Green Apple Benefits for Skin: ਸਰਦੀਆਂ ਦੇ ਵਿੱਚ ਸਿਹਤ ਦੇ ਨਾਲ-ਨਾਲ ਸਕਿਨ ਦਾ ਖਿਆਲ ਰੱਖਣਾ ਵੀ ਜ਼ਰੂਰੀ ਬਣ ਜਾਂਦਾ ਹੈ। ਕਿਉਂਕਿ ਸਰਦੀ ਦੇ ਨਾਲ ਠੰਡੀਆਂ ਹਵਾਵਾਂ ਚਮੜੀ ਨੂੰ ਰੁੱਖਾ ਤੇ ਬੇਜਾਨ ਬਣਾ ਦਿੰਦੀਆਂ ਹਨ। ਜਿਸ ਕਰਕੇ ਸਕਿਨ ਥਾਂ-ਥਾਂ ਤੋਂ ਕੱਟੀ-ਫਟੀ ਤੇ ਖੁਰਦਰੀ ਹੋ ਜਾਂਦੀ ਹੈ। ਜਿਸ ਕਰਕੇ ਬਹੁਤ ਸਾਰੇ ਲੋਕ ਸਰਦੀਆਂ ਦੇ ਮੌਸਮ 'ਚ ਆਪਣੀ ਚਮੜੀ ਨੂੰ ਚਮਕਦਾਰ ਬਣਾਉਣ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ। ਹਾਲਾਂਕਿ ਬਾਜ਼ਾਰ 'ਚ ਮੌਜੂਦ ਜ਼ਿਆਦਾਤਰ ਬਿਊਟੀ ਪ੍ਰੋਡਕਟਸ ਦੇ ਵਿੱਚ ਕੈਮੀਕਲ ਹੁੰਦਾ, ਜੋਕਿ ਚਮੜੀ ਨੂੰ ਸੁਧਾਰਨ ਦੀ ਬਜਾਏ ਨੁਕਸਾਨ ਪਹੁੰਚਾਉਂਦੇ ਹਨ।



ਇਸ ਨੂੰ ਠੀਕ ਕਰਨ ਲਈ ਤੁਸੀਂ ਘਰ 'ਚ ਕੁਦਰਤੀ ਚੀਜ਼ਾਂ ਨਾਲ ਬਣੇ ਫੇਸ ਮਾਸਕ ਦੀ ਵਰਤੋਂ ਕਰ ਸਕਦੇ ਹੋ। ਹਰੇ ਸੇਬ ਤੋਂ ਸਿਹਤਕ ਲਾਭ ਬਾਰੇ ਤਾਂ ਤੁਸੀਂ ਸੁਣਿਆ ਹੋਵੇਗਾ ਪਰ ਇਹ ਕੁਦਰਤੀ ਚੀਜ਼ ਸਕਿਨ ਲਈ ਵੀ ਬਹੁਤ ਲਾਭਕਾਰੀ ਹੈ। ਜੀ ਹਾਂ ਇਸ ਤੋਂ ਬਣੇ ਫੇਸ ਮਾਸਕ ਚਿਹਰੇ ਦੀ ਸਕਿਨ ਨੂੰ ਠੀਕ ਕਰਨ ਲਈ ਬਹੁਤ ਹੀ ਲਾਭਕਾਰੀ ਹਨ। ਵਿਟਾਮਿਨ ਸੀ ਦੇ ਨਾਲ-ਨਾਲ ਕਈ ਤਰ੍ਹਾਂ ਦੇ ਐਂਟੀਆਕਸੀਡੈਂਟਸ ਨਾਲ ਭਰਪੂਰ ਹਰਾ ਸੇਬ ਤੁਹਾਡੀ ਚਮੜੀ ਨੂੰ ਸਿਹਤਮੰਦ ਅਤੇ ਨਰਮ ਬਣਾਉਂਦਾ ਹੈ। ਇਸ ਆਰਟੀਕਲ ਵਿਚ ਅਸੀਂ ਤੁਹਾਨੂੰ ਗ੍ਰੀਨ ਐਪਲ ਫੇਸ ਮਾਸਕ ਬਣਾਉਣ ਦਾ ਤਰੀਕਾ ਅਤੇ ਇਸ ਦੇ ਫਾਇਦਿਆਂ ਤੋਂ ਰੂਬਰੂ ਕਰਵਾਂਗੇ।


