Don't eat these things with milk: ਚੰਗੀ ਸਿਹਤ ਲਈ ਦੁੱਧ ਦਾ ਸੇਵਨ ਬਹੁਤ ਜ਼ਰੂਰੀ ਹੈ। ਬੱਚਿਆਂ ਦੇ ਚੰਗੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਦੁੱਧ ਬੇਹੱਦ ਅਹਿਮ ਹੈ। ਇਹ ਕੈਲਸ਼ੀਅਮ ਤੇ ਵਿਟਾਮਿਨ ਡੀ ਨਾਲ ਭਰਪੂਰ ਹੁੰਦਾ ਹੈ, ਜੋ ਸਾਡੀਆਂ ਹੱਡੀਆਂ ਦੇ ਵਿਕਾਸ ਤੇ ਮਜ਼ਬੂਤੀ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਦੁੱਧ ਵਿੱਚ ਹੋਰ ਤੱਤ ਵੀ ਭਰਪੂਰ ਹੁੰਦੇ ਹਨ। ਇਸ ਲਈ ਹੀ ਦੁੱਧ ਨੂੰ ਸੰਪੂਰਨ ਭੋਜਨ ਕਿਹਾ ਜਾਂਦਾ ਹੈ।
ਇਹੀ ਕਾਰਨ ਹੈ ਕਿ ਅਸੀਂ ਇਸ ਨੂੰ ਨਾਸ਼ਤੇ ਵਿੱਚ ਜਾਂ ਰਾਤ ਦੇ ਖਾਣੇ ਤੋਂ ਬਾਅਦ ਲੈਣਾ ਪਸੰਦ ਕਰਦੇ ਹਾਂ ਪਰ ਅਕਸਰ ਅਜਿਹਾ ਹੁੰਦਾ ਹੈ ਕਿ ਹੈਲਦੀ ਸਨੈਕਸ ਜਾਂ ਡ੍ਰਿੰਕ ਬਣਾਉਣ ਦੀ ਚਾਹਤ ਵਿੱਚ ਅਸੀਂ ਉਸ ਵਿੱਚ ਦੁੱਧ ਮਿਲਾ ਦਿੰਦੇ ਹਾਂ, ਜੋ ਸਾਡੀ ਸਿਹਤ ਨੂੰ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾਉਂਦਾ ਹੈ। ਆਯੁਰਵੇਦ ਅਨੁਸਾਰ ਦੁੱਧ ਦੀ ਤਾਸੀਰ ਠੰਢੀ ਹੁੰਦੀ ਹੈ। ਜੇਕਰ ਅਸੀਂ ਇਸ ਦੇ ਉਲਟ ਪ੍ਰਕ੍ਰਿਤੀ ਭਾਵ ਗਰਮ ਤਾਸੀਰ ਨਾਲ ਇਸ ਦੀ ਵਰਤੋਂ ਕਰੀਏ ਤਾਂ ਇਹ ਸਾਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਪਾਚਨ ਸਬੰਧੀ ਸਮੱਸਿਆਵਾਂ ਤੋਂ ਇਲਾਵਾ ਭੋਜਨ ਦੀ ਐਲਰਜੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿਹੜੀਆਂ ਹਨ ਉਹ ਚੀਜ਼ਾਂ ਜੋ ਦੁੱਧ ਵਿੱਚ ਨਹੀਂ ਮਿਲਾਉਣੀਆਂ ਚਾਹੀਦੀਆਂ।
1. ਦੁੱਧ ਨਾਲ ਸਟ੍ਰਾਬੇਰੀ, ਬਲੂਬੇਰੀ, ਚੈਰੀ ਦਾ ਸੇਵਨਮਿਲਕਸ਼ੇਕ ਬਣਾਉਣ ਲਈ ਅਸੀਂ ਅਕਸਰ ਸਟ੍ਰਾਬੇਰੀ, ਬਲੂਬੇਰੀ, ਚੈਰੀ ਆਦਿ ਦੀ ਵਰਤੋਂ ਕਰਦੇ ਹਾਂ ਜੋ ਸਾਡੀ ਪਾਚਨ ਸ਼ਕਤੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਕਈ ਵਾਰ ਫੂਡ ਐਲਰਜੀ ਵੀ ਹੋ ਸਕਦੀ ਹੈ। ਇਸ ਲਈ ਜੇਕਰ ਤੁਸੀਂ ਦੁੱਧ ਪੀ ਰਹੇ ਹੋ ਤਾਂ ਲਗਪਗ ਇੱਕ ਘੰਟੇ ਦੇ ਵਕਫੇ ਤੋਂ ਬਾਅਦ ਹੀ ਬੇਰੀ ਜਾਂ ਚੈਰੀ ਦਾ ਸੇਵਨ ਕਰੋ।
2. ਦੁੱਧ ਨਾਲ ਖੱਟੇ ਫਲਾਂ ਦਾ ਸੇਵਨ ਕਰਨਾਜੇਕਰ ਦੁੱਧ 'ਚ ਸੰਤਰਾ, ਨਿੰਬੂ, ਅਨਾਨਾਸ ਆਦਿ ਖੱਟੇ ਫਲਾਂ ਨੂੰ ਮਿਲਾ ਲਿਆ ਜਾਵੇ ਤਾਂ ਇਹ ਸਾਡੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਇਨ੍ਹਾਂ ਫਲਾਂ 'ਚ ਵਿਟਾਮਿਨ ਸੀ ਦੇ ਨਾਲ-ਨਾਲ ਸਿਟਰਿਕ ਐਸਿਡ ਵੀ ਹੁੰਦਾ ਹੈ। ਇਸ ਕਰਕੇ ਇਸ ਦੇ ਨਾਲ ਦੁੱਧ ਦਾ ਸੇਵਨ ਕਰਨ 'ਤੇ ਨੁਕਸਾਨ ਹੋ ਸਕਦਾ ਹੈ। ਇਸ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
3. ਦੁੱਧ ਦੇ ਨਾਲ ਦਹੀਂਆਯੁਰਵੇਦ ਮੁਤਾਬਕ ਦੁੱਧ ਦੇ ਨਾਲ ਦਹੀਂ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਤੁਹਾਡੀ ਪਾਚਨ ਕਿਰਿਆ ਵਿੱਚ ਰੁਕਾਵਟ ਆਉਂਦੀ ਹੈ ਤੇ ਗੈਸ, ਪੇਟ ਦਰਦ ਆਦਿ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
4. ਦੁੱਧ ਨਾਲ ਨਮਕੀਨ ਦਾ ਸੇਵਨਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਦੁੱਧ ਦੇ ਨਾਲ ਨਮਕੀਨ, ਬਿਸਕੁਟ ਆਦਿ ਦਾ ਸੇਵਨ ਕਰਦੇ ਹੋ, ਤਾਂ ਤੁਹਾਨੂੰ ਪਾਚਨ ਸਬੰਧੀ ਸਮੱਸਿਆ ਹੋ ਸਕਦੀ ਹੈ।