Quitting Sugar Benefits :  ਖੰਡ ਨੂੰ ਸਿਹਤ ਲਈ ਮਿੱਠਾ ਜ਼ਹਿਰ ਮੰਨਿਆ ਜਾਂਦਾ ਹੈ। ਖੰਡ ਦਾ ਸੇਵਨ ਸੀਮਾ ਦੇ ਅੰਦਰ ਕਰਨਾ ਠੀਕ ਹੈ ਪਰ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਸ਼ੂਗਰ, ਮੋਟਾਪਾ, ਹਾਈਪਰਟੈਨਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਰਿਪੋਰਟਾਂ ਦੇ ਅਨੁਸਾਰ, ਇੱਕ ਔਸਤ ਭਾਰਤੀ ਇੱਕ ਸਾਲ ਵਿੱਚ 20 ਕਿਲੋਗ੍ਰਾਮ ਚੀਨੀ ਦੀ ਖਪਤ ਕਰਦਾ ਹੈ।


ਚੀਨੀ ਤੋਂ ਇਲਾਵਾ ਜੋ ਵੀ ਅਸੀਂ ਰੋਜ਼ ਖਾਂਦੇ ਹਾਂ, ਖੰਡ ਕਈ ਹੋਰ ਚੀਜ਼ਾਂ ਵਿਚ ਵੀ ਪਾਈ ਜਾਂਦੀ ਹੈ, ਉਦਾਹਰਣ ਵਜੋਂ, ਖੰਡ ਕੋਲਡ ਡਰਿੰਕਸ, ਕੁਕੀਜ਼, ਬਿਸਕੁਟ ਤੇ ਬਰੈੱਡ ਵਿੱਚ ਵੀ ਪਾਈ ਜਾਂਦੀ ਹੈ। WHO ਦੇ ਅਨੁਸਾਰ, ਇੱਕ ਦਿਨ ਵਿੱਚ 50 ਗ੍ਰਾਮ ਤੋਂ ਵੱਧ ਖੰਡ ਖ਼ਤਰਨਾਕ ਹੋ ਸਕਦੀ ਹੈ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਜੇ ਅਸੀਂ ਸਿਰਫ 2 ਹਫਤੇ ਯਾਨੀ 14 ਦਿਨ ਚੀਨੀ ਨਹੀਂ ਖਾਂਦੇ ਤਾਂ ਸਰੀਰ ਨੂੰ ਕਿੰਨਾ ਫਾਇਦਾ ਹੋਵੇਗਾ। ਆਓ ਜਾਣਦੇ ਹਾਂ...



ਬਹੁਤ ਜ਼ਿਆਦਾ ਖੰਡ ਖਾਣ ਦੇ ਮਾੜੇ ਪ੍ਰਭਾਵ


1. ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ


2. ਸਮੇਂ ਤੋਂ ਪਹਿਲਾਂ ਬੁਢਾਪੇ ਦੀਆਂ ਨਿਸ਼ਾਨੀਆਂ


3. ਭੋਜਨ ਦੀ ਲਾਲਸਾ ਵਧ ਸਕਦੀ ਹੈ


4. ਦੰਦਾਂ ਵਿੱਚ ਕੈਵਿਟੀ ਦੀ ਸਮੱਸਿਆ


5. ਪੇਟ 'ਚ ਬਲੋਟਿੰਗ ਹੋ ਸਕਦੀ ਹੈ


6. ਦਿਨ ਭਰ ਊਰਜਾ ਦੇ ਪੱਧਰ ਵਿੱਚ ਬਦਲਾਅ


7. ਭਾਰ ਵਧਣਾ


8. ਵਾਰ ਵਾਰ ਬਿਮਾਰ ਪੈਣਾ


9. ਮੂਡ ਬਦਲਣਾ


ਜੇ ਤੁਸੀਂ 14 ਦਿਨਾਂ ਲਈ ਸ਼ੂਗਰ ਛੱਡ ਦਿੰਦੇ ਹੋ ਤਾਂ ਕੀ ਹੋਵੇਗਾ?