ਗ੍ਰੀਨ ਐਪਲ + ਦਹੀਂ ਦਾ ਫੇਸ ਮਾਸਕ


ਹਰੇ ਸੇਬ ਅਤੇ ਦਹੀਂ ਦਾ ਫੇਸ ਮਾਸਕ ਸਰਦੀਆਂ ਦੇ ਮੌਸਮ ਵਿੱਚ ਚਮੜੀ ਨੂੰ ਨਮੀ ਦੇਣ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਫੇਸ ਮਾਸਕ ਬਣਾਉਣ ਲਈ ਅੱਧਾ ਹਰਾ ਸੇਬ ਪੀਸ ਕੇ ਉਸ ਵਿਚ 1 ਚਮਚ ਗਾੜ੍ਹਾ ਦਹੀਂ ਮਿਲਾ ਕੇ ਇੱਕ ਪੇਸਟ ਤਿਆਰ ਕਰੋ। ਦਹੀਂ ਅਤੇ ਹਰੇ ਸੇਬ ਦੇ ਬਣੇ ਇਸ ਪੇਸਟ ਨੂੰ ਪੂਰੇ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ ਫਿਰ ਸੁੱਕਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਹਰੇ ਸੇਬ ਅਤੇ ਦਹੀਂ ਦਾ ਬਣਿਆ ਇਹ ਫੇਸ ਮਾਸਕ ਤੁਹਾਡੀਆਂ ਝੁਰੜੀਆਂ ਨੂੰ ਘੱਟ ਕਰ ਸਕਦਾ ਹੈ।


ਇਸ ਤੋਂ ਇਲਾਵਾ ਇਸ ਫੇਸ ਮਾਸਕ ਦੀ ਵਰਤੋਂ ਕਰਕੇ ਚਮੜੀ ਦੀ ਉਮਰ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।


ਹੋਰ ਪੜ੍ਹੋ : ਜਾਣੋ ਕਿਹੜੇ ਵਿਟਾਮਿਨ ਦੀ ਕਮੀ ਕਾਰਨ ਛੋਟੀ ਉਮਰ ਵਿੱਚ ਲੱਗ ਜਾਂਦੀਆਂ ਐਨਕਾਂ? ਲੱਛਣਾਂ ਦੀ ਪਛਾਣ ਕਰ ਇੰਝ ਕਰੋ ਇਲਾਜ


ਗ੍ਰੀਨ ਐਪਲ + ਮਲਾਈ ਫੇਸ ਮਾਸਕ


ਗ੍ਰੀਨ ਐਪਲ ਅਤੇ ਮਲਾਈ ਫੇਸ ਮਾਸਕ ਬਣਾਉਣ ਲਈ, ਤੁਹਾਨੂੰ ਹਰੇ ਸੇਬ ਦੇ ਪੇਸਟ ਦੇ 2 ਚਮਚ ਦੇ ਨਾਲ ਅੱਧਾ ਚਮਚ ਤਾਜ਼ੀ ਮਲਾਈ ਦੀ ਵਰਤੋਂ ਕਰਨੀ ਪਵੇਗੀ। ਇਸ ਫੇਸ ਮਾਸਕ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ ਹੌਲੀ-ਹੌਲੀ ਮਾਲਿਸ਼ ਕਰੋ ਅਤੇ ਸੁੱਕਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਚਿਹਰੇ ਨੂੰ ਸਾਫ਼ ਕਰੋ। ਇਸ ਫੇਸ ਮਾਸਕ ਦੀ ਵਰਤੋਂ ਕਰਨ ਤੋਂ ਬਾਅਦ, ਤੁਹਾਨੂੰ ਤੁਰੰਤ ਮਾਇਸਚਰਾਈਜ਼ਰ ਲਗਾਉਣ ਦੀ ਜ਼ਰੂਰਤ ਨਹੀਂ ਹੋਵੇਗੀ।


