Diabetes Diet: ਰੁਝੇਵਿਆਂ ਭਰੀ ਜ਼ਿੰਦਗੀ 'ਚ ਸ਼ੂਗਰ ਇੱਕ ਆਮ ਬਿਮਾਰੀ ਬਣ ਗਈ ਹੈ। ਹੁਣ ਹੌਲੀ-ਹੌਲੀ ਹਰ ਉਮਰ ਦੇ ਲੋਕ ਇਸ ਦੀ ਲਪੇਟ 'ਚ ਆ ਰਹੇ ਹਨ। ਸ਼ੂਗਰ ਨੂੰ ਕੰਟਰੋਲ ਕਰਨ ਲਈ ਜੀਵਨਸ਼ੈਲੀ ਨੂੰ ਪੂਰੀ ਤਰ੍ਹਾਂ ਬਦਲਣਾ ਪਵੇਗਾ। ਖਾਣ-ਪੀਣ ਦੀਆਂ ਆਦਤਾਂ ਨੂੰ ਸੁਧਾਰਨਾ ਪਵੇਗਾ। ਮਾਨਸਿਕ ਸਿਹਤ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਕੀਵੀ ਇੱਕ ਅਜਿਹਾ ਫਲ ਹੈ, ਜੋ ਤੁਹਾਡੀ ਬਿਮਾਰੀ 'ਚ ਕਾਫੀ ਹੱਦ ਤੱਕ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ।
ਕਈ ਅਧਿਐਨਾਂ 'ਚ ਇਹ ਪਾਇਆ ਗਿਆ ਹੈ ਕਿ ਕੀਵੀ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਫਲ 'ਚ ਵਿਟਾਮਿਨ ਸੀ ਸੰਤਰੇ ਅਤੇ ਨਿੰਬੂ ਨਾਲੋਂ ਦੁੱਗਣੀ ਮਾਤਰਾ 'ਚ ਪਾਇਆ ਜਾਂਦਾ ਹੈ। ਸਿਰਫ਼ ਇੱਕ ਕੀਵੀ ਨਾਲ ਹੀ ਹਰ ਰੋਜ਼ 117 ਫ਼ੀਸਦੀ ਵਿਟਾਮਿਨ ਸੀ ਅਤੇ 21 ਫ਼ੀਸਦੀ ਖੁਰਾਕ ਫਾਈਬਰ ਦੀ ਪੂਰਤੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਫਲ ਨੂੰ ਖਾਣ ਨਾਲ ਕਈ ਤਰ੍ਹਾਂ ਦੇ ਹੋਰ ਪੋਸ਼ਕ ਤੱਤ ਵੀ ਮਿਲਦੇ ਹਨ। ਆਓ ਜਾਣਦੇ ਹਾਂ ਇਸ ਦੇ ਫ਼ਾਇਦੇ...
ਕੀਵੀ ਖਾਓ, ਇਮਿਊਨਿਟੀ ਵਧਾਓ
ਕੀਵੀ ਇੱਕ ਅਜਿਹਾ ਫਲ ਹੈ, ਜਿਸ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕੀਵੀ 'ਚ ਐਂਟੀ-ਆਕਸੀਡੈਂਟ ਵੀ ਪਾਏ ਜਾਂਦੇ ਹਨ। ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਇਹ ਸਰੀਰ ਨੂੰ ਕਈ ਬੀਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ। ਇਸ ਨੂੰ ਰੋਜ਼ ਖਾਣ ਨਾਲ ਤੁਸੀਂ ਅਸਥਮਾ ਵਰਗੀਆਂ ਬੀਮਾਰੀਆਂ ਤੋਂ ਕਾਫੀ ਹੱਦ ਤੱਕ ਛੁਟਕਾਰਾ ਪਾ ਸਕਦੇ ਹੋ।
ਕੀਵੀ ਦਿਲ ਲਈ ਹੈ ਫ਼ਾਇਦੇਮੰਦ
ਕੀਵੀ 'ਚ ਵਿਟਾਮਿਨ ਈ ਅਤੇ ਪੋਟਾਸ਼ੀਅਮ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਧਮਨੀਆਂ ਨੂੰ ਸਿਹਤਮੰਦ ਰੱਖਦਾ ਹੈ ਅਤੇ ਤੁਹਾਡੇ ਦਿਲ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਵਿਟਾਮਿਨ ਈ ਚਮੜੀ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਰੋਜ਼ ਖਾਣ ਨਾਲ ਕਈ ਫ਼ਾਇਦੇ ਹੋ ਸਕਦੇ ਹਨ।
ਡਾਇਬਟੀਜ਼ ਨੂੰ ਕੰਟਰੋਲ ਕਰੇਗਾ ਕੀਵੀ
ਕੀਵੀ ਨੂੰ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਸਿਹਤ ਮਾਹਿਰਾਂ ਮੁਤਾਬਕ ਇਸ ਫਲ 'ਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਜਿਸ ਕਾਰਨ ਬਲੱਡ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ। ਕੀਵੀ ਖਾਣ ਨਾਲ ਸੇਰੋਟੋਨਿਨ ਵਧਾਉਣ ਵਾਲੇ ਕੈਮੀਕਲ ਐਕਟੀਵੇਟ ਹੋ ਜਾਂਦੇ ਹਨ, ਜਿਸ ਨਾਲ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ। ਸ਼ੂਗਰ ਦੇ ਰੋਗੀ ਨੂੰ ਹਰ ਰੋਜ਼ ਕੀਵੀ ਦਾ ਸੇਵਨ ਕਰਨਾ ਚਾਹੀਦਾ ਹੈ।
ਸਿਹਤ ਦਾ ਖਜ਼ਾਨਾ ਹੈ ਕੀਵੀ
ਇਸ ਤੋਂ ਇਲਾਵਾ ਕੀਵੀ ਨੂੰ ਸਿਹਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਇਸ ਫਲ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜਿਵੇਂ ਕਿ ਲੂਟੀਨ, ਜ਼ੈਕਸੈਂਥਿਨ, ਫਾਈਟੋਕੈਮੀਕਲ ਮੌਜੂਦ ਹੁੰਦੇ ਹਨ। ਇਹ ਸਰੀਰ 'ਚ ਆਇਰਨ ਦੇ ਸੋਖਣ ਨੂੰ ਵਧਾਉਣ 'ਚ ਮਦਦ ਕਰਦਾ ਹੈ। ਅਨੀਮੀਆ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਇਸ ਦਾ ਫ਼ਾਇਦਾ ਮਿਲਦਾ ਹੈ। ਹਰ ਰੋਜ਼ ਇੱਕ ਕੀਵੀ ਖਾਣ ਨਾਲ ਕਈ ਫ਼ਾਇਦੇ ਹੋ ਸਕਦੇ ਹਨ। ਇਹ ਅੱਖਾਂ ਲਈ ਵੀ ਬਹੁਤ ਮਹੱਤਵਪੂਰਨ ਫਲ ਮੰਨਿਆ ਜਾਂਦਾ ਹੈ।