ਚੰਡੀਗੜ੍ਹ: ਪੀਜੀਆਈ ਦੇ ਇਕ ਖੋਜ ਅਧਿਐਨ ਤੋਂ ਸਾਹਮਣੇ ਆਇਆ ਹੈ ਕਿ 50 ਸਾਲ ਤੋਂ ਘੱਟ ਉਮਰ ਦੇ 25 ਫੀਸਦੀ ਲੋਕਾਂ ਨੂੰ ਹਾਰਟ ਅਟੈਕ ਹੋਣ ਲੱਗਾ ਹੈ। ਅਧਿਐਨ ਅਨੁਸਾਰ ਸ਼ੱਕਰ ਰੋਗ, ਜਿਗਰ, ਨਸ਼ੇ ਅਤੇ ਤਣਾਅ ਇਸ ਦੀ ਮੁੱਖ ਵਜ੍ਹਾ ਬਣ ਰਹੇ ਹਨ। ਦਿਲ ਦੇ ਰੋਗ ਵਿਭਾਗ ਦੇ ਪ੍ਰੋਫੈਸਰ ਯਸ਼ਪਾਲ ਨੇ ਕਿਹਾ ਕਿ ਅਧਿਐਨ ਵਿੱਚ 127 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਰਿਪੋਰਟ ਅਨੁਸਾਰ ਔਰਤਾਂ ਦੇ ਮੁਕਾਬਲੇ ਪੁਰਸ਼ਾਂ ਨੂੰ ਦਿਲ ਦੇ ਦੌਰੇ ਵੱਧ ਪੈ ਰਹੇ ਹਨ। ਇਹ ਅਨੁਪਾਤ 57:43 ਦਾ ਦੱਸਿਆ ਗਿਆ। ਪੁਰਸ਼ਾਂ ਨੂੰ ਵਧੇਰੇ ਹਾਰਟ ਅਟੈਕ ਦੀ ਵਜ੍ਹਾ ਵਧੇਰੇ ਸ਼ਰਾਬ ਅਤੇ ਨਸ਼ੇ ਦੀ ਆਦਤ ਦੱਸੀ ਗਈ ਹੈ। ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਦਿਲ ਦੇ ਦੌਰੇ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਪਹਿਲਾਂ ਤੋਂ ਲਗਾਤਾਰ ਘਟ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ 80 ਤੋਂ ਘਟ ਕੇ 54 ਪ੍ਰਤੀਸ਼ਤ ਰਹਿ ਗਈ ਹੈ।
ਡਾ. ਯਸ਼ਪਾਲ ਸ਼ਰਮਾ ਨੇ ਦੱਸਿਆ ਕਿ 20 ਸਾਲਾ ਯੁਵਕ ਨੂੰ ਦਿਲ ਦਾ ਦੌਰਾ ਪੈਣ ਦੇ ਕਾਰਨਾਂ ਦੀ ਜਾਂਚ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਉਹ ਸ਼ਰਾਬ ਪੀਣ ਦਾ ਆਦੀ ਸੀ ਅਤੇ ਤਣਾਅ ’ਚ ਸੀ। ਉਨ੍ਹਾਂ ਨੇ ਦੱਸਿਆ ਕਿ ਦਿਲ ਦੀ ਤਕਲੀਫ਼ ਹੋਣ ਦੇ ਮੁੱਖ ਕਾਰਨ ਨਸ਼ੇ ਅਤੇ ਸ਼ਰਾਬ ਦੀ ਵਰਤੋਂ, ਬਲੱਡ ਪ੍ਰੈਸ਼ਰ, ਜ਼ਿਆਦਾ ਕੈਲਰੀ ਵਾਲਾ ਖਾਣਾ ਅਤੇ ਛਾਤੀ ਦੇ ਦਰਦ ਵਧਣਾ ਹੈ। ਉਨ੍ਹਾਂ ਰੁਟੀਨ ਵਿੱਚ ਡਾਕਟਰੀ ਜਾਂਚ ਦੀ ਸਲਾਹ ਦਿੱਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin