Dengue vs Malaria vs Typhoid Weakness : ਗਰਮੀ ਅਤੇ ਬਾਰਿਸ਼ ਦੇ ਮੌਸਮ ਦੇ ਆਉਣ ਨਾਲ ਹੀ ਡੇਂਗੂ, ਮਲੇਰੀਆ ਅਤੇ ਟਾਇਫਾਇਡ ਦੇ ਮਾਮਲੇ ਵੱਧ ਜਾਣਦੇ ਹਨ। ਹਸਪਤਾਲਾਂ 'ਚ ਵੀ ਇਨ੍ਹਾਂ ਬਿਮਾਰੀਆਂ ਦੇ ਕੇਸ ਵਧੇਰੇ ਆਉਣ ਲੱਗ ਪੈਂਦੇ ਹਨ। ਇਹ ਤਿੰਨੋਂ ਬਿਮਾਰੀਆਂ ਵੇਖਣ 'ਚ ਚਾਹੇ ਇੱਕੋ ਜਿਹੀਆਂ ਲੱਗਦੀਆਂ ਹੋਣ, ਪਰ ਹਰ ਇਕ ਬਿਮਾਰੀ ਦਾ ਅਸਰ ਸਰੀਰ 'ਤੇ ਵੱਖਰਾ ਹੁੰਦਾ ਹੈ। ਖਾਸ ਕਰਕੇ ਜਦੋਂ ਗੱਲ ਕਮਜ਼ੋਰੀ ਦੀ ਹੁੰਦੀ ਹੈ, ਤਾਂ ਇਹ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕਿਸ ਬਿਮਾਰੀ 'ਚ ਸਰੀਰ ਸਭ ਤੋਂ ਵੱਧ ਕਮਜ਼ੋਰ ਹੋ ਜਾਂਦਾ ਹੈ ਅਤੇ ਠੀਕ ਹੋਣ 'ਚ ਕਿੰਨਾ ਸਮਾਂ ਲੱਗਦਾ ਹੈ। ਆਓ ਜਾਣੀਏ ਕਿ ਇਨ੍ਹਾਂ ਤਿੰਨ ਫੀਵਰਾਂ 'ਚੋਂ ਸਭ ਤੋਂ ਵੱਧ ਸਰੀਰ ਨੂੰ ਕਿਹੜੀ ਬਿਮਾਰੀ ਕਮਜ਼ੋਰ ਕਰਦੀ ਹੈ।
ਡੇਂਗੂ (Dengue)
ਡੇਂਗੂ ਇੱਕ ਵਾਇਰਲ ਬੁਖਾਰ ਹੈ ਜੋ ਐਡੀਜ਼ ਐਜਿਪਟੀ (Aedes aegypti) ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਸਦਾ ਸਭ ਤੋਂ ਵੱਡਾ ਅਸਰ ਪਲੇਟਲੈਟਸ ਦੀ ਗਿਰਾਵਟ ਰੂਪ ਵਿੱਚ ਵੇਖਣ ਨੂੰ ਮਿਲਦਾ ਹੈ। ਜਦੋਂ ਪਲੇਟਲੈਟਸ ਘੱਟ ਹੋ ਜਾਂਦੇ ਹਨ, ਤਾਂ ਸਰੀਰ ਦੀ ਤਾਕਤ ਵੀ ਘਟ ਜਾਂਦੀ ਹੈ। ਇਸ ਵਿਚ ਸਰੀਰ ਨੂੰ ਅਚਾਨਕ ਤੇਜ਼ ਬੁਖਾਰ ਚੜ੍ਹਦਾ ਹੈ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਹੁੰਦਾ ਹੈ ਅਤੇ ਸਰੀਰ ਪੂਰੀ ਤਰ੍ਹਾਂ ਥੱਕ ਜਾਂਦਾ ਹੈ। ਪਲੇਟਲੈਟਸ ਘਟਣ ਕਾਰਨ ਖੂਨ ਪਤਲਾ ਹੋ ਜਾਂਦਾ ਹੈ ਅਤੇ ਸਰੀਰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਕਰਦਾ ਹੈ। ਇੱਥੋਂ ਤੱਕ ਕਿ ਠੀਕ ਹੋਣ ਵਿੱਚ ਵੀ 2 ਤੋਂ 4 ਹਫਤੇ ਲੱਗ ਸਕਦੇ ਹਨ।
