ਨਿਊਯਾਰਕ : ਸੋਡਾ, ਜੂਸ, ਐਨਰਜੀ ਡਿ੍ਰੰਕ ਤੇ ਸਪੋਰਟਸ ਡਿ੍ਰੰਕ ਵਰਗੇ ਬੀਵਰੇਜਿਜ਼ ਨੂੰ ਜ਼ਿਆਦਾ ਲੈਣ ਵਾਲੇ ਚੌਕਸ ਹੋ ਜਾਣ। ਇਸ ਨੂੰ ਵਧ ਲੈਣ ਨਾਲ ਕਈ ਤਰ੍ਹਾਂ ਦੇ ਕੈਂਸਰ ਹੋਣ ਦਾ ਖਤਰਾ ਵਧ ਸਕਦਾ ਹੈ। ਇਸ ਦੇ ਨਾਲ ਹੀ ਨਵੀਂ ਖੋਜ 'ਚ ਧਿਆਨ ਦੇਣ ਲਈ ਕਿਹਾ ਹੈ।

ਲੂਸੀਆਨਾ ਸਟੇਟ ਯੂਨੀਵਰਸਿਟੀ ਦੀ ਪ੍ਰੋ. ਮੇਲਿੰਡਾ ਸੋਰਥਨ ਨੇ ਕਿਹਾ ਕਿ ਸਬੂਤਾਂ ਨਾਲ ਮਿੱਠੇ ਬੇਵਰਿਜਜ਼ ਦੇ ਪੈਂਯਿਐਟਿਕ, ਅੰਡੋਮ ਟਿਊਲ ਅਤੇ ਕੋਲੇਨ ਵਰਗੇ ਕੈਂਸਰ 'ਚ ਡੂੰਘਾ ਸਬੰਧ ਹੋਣ ਦਾ ਪਤਾ ਚਲਿਆ ਹੈ। ਇਸ ਤਰ੍ਹਾਂ ਦੇ ਬੀਵਰੇਜਿਜ਼ ਦੀ ਵਰਤੋਂ ਕਰਨ ਵਾਲੇ ਲੋਕਾਂ 'ਚ ਮੋਟਾਪਾ, ਡਾਇਬਿਟੀਜ਼ ਤੇ ਛਾਤੀ ਸਬੰਧੀ ਮੁਸ਼ਕਲਾਂ ਦੇ ਹੋਣ ਦੀ ਵੀ ਸੰਭਾਵਨਾ ਰਹਿੰਦੀ ਹੈ।

ਕੈਂਸਰ ਤੋਂ ਉਭਰੇ ਲੋਕਾਂ 'ਚ ਇਸ ਦਾ ਸਭ ਤੋਂ ਜ਼ਿਆਦਾ ਖ਼ਤਰਾ ਰਹਿੰਦਾ ਹੈ। ਮੇਲਿੰਡਾ ਨੇ ਕਿਹਾ ਕਿ ਜਦਕਿ ਆਮ ਕਰਕੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਰਹਿੰਦਾ ਕਿ ਇਨ੍ਹਾਂ ਬੀਵਰੇਜਿਜ਼ ਜ਼ਰੀਏ ਉਹ ਕਿੰਨੀ ਮਾਤਰਾ 'ਚ ਖੰਡ ਦੀ ਵਰਤੋਂ ਕਰ ਰਹੇ ਹਨ। ਇਹ ਨਤੀਜਾ 22 ਹਜ਼ਾਰ ਲੋਕਾਂ 'ਤੇ ਕੀਤੀ ਰਿਸਰਚ ਦੇ ਆਧਾਰ 'ਤੇ ਕੱਿਢਆ ਗਿਆ। ਇਸ ਅਧਿਐਨ ਦਾ ਪ੍ਰਕਾਸ਼ਨ ਟ੍ਰਾਸਲੇਸ਼ਨਲ ਕੈਂਸਰ ਰਿਸਰਚ ਜਰਨਲ 'ਚ ਕੀਤਾ ਗਿਆ ਹੈ।