 7 ਦਿਨਾਂ ਲਈ ਸ਼ੂਗਰ ਛੱਡਣ ਤੋਂ ਬਾਅਦ ਸਰੀਰ 'ਚ ਕੀ ਹੋਵੇਗਾ ਬਦਲਾਅ


ਸਿਹਤ ਮਾਹਿਰਾਂ ਮੁਤਾਬਕ ਸ਼ੂਗਰ ਨੂੰ ਛੱਡਣਾ ਇੰਨਾ ਆਸਾਨ ਨਹੀਂ ਹੈ। ਇਹ ਪਹਿਲੇ ਦੋ-ਤਿੰਨ ਦਿਨਾਂ ਤੱਕ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸ ਕਾਰਨ ਸਿਰ ਦਰਦ, ਪੇਟ ਦਰਦ ਤੇ ਥਕਾਵਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਤੁਹਾਡਾ ਸਰੀਰ ਸ਼ੂਗਰ ਤੋਂ ਬਿਨਾਂ ਰਹਿ ਸਕਦਾ ਹੈ। ਜੇ ਤੁਸੀਂ ਤਿੰਨ ਦਿਨ ਅਜਿਹਾ ਕਰਦੇ ਹੋ ਤਾਂ ਚੌਥੇ ਦਿਨ ਤੋਂ ਤੁਹਾਡਾ ਸਰੀਰ ਪੂਰੀ ਤਰ੍ਹਾਂ ਤਰੋਤਾਜ਼ਾ ਮਹਿਸੂਸ ਕਰਨ ਲੱਗੇਗਾ। ਤੁਸੀਂ ਬਹੁਤ ਊਰਜਾ ਮਹਿਸੂਸ ਕਰੋਗੇ। ਸ਼ੂਗਰ ਲੈਵਲ ਵੀ ਕੰਟਰੋਲ 'ਚ ਰਹੇਗਾ।



8 ਤੋਂ 14 ਦਿਨਾਂ ਵਿੱਚ ਕੀ ਹੋਵੇਗਾ


ਜੇਕਰ ਤੁਸੀਂ 7 ਦਿਨਾਂ ਬਾਅਦ ਵੀ ਚੀਨੀ ਨਹੀਂ ਖਾਂਦੇ ਤਾਂ ਪਾਚਨ ਕਿਰਿਆ ਠੀਕ ਹੋਣ ਲੱਗੇਗੀ। ਇਸ ਨਾਲ ਕਬਜ਼, ਬਲੋਟਿੰਗ ਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਇਸ ਨਾਲ ਭੁੱਖ ਘੱਟ ਲੱਗਦੀ ਹੈ ਅਤੇ ਨੀਂਦ ਚੰਗੀ ਆਉਂਦੀ ਹੈ। ਇਸ ਤੋਂ ਬਾਅਦ ਸ਼ੂਗਰ ਖਾਣ ਦੀ ਇੱਛਾ ਆਪਣੇ ਆਪ ਘੱਟ ਹੋਣ ਲੱਗਦੀ ਹੈ। ਫਿਰ ਤੁਹਾਡਾ ਸਰੀਰ ਬਿਹਤਰ ਮਹਿਸੂਸ ਕਰਦਾ ਹੈ। ਨੀਂਦ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।


ਕਿੰਨੀ ਖਾਣੀ ਚਾਹੀਦੀ ਖੰਡ ?


ਅਮਰੀਕਨ ਹਾਰਟ ਐਸੋਸੀਏਸ਼ਨ ਨੇ ਸਲਾਹ ਦਿੱਤੀ ਹੈ ਕਿ ਮਰਦਾਂ ਨੂੰ ਇੱਕ ਦਿਨ ਵਿੱਚ 150 ਕੈਲੋਰੀ ਜਾਂ ਲਗਭਗ 36 ਗ੍ਰਾਮ ਚੀਨੀ ਤੋਂ ਵੱਧ ਨਹੀਂ ਖਾਣਾ ਚਾਹੀਦਾ ਹੈ, ਜਦੋਂ ਕਿ ਔਰਤਾਂ ਲਈ ਇਹ ਮਾਤਰਾ 100 ਕੈਲੋਰੀ ਜਾਂ ਲਗਭਗ 24 ਗ੍ਰਾਮ ਹੈ। ਇਸ ਤੋਂ ਜ਼ਿਆਦਾ ਖੰਡ ਹਾਨੀਕਾਰਕ ਹੋ ਸਕਦੀ ਹੈ।