ਡੇਂਗੂ ਦੇ ਲੱਛਣ ਕੀ ਹਨ:
- ਤੇਜ਼ ਬੁਖਾਰ
- ਪਲੇਟਲੈਟਸ ਦੀ ਗਿਣਤੀ ਘੱਟ ਹੋਣਾ
- ਸਰੀਰ ਥੱਕਣਾ, ਪਸੀਨਾ ਆਉਣਾ
- ਚਮੜੀ 'ਤੇ ਰੈਸ਼ ਆਉਣਾ
- ਅੱਖਾਂ ਦੇ ਪਿੱਛੇ ਦਰਦ
ਮਲੇਰੀਆ (Malaria):
ਮਲੇਰੀਆ ਵੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਪਰ ਇਸ ਵਿਚ ਬੁਖਾਰ ਠੰਢੀ ਕੰਬਨੀ ਨਾਲ ਆਉਂਦਾ ਹੈ। ਇਹ ਬਿਮਾਰੀ ਵਾਰੀ-ਵਾਰੀ ਬੁਖਾਰ ਅਤੇ ਪਸੀਨੇ ਕਰਕੇ ਸਰੀਰ ਨੂੰ ਅੰਦਰੋਂ ਕਮਜ਼ੋਰ ਕਰ ਦਿੰਦੀ ਹੈ। ਇਸ ਵਿੱਚ ਸਰੀਰ ਦਾ ਤਾਪਮਾਨ ਵਾਰੀ-ਵਾਰੀ ਬਦਲਦਾ ਰਹਿੰਦਾ ਹੈ, ਜਿਸ ਕਾਰਨ ਊਰਜਾ ਘਟਦੀ ਰਹਿੰਦੀ ਹੈ। ਪਰ ਮਲੇਰੀਆ ਦੀ ਕਮਜ਼ੋਰੀ ਅਕਸਰ 7 ਤੋਂ 10 ਦਿਨਾਂ ਵਿੱਚ ਠੀਕ ਹੋਣ ਲੱਗਦੀ ਹੈ।
ਟਾਇਫਾਇਡ (Typhoid)
ਟਾਇਫਾਇਡ ਗੰਦੇ ਪਾਣੀ ਜਾਂ ਸੰਕ੍ਰਮਿਤ ਭੋਜਨ ਖਾਣ ਨਾਲ ਹੁੰਦਾ ਹੈ। ਇਹ ਬਿਮਾਰੀ ਹੌਲੀ-ਹੌਲੀ ਸਰੀਰ 'ਤੇ ਅਸਰ ਕਰਦੀ ਹੈ, ਪਰ ਕਮਜ਼ੋਰੀ ਅੰਦਰੋਂ ਆਉਂਦੀ ਹੈ। ਇਸ ਵਿੱਚ ਭੁੱਖ ਨਹੀਂ ਲੱਗਦੀ, ਸਰੀਰ ਭਾਰੀ ਮਹਿਸੂਸ ਹੁੰਦਾ ਹੈ ਅਤੇ ਨੀਂਦ ਵੀ ਪੂਰੀ ਨਹੀਂ ਹੁੰਦੀ। ਟਾਇਫਾਇਡ ਸਰੀਰ ਦੀ ਪਾਚਣ ਤਾਕਤ ਅਤੇ ਰੋਧਕ ਤੰਦਰੁਸਤੀ ਦੋਹਾਂ ਨੂੰ ਕਮਜ਼ੋਰ ਕਰ ਦਿੰਦਾ ਹੈ। ਇਲਾਜ ਤੋਂ ਬਾਅਦ ਵੀ ਕਮਜ਼ੋਰੀ ਕਈ ਹਫ਼ਤਿਆਂ ਤੱਕ ਰਹਿ ਸਕਦੀ ਹੈ। ਇਹਦੀ ਰਿਕਵਰੀ ਦਾ ਸਮਾਂ 10 ਤੋਂ 30 ਦਿਨ ਤੱਕ ਲੱਗ ਸਕਦਾ ਹੈ।
ਲੱਛਣ:
ਲਗਾਤਾਰ ਬੁਖਾਰ
ਭੁੱਖ ਵਿੱਚ ਕਮੀ
ਥਕਾਵਟ ਅਤੇ ਸੁਸਤੀ
ਸਿਰਦਰਦ
ਪਾਚਣ ਦੀ ਸਮੱਸਿਆ
ਮਲੇਰੀਆ ਦੇ ਲੱਛਣ:
ਠੰਢ ਲੱਗਣੀ ਅਤੇ ਕੰਬਨੀ
ਸਿਰ ਦਰਦ
ਉਲਟੀ ਜਾਂ ਮਤਲੀ
ਕਮਜ਼ੋਰੀ ਅਤੇ ਥਕਾਵਟ
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।