Heart Cancer: ਕੈਂਸਰ ਅਜਿਹੀ ਬਿਮਾਰੀ ਹੈ ਜੋ ਕਿ ਪੂਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ। ਹਰ ਸਾਲ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਜਾਨਲੇਵਾ ਬਿਮਾਰੀ ਦੇ ਨਾਲ ਮਰ ਜਾਂਦੇ ਹਨ। ਕੈਂਸਰ ਬਾਰੇ ਲਗਭਗ ਸਭ ਨੇ ਸੁਣਿਆ ਹੋਵੇਗਾ। ਇਨ੍ਹਾਂ ਵਿੱਚ ਪੇਟ ਦਾ ਕੈਂਸਰ, ਫੇਫੜਿਆਂ ਦਾ ਕੈਂਸਰ, ਛਾਤੀ ਦਾ ਕੈਂਸਰ, ਪ੍ਰੋਸਟੇਟ ਕੈਂਸਰ, ਕਿਡਨੀ ਕੈਂਸਰ, ਅੱਖ ਦਾ ਕੈਂਸਰ, ਸਿਰ ਦਾ ਕੈਂਸਰ, ਬਲੱਡ ਕੈਂਸਰ ਅਤੇ ਸਰਵਾਈਕਲ ਕੈਂਸਰ ਵਰਗੀਆਂ ਕਿਸਮਾਂ ਸ਼ਾਮਲ ਹਨ ਪਰ ਕੀ ਤੁਸੀਂ ਕਦੇ ਦਿਲ ਦੇ ਕੈਂਸਰ ਬਾਰੇ ਸੁਣਿਆ ਹੈ। ਤਾਂ ਤੁਹਾਡਾ ਜਵਾਬ ਸ਼ਾਇਦ ਨਾਂਹ ਹੀ ਹੋਵੇਗਾ। ਇਹ ਇਸ ਲਈ ਹੈ ਕਿਉਂਕਿ ਦੁਨੀਆ ਵਿੱਚ ਦਿਲ ਦੇ ਕੈਂਸਰ ਦੇ ਮਾਮਲੇ ਬਹੁਤ ਘੱਟ (Cases of heart cancer are very rare) ਹਨ। ਆਓ ਜਾਣਦੇ ਹਾਂ ਦਿਲ ਦੇ ਕੈਂਸਰ ਬਾਰੇ...
ਕੈਂਸਰ ਕੀ ਹੈ
ਜਦੋਂ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਸੈੱਲ ਬੇਕਾਬੂ ਹੋ ਕੇ ਵਧਣ ਲੱਗਦੇ ਹਨ, ਤਾਂ ਇਸ ਨੂੰ ਕੈਂਸਰ ਕਿਹਾ ਜਾਂਦਾ ਹੈ। ਇਹ ਇੱਕ ਘਾਤਕ ਬਿਮਾਰੀ ਹੈ। ਕਿਉਂਕਿ ਜੇਕਰ ਕਿਸੇ ਕੈਂਸਰ ਦੇ ਲੱਛਣ ਆਖਰੀ ਪੜਾਅ 'ਤੇ ਦਿਖਾਈ ਦੇਣ ਤਾਂ ਉਸ ਤੋਂ ਬਚਣਾ ਮੁਸ਼ਕਲ ਹੋ ਜਾਂਦਾ ਹੈ। ਪਰ ਅੱਜ ਸਮਾਂ ਬਦਲ ਗਿਆ ਹੈ ਅਤੇ ਅਜਿਹੇ ਇਲਾਜ ਆ ਗਏ ਹਨ ਜੋ ਕੈਂਸਰ ਦੀ ਜਲਦੀ ਪਛਾਣ ਕਰਕੇ ਇਸ ਤੋਂ ਬਚਾਅ ਕਰ ਸਕਦੇ ਹਨ।
ਦਿਲ ਦਾ ਕੈਂਸਰ ਕੀ ਹੈ?
ਦਿਲ ਦੇ ਕੈਂਸਰ ਦੇ ਮਾਮਲੇ ਬਹੁਤ ਘੱਟ ਹੁੰਦੇ ਹਨ, ਇਸ ਲਈ ਅਸੀਂ ਇਸ ਬਾਰੇ ਘੱਟ ਹੀ ਸੁਣਦੇ ਹਾਂ। ਕੈਂਸਰ ਦੇ 10 ਲੱਖ ਮਰੀਜ਼ਾਂ ਵਿੱਚੋਂ ਸਿਰਫ਼ ਦੋ ਮਰੀਜ਼ਾਂ ਵਿੱਚ ਹੀ ਦਿਲ ਦਾ ਕੈਂਸਰ ਪਾਇਆ ਜਾਂਦਾ ਹੈ। ਕੁੱਝ ਮਰੀਜ਼ਾਂ ਵਿੱਚ, ਜੇਕਰ ਦਿਲ ਦੇ ਨੇੜੇ ਟਿਊਮਰ ਬਣਦਾ ਹੈ, ਤਾਂ ਇਹ ਗੈਰ-ਕੈਂਸਰ ਹੁੰਦਾ ਹੈ। ਦਿਲ ਵਿੱਚ ਅੱਧੇ ਤੋਂ ਵੱਧ ਟਿਊਮਰ ਮਾਈਕਸੋਮਾਸ ਹੁੰਦੇ ਹਨ, ਜੋ ਆਮ ਤੌਰ 'ਤੇ ਦਿਲ ਦੇ ਖੱਬੇ ਪਾਸੇ ਹੁੰਦੇ ਹਨ। ਇਹ ਦਿਲ ਦੀ ਕੰਧ ਦੀ ਅੰਦਰਲੀ ਪਰਤ ਵਿੱਚ ਪੈਦਾ ਹੁੰਦੇ ਹਨ, ਪਰ ਜ਼ਿਆਦਾਤਰ ਗੈਰ-ਕੈਂਸਰ ਹੁੰਦੇ ਹਨ।
ਦਿਲ ਦਾ ਕੈਂਸਰ ਕਿਉਂ ਘਟਦਾ ਹੈ?
ਸਿਹਤ ਮਾਹਿਰਾਂ ਅਨੁਸਾਰ ਦਿਲ ਦੇ ਸਾਰੇ ਅੰਗਾਂ ਵਾਂਗ ਇਸ ਵਿਚਲੇ ਸੈੱਲ ਤੇਜ਼ ਰਫ਼ਤਾਰ ਨਾਲ ਨਹੀਂ ਵਧਦੇ। ਜਿਸ ਨਾਲ ਦਿਲ ਦਾ ਕੈਂਸਰ ਘੱਟ ਹੁੰਦਾ ਹੈ। ਦਿਲ ਦੀਆਂ ਕੋਸ਼ਿਕਾਵਾਂ ਸਰੀਰ ਦੇ ਦੂਜੇ ਅੰਗਾਂ ਦੀਆਂ ਕੋਸ਼ਿਕਾਵਾਂ ਦੀ ਤਰ੍ਹਾਂ ਵੰਡੀਆਂ ਨਹੀਂ ਜਾਂਦੀਆਂ, ਜਿਸ ਕਾਰਨ ਕੈਂਸਰ ਦਾ ਖ਼ਤਰਾ ਘੱਟ ਜਾਂਦਾ ਹੈ। ਜੇਕਰ ਦਿਲ ਵਿੱਚ ਟਿਊਮਰ ਹੋਵੇ ਤਾਂ ਵੀ ਇਹ ਕੈਂਸਰ ਵਿੱਚ ਨਹੀਂ ਬਦਲਦਾ, ਕਿਉਂਕਿ ਪੂਰੀ ਦੁਨੀਆ ਵਿੱਚ ਦਿਲ ਦੇ ਕੈਂਸਰ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਉਂਦੇ ਹਨ।
ਕੈਂਸਰ ਦੀ ਰੋਕਥਾਮ
ਕੈਂਸਰ ਸਰਜਨ ਅਨੁਸਾਰ ਇਸ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਆਪਣੀ ਖੁਰਾਕ ਦਾ ਸਹੀ ਧਿਆਨ ਰੱਖਣਾ। ਹਰ ਰੋਜ਼ ਕਸਰਤ ਕਰਦੇ ਰਹੋ। ਇਸ ਦੇ ਲਈ ਹਰ 6 ਮਹੀਨੇ ਬਾਅਦ ਸਕ੍ਰੀਨਿੰਗ ਕਰਵਾਉਣੀ ਜ਼ਰੂਰੀ ਹੈ। ਜੇਕਰ ਲੰਬੇ ਸਮੇਂ ਤੋਂ ਕਿਸੇ ਹਿੱਸੇ ਵਿੱਚ ਕੋਈ ਬਿਮਾਰੀ ਮਹਿਸੂਸ ਹੋ ਰਹੀ ਹੈ ਤਾਂ ਇਸ ਨੂੰ ਹਲਕੇ ਵਿੱਚ ਨਾ ਲਓ।