Baasi Roti Benefits : ਬਹੁਤ ਘੱਟ ਲੋਕ ਬਾਸੀ ਰੋਟੀ ਖਾਣਾ ਪਸੰਦ ਕਰਦੇ ਹਨ। ਉੱਥੇ ਹੀ ਘਰ ਵਿੱਚ ਜੇਕਰ ਰਾਤ ਨੂੰ ਰੋਟੀ ਬੱਚ ਜਾਂਦੀ ਹੈ, ਤਾਂ ਅਸੀਂ ਉਸ ਰੋਟੀ ਨੂੰ ਅਕਸਰ ਗਾਂ ਜਾਂ ਕਿਸੇ ਹੋਰ ਜਾਨਵਰ ਨੂੰ ਦੇ ਦਿੰਦੇ ਹਾਂ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਬਾਸੀ ਰੋਟੀ ਸਿਹਤ ਲਈ ਖਜ਼ਾਨਾ ਹੈ। ਇਸ ਦੇ ਕਈ ਫਾਇਦੇ ਹੋ ਸਕਦੇ ਹਨ। ਬਾਸੀ ਰੋਟੀ ਦੇ ਫਾਇਦੇ ਕਈ ਬਿਮਾਰੀਆਂ ਨੂੰ ਦੂਰ ਰੱਖਣ ਦਾ ਕੰਮ ਕਰ ਸਕਦੇ ਹਨ। ਆਓ ਜਾਣਦੇ ਹਾਂ ਬਾਸੀ ਰੋਟੀ ਖਾਣ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ।
ਹਾਈ ਬਲੱਡ ਪ੍ਰੈਸ਼ਰ ਕੰਟਰੋਲ ਕਰਨਾ
ਹਾਈ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਸਵੇਰੇ-ਸਵੇਰੇ ਠੰਡੇ ਦੁੱਧ ਦੇ ਨਾਲ ਬਾਸੀ ਰੋਟੀ ਖਾਣਾ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ। ਸਿਹਤ ਮਾਹਰਾਂ ਅਨੁਸਾਰ ਹਾਈ ਬੀਪੀ ਵਾਲੇ ਮਰੀਜ਼ ਸਵੇਰੇ ਦੁੱਧ ਦੇ ਨਾਲ ਬਾਸੀ ਰੋਟੀ ਖਾ ਸਕਦੇ ਹਨ। ਬਾਕੀ ਲੋਕ ਸਬਜ਼ੀ ਨਾਲ ਰੋਟੀ ਖਾ ਸਕਦੇ ਹਨ।
ਡਾਇਬਟੀਜ਼ ਵਿੱਚ ਫਾਇਦੇਮੰਦ
ਜੇਕਰ ਕਿਸੇ ਵਿਅਕਤੀ ਨੂੰ ਸ਼ੂਗਰ ਦੀ ਬਿਮਾਰੀ ਹੈ ਅਤੇ ਉਹ ਇਸ ਨੂੰ ਕੰਟਰੋਲ ਕਰਨਾ ਚਾਹੁੰਦਾ ਹੈ ਤਾਂ ਅਜਿਹੇ ਲੋਕਾਂ ਨੂੰ ਬਾਸੀ ਰੋਟੀ ਦਾ ਸੇਵਨ ਕਰਨਾ ਚਾਹੀਦਾ ਹੈ। ਸਿਹਤ ਮਾਹਿਰਾਂ ਅਨੁਸਾਰ ਸ਼ੂਗਰ ਦੇ ਮਰੀਜ਼ ਖਾਲੀ ਪੇਟ ਦੁੱਧ ਦੇ ਨਾਲ ਬਾਸੀ ਰੋਟੀ ਖਾ ਸਕਦੇ ਹਨ।
ਇਹ ਵੀ ਪੜ੍ਹੋ: Cashew Benefits: ਕਾਜੂ 'ਚ ਛੁਪਿਆ ਮਰਦਾਨਗੀ ਦਾ ਰਾਜ!ਮਰਦਾਂ ਦੀਆਂ 5 ਸਮੱਸਿਆਵਾਂ ਦਾ ਹੱਲ
ਭਾਰ ਘੱਟ ਕਰਨ ਵਿੱਚ ਮਦਦਗਾਰ
ਬਾਸੀ ਰੋਟੀ ਵਿੱਚ ਡਾਇਟਰੀ ਫਾਈਬਰ ਪਾਇਆ ਜਾਂਦਾ ਹੈ। ਇਹ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ। ਇਹ ਇੱਕ ਅਜਿਹਾ ਫਾਈਬਰ ਹੁੰਦਾ ਹੈ ਜੋ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ। ਇਸ ਨਾਲ ਭੁੱਖ ਨਹੀਂ ਲੱਗਦੀ ਅਤੇ ਮੋਟਾਪੇ ਤੋਂ ਬਚਿਆ ਜਾ ਸਕਦਾ ਹੈ।
ਡਾਈਜੇਸ਼ਨ ਲਈ ਜ਼ਰੂਰੀ
ਸਿਹਤਮੰਦ ਬੈਕਟੀਰੀਆ ਪਾਚਨ ਲਈ ਬਹੁਤ ਜ਼ਰੂਰੀ ਹੁੰਦਾ ਹੈ। ਬਾਸੀ ਰੋਟੀ ਖਾਣ ਨਾਲ ਅੰਤੜੀਆਂ ਵਿੱਚ ਸਿਹਤਮੰਦ ਬੈਕਟੀਰੀਆ ਵੱਧਦਾ ਹੈ। ਇਸ ਨਾਲ ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਨਾਲ ਪੇਟ ਨੂੰ ਕਾਫੀ ਰਾਹਤ ਮਿਲ ਸਕਦੀ ਹੈ।
ਸਵੇਰੇ ਨਾਸ਼ਤੇ ਵਿੱਚ ਬਾਸੀ ਰੋਟੀ
ਨਾਸ਼ਤੇ ਵਿੱਚ ਬਾਸੀ ਰੋਟੀ ਖਾਣ ਨਾਲ ਸਿਹਤ ਨੂੰ ਕਈ ਲਾਭ ਹੁੰਦੇ ਹਨ। ਇਸ ਨਾਲ ਸਮੇਂ ਦੀ ਵੀ ਬੱਚਤ ਹੁੰਦੀ ਹੈ। ਅਜਿਹੇ ਲੋਕ ਜਿਹੜੇ ਸਵੇਰੇ-ਸਵੇਰੇ ਦਫਤਰ ਜਾਂ ਕੰਮ 'ਤੇ ਜਾਂਦੇ ਹਨ, ਉਹ ਨਾਸ਼ਤਾ ਨਹੀਂ ਬਣਾ ਪਾਉਂਦੇ ਅਤੇ ਬਿਨਾਂ ਖਾਧਿਆਂ ਹੀ ਚਲੇ ਜਾਂਦੇ ਹਨ।
ਇਹ ਵੀ ਪੜ੍ਹੋ: Health News : ਕੀ ਤੁਸੀਂ ਵੀ ਭੁੱਲ ਜਾਂਦੇ ਹੋ ਜਲਦੀ ਗੱਲ ਨੂੰ , ਦਿਨ- ਬ –ਦਿਨ ਘੱਟ ਹੁੰਦੀ ਜਾਂਦੀ ਯਾਦਦਾਸ਼ਤ