ਹਰੇ ਸੇਬ ਅਤੇ ਮਲਾਈ ਫੇਸ ਮਾਸਕ ਚਮੜੀ ਨੂੰ ਹਾਈਡਰੇਟ ਕਰਦਾ ਹੈ ਅਤੇ ਚਮੜੀ ਨਾਲ ਸਬੰਧਤ ਸਮੱਸਿਆਵਾਂ ਨੂੰ ਘੱਟ ਕਰਦਾ ਹੈ।


ਧਿਆਨ ਰਹੇ ਕਿ ਇਨ੍ਹਾਂ ਫੇਸ ਮਾਸਕ ਨੂੰ ਚਿਹਰੇ 'ਤੇ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰਵਾ ਲਓ। ਜੇਕਰ ਤੁਹਾਨੂੰ ਜਲਣ ਮਹਿਸੂਸ ਹੁੰਦੀ ਹੈ ਤਾਂ ਫੇਸ ਮਾਸਕ ਨੂੰ ਤੁਰੰਤ ਸਾਫ਼ ਕਰੋ।


ਗ੍ਰੀਨ ਐਪਲ + ਹਨੀ ਫੇਸ ਮਾਸਕ


ਇਸ ਫੇਸ ਮਾਸਕ ਨੂੰ ਬਣਾਉਣ ਲਈ ਤੁਹਾਨੂੰ ਅੱਧਾ ਪੀਸਿਆ ਹੋਇਆ ਸੇਬ, 1 ਚਮਚ ਸ਼ਹਿਦ ਅਤੇ ਬਦਾਮ ਦੇ ਤੇਲ ਦੀਆਂ ਕੁਝ ਬੂੰਦਾਂ ਦੀ ਲੋੜ ਹੋਵੇਗੀ। ਫੇਸ ਮਾਸਕ ਬਣਾਉਣ ਲਈ ਸਾਰੀਆਂ ਸਮੱਗਰੀਆਂ ਨੂੰ ਮਿਲਾ ਕੇ ਫੇਸ ਮਾਸਕ ਮਿਸ਼ਰਣ ਤਿਆਰ ਕਰੋ ਅਤੇ ਫਿਰ ਇਸ ਨੂੰ ਚਿਹਰੇ ਅਤੇ ਗਰਦਨ 'ਤੇ ਚੰਗੀ ਤਰ੍ਹਾਂ ਲਗਾਓ ਅਤੇ 15 ਮਿੰਟ ਲਈ ਰੱਖੋ। ਸਮਾਂ ਖਤਮ ਹੋਣ ਤੋਂ ਬਾਅਦ, ਆਪਣੇ ਹੱਥਾਂ ਨੂੰ ਗਿੱਲਾ ਕਰਕੇ ਅਤੇ ਆਪਣੇ ਚਿਹਰੇ ਦੀ ਮਾਲਸ਼ ਕਰਕੇ ਫੇਸ ਮਾਸਕ ਨੂੰ ਸਾਫ਼ ਕਰੋ।


ਹਰੇ ਸੇਬ ਅਤੇ ਸ਼ਹਿਦ ਦੇ ਫੇਸ ਮਾਸਕ ਦੀ ਵਰਤੋਂ ਪਿਗਮੈਂਟੇਸ਼ਨ ਨੂੰ ਘਟਾਉਂਦੀ ਹੈ ਅਤੇ ਚਮੜੀ ਨੂੰ ਹਾਈਡਰੇਟ ਰੱਖਦੀ ਹੈ।