Eggs in Pregnancy : ਗਰਭ ਅਵਸਥਾ ਦੇ ਦੌਰਾਨ ਔਰਤਾਂ ਨੂੰ ਇੱਕ ਸਿਹਤਮੰਦ ਅਤੇ ਪੋਸ਼ਣ ਨਾਲ ਭਰਪੂਰ ਖੁਰਾਕ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਸਮੇਂ ਮਾਂ ਦੇ ਨਾਲ-ਨਾਲ ਬੱਚੇ ਦੀ ਸਿਹਤ ਦਾ ਵੀ ਖਾਸ ਧਿਆਨ ਰੱਖਣਾ ਹੁੰਦਾ ਹੈ। ਇਸ ਲਈ ਖਾਣ-ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਗਰਭਵਤੀ ਔਰਤਾਂ ਜੋ ਵੀ ਖਾਂਦੀਆਂ ਹਨ, ਉਸ ਦਾ ਸਿੱਧਾ ਅਸਰ ਗਰਭ ਵਿਚਲੇ ਬੱਚੇ ਦੀ ਸਿਹਤ 'ਤੇ ਪੈਂਦਾ ਹੈ। ਇਹੀ ਕਾਰਨ ਹੈ ਕਿ ਕਈ ਔਰਤਾਂ ਖਾਣ-ਪੀਣ ਨੂੰ ਲੈ ਕੇ Confuse ਰਹਿੰਦੀਆਂ ਹਨ। ਕੁਝ ਔਰਤਾਂ ਆਂਡੇ ਖਾਂਦੀਆਂ ਹਨ। ਅਕਸਰ ਸਵਾਲ ਪੁੱਛੇ ਜਾਂਦੇ ਹਨ ਕਿ ਗਰਭ ਅਵਸਥਾ ਦੌਰਾਨ ਆਂਡਾ ਖਾਣਾ ਸੁਰੱਖਿਅਤ ਹੈ ਜਾਂ ਨਹੀਂ। ਆਓ ਜਾਣਦੇ ਹਾਂ...
ਪ੍ਰੈਗਨੈਂਸੀ ਵਿੱਚ ਆਂਡਾ ਖਾਣਾ ਚਾਹੀਦਾ ਜਾਂ ਨਹੀਂ
ਸਿਹਤ ਮਾਹਿਰਾਂ ਮੁਤਾਬਕ ਗਰਭ ਅਵਸਥਾ ਦੌਰਾਨ ਔਰਤਾਂ ਆਂਡਾ ਖਾ ਸਕਦੀਆਂ ਹਨ। ਆਂਡਾ ਵਿਟਾਮਿਨ-ਬੀ12, ਵਿਟਾਮਿਨ-ਡੀ, ਪ੍ਰੋਟੀਨ, ਕੈਲਸ਼ੀਅਮ, ਆਇਰਨ, ਜ਼ਿੰਕ, ਓਮੇਗਾ 3 ਫੈਟੀ ਐਸਿਡ, ਕੋਲੀਨ ਅਤੇ ਰਾਈਬੋਫਲੇਵਿਨ ਵਰਗੇ ਕਈ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ। ਜਿਸ ਕਾਰਨ ਗਰਭਵਤੀ ਔਰਤਾਂ ਨੂੰ ਸਹੀ ਪੋਸ਼ਣ ਮਿਲਦਾ ਹੈ। ਹਾਲਾਂਕਿ, ਗਰਭ ਅਵਸਥਾ ਦੌਰਾਨ ਆਂਡਾ ਖਾਣ ਵੇਲੇ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ: Summer Drink: ਪੁਦੀਨੇ, ਚੀਆ ਸੀਡਜ਼ ਅਤੇ ਨਿੰਬੂ ਤੋਂ ਬਣੀ ਇਹ ਡਰਿੰਕ ਸਿਹਤ ਲਈ ਫਾਇਦੇਮੰਦ, ਜਾਣੋ ਇਸ ਦੀ ਰੈਸਿਪੀ
ਪ੍ਰੈਗਨੈਂਸੀ ਵਿੱਚ ਅੰਡਾ ਖਾਣ ਵੇਲੇ ਵਰਤੋਂ ਆਹ ਸਾਵਧਾਨੀਆਂ
ਗਰਭ ਅਵਸਥਾ ਦੌਰਾਨ ਆਂਡਾ ਖਾਣਾ ਸੁਰੱਖਿਅਤ ਹੁੰਦਾ ਹੈ ਪਰ ਇਸ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਹੀ ਖਾਣਾ ਚਾਹੀਦਾ ਹੈ। ਕੱਚੇ ਅਤੇ ਅੱਧ ਪੱਕੇ ਆਂਡੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਵਿੱਚ ਸਾਲਮੋਨੇਲਾ ਵਰਗੇ ਹਾਨੀਕਾਰਕ ਬੈਕਟੀਰੀਆ ਪਾਏ ਜਾਂਦੇ ਹਨ, ਜੋ ਫੂਡ ਪਾਇਜ਼ਨਿੰਗ ਦਾ ਕਾਰਨ ਬਣ ਸਕਦੇ ਹਨ। ਪੱਕਿਆ ਹੋਇਆ ਆਂਡਾ ਇਨ੍ਹਾਂ ਹਾਨੀਕਾਰਕ ਬੈਕਟੀਰੀਆ ਨੂੰ ਨਸ਼ਟ ਕਰ ਦਿੰਦਾ ਹੈ, ਜੋ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਗਰਭਵਤੀ ਔਰਤਾਂ ਉਬਲੇ ਹੋਏ ਆਂਡੇ ਜਾਂ ਆਮਲੇਟ ਖਾ ਸਕਦੀਆਂ ਹਨ। ਉਨ੍ਹਾਂ ਨੂੰ ਕੱਚੇ ਅੰਡੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇੱਕ ਦਿਨ ਵਿੱਚ ਇੱਕ ਤੋਂ ਦੋ ਅੰਡੇ ਨਹੀਂ ਖਾਣੇ ਚਾਹੀਦੇ, ਜੇਕਰ ਤੁਹਾਨੂੰ ਆਂਡੇ ਤੋਂ ਐਲਰਜੀ ਹੈ, ਤਾਂ ਇਹ ਨਾ ਖਾਣਾ ਬਿਹਤਰ ਹੋਵੇਗਾ।
ਗਰਭ ਅਵਸਥਾ ਦੌਰਾਨ ਆਂਡਾ ਖਾਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਪਕਾਓ। ਧਿਚਾਹੀਦੀ। ਆਂਡੇ ਨੂੰ ਪੂਰੀ ਤਰ੍ਹਾਂ ਪਕਾਉਣ ਲਈ ਲਗਭਗ 10 ਤੋਂ 12 ਦਾ ਸਮਾਂ ਲੱਗਦਾ ਹੈ। ਜੇਕਰ ਤੁਸੀਂ ਫ੍ਰਾਈਡ ਆਂਡਾ ਖਾਣਾ ਹੈ ਤਾਂ ਤੁਸੀਂ ਦੋਵੇਂ ਪਾਸਿਆਂ ਤੋਂ 2-3 ਮਿੰਟ ਲਈ ਪਕਾਓ। ਸੁਪਰਮਾਰਕੀਟ ਤੋਂ ਆਂਡਾ ਖਰੀਦਣ ਵੇਲੇ ਇਹ ਯਕੀਨੀ ਬਣਾਓ ਕਿ ਸਿਰਫ ਉਹ ਆਂਡੇ ਹੀ ਖਰੀਦੋ ਜਿਸ 'ਤੇ "ਪਾਸਚਰਾਈਜ਼ਡ" ਲਿਖਿਆ ਹੋਇਆ ਹੈ।
ਪ੍ਰੈਗਨੈਂਸੀ ਵਿੱਚ ਆਂਡਾ ਖਾਣ ਦੇ ਫਾਇਦੇ
1. ਅੰਡੇ 'ਚ ਮੌਜੂਦ ਪ੍ਰੋਟੀਨ ਗਰਭ 'ਚ ਬੱਚੇ ਦੀਆਂ ਕੋਸ਼ਿਕਾਵਾਂ ਅਤੇ ਮਾਸਪੇਸ਼ੀਆਂ ਦੇ ਵਿਕਾਸ 'ਚ ਮਦਦ ਕਰਦਾ ਹੈ।
2. ਆਂਡੇ 'ਚ ਕੋਲਾਈਨ ਪਾਇਆ ਜਾਂਦਾ ਹੈ, ਜੋ ਬੱਚੇ ਦੇ ਦਿਮਾਗ ਅਤੇ ਨਰਵਸ ਸਿਸਟਮ ਦੇ ਵਿਕਾਸ 'ਚ ਮਦਦਗਾਰ ਹੁੰਦਾ ਹੈ।
3. ਆਂਡੇ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਗਰਭਵਤੀ ਔਰਤ ਅਤੇ ਉਸ ਦੇ ਬੱਚੇ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
4. ਆਂਡੇ 'ਚ ਮੌਜੂਦ ਵਿਟਾਮਿਨ ਅਤੇ ਮਿਨਰਲਸ ਇਮਿਊਨਿਟੀ ਨੂੰ ਵਧਾਉਂਦੇ ਹਨ, ਜੋ ਕਿ ਗਰਭ ਅਵਸਥਾ ਦੌਰਾਨ ਚੰਗਾ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: Drinking Water In The Morning: ਸਵੇਰੇ ਉੱਠ ਕੇ ਪਾਣੀ ਪੀਣ ਦੇ ਕੀ ਫਾਇਦੇ? ਜਾਣੋ ਕਿੰਨੇ ਗਲਾਸ ਪਾਣੀ ਪੀਣਾ ਹੁੰਦਾ ਲਾਭਕਾਰੀ