰਨ 'ਚ ਮਦਦ ਮਿਲਦੀ ਹੈ।



2. ਗੁੜ ਦਾ ਟੁਕੜਾ ਖਾ ਕੇ ਵੀ ਤੁਸੀਂ ਖੂਨ ਨੂੰ ਸਾਫ ਕਰ ਸਕਦੇ ਹੋ। ਗੁੜ ਆਇਰਨ ਦਾ ਸਭ ਤੋਂ ਵਧੀਆ ਸਰੋਤ ਹੈ। ਇਹ ਹੀਮੋਗਲੋਬਿਨ ਦੇ ਪੱਧਰ ਨੂੰ ਵੀ ਬਰਕਰਾਰ ਰੱਖਦਾ ਹੈ। ਇਹ ਖੂਨ ਨੂੰ ਵੀ ਸ਼ੁੱਧ ਕਰਦਾ ਹੈ। ਗੁੜ ਜਿੰਨਾ ਪੁਰਾਣਾ ਹੁੰਦਾ ਹੈ, ਓਨਾ ਹੀ ਸ਼ੁੱਧ ਹੁੰਦਾ ਹੈ। ਤੁਸੀਂ ਪੁਰਾਣੇ ਗੁੜ ਦਾ ਸੇਵਨ ਕਰੋ।


3. ਤੁਸੀਂ ਹਲਦੀ ਦਾ ਸੇਵਨ ਕਰਕੇ ਵੀ ਖੂਨ ਨੂੰ ਸਾਫ ਕਰ ਸਕਦੇ ਹੋ |ਇਸ ਵਿਚ ਐਂਟੀਆਕਸੀਡੈਂਟਸ ਭਰਪੂਰ ਮਾਤਰਾ ਵਿੱਚ ਹੁੰਦੇ ਹਨ | ਇਸ ਵਿੱਚ ਐਂਟੀ ਫੰਗਲ, ਐਂਟੀ ਬੈਕਟੀਰੀਅਲ ਅਤੇ ਐਂਟੀਬਾਇਓਟਿਕ ਗੁਣ ਵੀ ਹੁੰਦੇ ਹਨ ਜੋ ਖੂਨ ਨੂੰ ਸ਼ੁੱਧ ਕਰਨ ਵਿੱਚ ਮਦਦ ਕਰ ਸਕਦੇ ਹਨ।


4. ਤੁਲਸੀ ਜਿਸ ਦੀ ਵਰਤੋਂ ਤੁਸੀਂ ਖੰਘ ਅਤੇ ਜ਼ੁਕਾਮ ਨੂੰ ਠੀਕ ਕਰਨ ਲਈ ਕਰਦੇ ਹੋ, ਉਹ ਖੂਨ ਨੂੰ ਵੀ ਸ਼ੁੱਧ ਕਰ ਸਕਦੀ ਹੈ। ਤੁਸੀਂ ਰੋਜ਼ਾਨਾ ਸਵੇਰੇ ਤੁਲਸੀ ਦੀਆਂ ਪੰਜ ਤੋਂ ਛੇ ਪੱਤੀਆਂ ਚਬਾ ਸਕਦੇ ਹੋ, ਚਾਹ ਵਿੱਚ ਤੁਲਸੀ ਦੀਆਂ ਪੱਤੀਆਂ ਪਾ ਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ।


5. ਸੇਬ ਦਾ ਸਿਰਕਾ ਪੀਣ ਨਾਲ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਵੀ ਮਦਦ ਮਿਲਦੀ ਹੈ। ਇਸ ਨਾਲ ਖੂਨ ਸ਼ੁੱਧ ਹੁੰਦਾ ਹੈ। ਇਸ ਦੇ ਲਈ ਤੁਹਾਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਸੇਬ ਦੇ ਸਿਰਕੇ ਦਾ ਸੇਵਨ ਕਰਨਾ ਚਾਹੀਦਾ ਹੈ।


6. ਤੁਸੀਂ ਲਸਣ ਦਾ ਸੇਵਨ ਵੀ ਕਰ ਸਕਦੇ ਹੋ। ਖਾਲੀ ਪੇਟ ਲਸਣ ਦਾ ਸੇਵਨ ਕਰਨ ਨਾਲ ਨਾ ਸਿਰਫ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ, ਸਗੋਂ ਖੂਨ ਵੀ ਸਾਫ ਹੁੰਦਾ ਹੈ। ਲਸਣ ਦੀ ਕਲੀ ਖਾਣ ਨਾਲ ਫੰਗਲ ਇਨਫੈਕਸ਼ਨ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ।