ਚੰਡੀਗੜ੍ਹ: ਦੁਨੀਆ ਵਿੱਚ ਬਹਾਦਰੀ ਦੇ ਤੌਰ ਤੇ ਜਾਣੀ ਜਾਂਦੀ ਪੰਜਾਬੀ ਕੌਮ ਖ਼ਤਰੇ ਵਿੱਚ ਹੈ। ਨਸ਼ਿਆਂ ਤੇ ਮੁੰਡੇ ਦੀ ਚਾਅ ਨੇ ਪੰਜਾਬੀਆਂ ਨੂੰ ਨਪੁੰਸਕ ਬਣਾ ਦਿੱਤਾ ਹੈ। ਪੰਜਾਬੀ ਪੁੱਤਰ ਪ੍ਰਾਪਤੀ ਦੇ ਮੋਹ ਲਈ ਔਰਤਾਂ ਦੀ ਸਿਹਤ ਦਾ ਨੁਕਸਾਨ ਕਰ ਰਹੇ ਹਨ। ਮੁੰਡਾ ਲੈਣ ਦੇ ਚਾਅ ਲਈ ਔਰਤਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਵਿੱਚ ਔਰਤਾਂ ਨੂੰ ਸਭ ਤੋਂ ਵੱਧ ਟੈਸਟੋਸੀਰੌਣ ਨਾਮ ਦੀ ਦਵਾਈ ਦਿੱਤੀ ਜਾ ਰਹੀ ਹੈ। ਜਿਸ ਨਾਲ ਪੰਜਾਬੀ ਦੇ ਬੱਚੇ ਕੁੱਖੋਂ ਹੀਜੜੇ ਜੰਮਣੇ ਸ਼ੁਰੂ ਹੋ ਗਏ ਹਨ। ਜੇਕਰ ਇਹ ਪੁੱਤਰ ਦੀ ਚਾਅ ਤੇ ਰੋਕ ਨਾ ਲੱਗੀ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਹੀਜੜੇ ਹੀ ਜੰਮਣਗੇ। ਇਹ ਤੱਥ ਮਸ਼ਹੂਰ ਸਿਹਤ ਮਾਹਿਰ ਡਾ. ਹਰਸ਼ਿੰਦਰ ਕੌਰ ਨੇ ਉਜਾਗਰ ਕੀਤੇ ਹਨ।

ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਪੰਜਾਬੀਆਂ ਦੀ ਮਿਆਦੀ ਤਾਰੀਖ਼ ਆ ਗਏ ਹੈ। ਦੁਨੀਆ ਦੀ ਦੂਜੀਆਂ ਖ਼ਤਮ ਹੋਣ ਵਾਲੀਆਂ ਕੌਮਾਂ ਦੀ ਤਰ੍ਹਾਂ ਪੰਜਾਬੀ ਕੌਮ ਵੀ ਖ਼ਤਰੇ ਵਿੱਚ ਹੈ। ਉਨ੍ਹਾਂ ਪੰਜਾਬ ਵਿੱਚ ਨਸ਼ਿਆਂ ਦੇ ਦਰਿਆ ਨੂੰ ਇਸ ਖ਼ਤਰੇ ਦੀ ਵਜ੍ਹਾ ਦੱਸਿਆ ਹੈ। ਪੰਜਾਬੀਆਂ ਦਾ ਸਪਰਮ ਕਾਉਂਟ 60 ਮਿਲੀਅਨ ਤੋਂ ਘੱਟ ਕੇ ਸਿਰਫ਼ 15 ਮਿਲੀਅਨ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਬਹਾਦਰੀ ਦੇ ਤੌਰ ਤੇ ਜਾਣੇ ਜਾਂਦੇ ਪੰਜਾਬੀ ਹੁਣ ਨਿਪੁੰਸਕ ਗਿਣੇ ਜਾਂਦੇ ਹਨ। ਪਿੰਡ- ਪਿੰਡ ਇੰਫਰਟਿਲੀਟੀ ਸੈਂਟਰ ਖੁੱਲ੍ਹ ਚੁੱਕੇ ਹਨ। ਇੰਨਾ ਅੱਗੇ ਉਨ੍ਹਾਂ ਨੌਜਵਾਨਾਂ ਦੀਆਂ ਲਾਈਨਾਂ ਲੱਗੀਆਂ ਹਨ ਜਿਹੜੇ ਬੱਚੇ ਜੰਮਣ ਯੋਗ ਨਹੀਂ ਰਹੇ।

ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਪੰਜਾਬੀ ਕੌਮ ਦਾ ਜੀਨਜ਼ ਕਮਜ਼ੋਰ ਹੋ ਗਿਆ ਹੈ। ਆਸਟ੍ਰੇਲੀਆ ਦੇ ਅਬਰੋਜੀਨਸ, ਨਿਊਜ਼ੀਲੈਂਡ ਦੇ ਮੌਰੀ ਤੇ ਅਮਰੀਕਨ ਦਾ ਇੰਡੀਅਨ ਮੁਕੰਮਲ ਤੌਰ ਤੇ ਖ਼ਤਮ ਹੋ ਰਿਹਾ ਉਸੇ ਤਰ੍ਹਾਂ ਪੰਜਾਬੀਆਂ ਦਾ ਜੀਨਜ਼ ਵੀ ਖ਼ਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ 70 ਫ਼ੀਸਦੀ ਤੋਂ ਵੱਧ ਲੜਕੇ ਅਤੇ 32 ਫ਼ੀਸਦੀ ਲੜਕੀਆਂ ਨਸ਼ਿਆਂ ਦੀ ਮਾਰ ਹੇਠ ਹਨ।

ਇੰਨਾ ਹੀ ਨਹੀਂ ਉਨ੍ਹਾਂ ਕਿਹਾ ਅਸੀਂ ਬੰਜਰ ਕੁੱਖਾਂ, ਨਾਪੁਸੰਕ ਨੌਜਵਾਨ ਤੇ ਹੀਜੜੇ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਕੁੜੀ ਮਾਰ ਦੇ ਤੋਰ ਤੇ ਨਹੀਂ ਜਾਣ ਜਾਂਦੇ ਬਲਕਿ ਇੱਕ ਹੋਰ ਪੱਖੋਂ ਵੀ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਂਕੜੇ ਦੱਸਦੇ ਹਨ ਕਿ 37 ਫ਼ੀਸਦੀ ਨਾਬਾਲਗ ਬੱਚੀਆਂ ਆਪਣੇ ਘਰਾਂ ਚ ਤਾਏ ਚਾਚਿਆਂ ਦੀ ਹਵਸ ਦਾ ਸ਼ਿਕਾਰ ਹੋ ਰਹੀਆਂ ਹਨ। ਨਸ਼ੇ ਨਾਲ ਇਨ੍ਹਾਂ ਨੂੰ ਇੰਨੀ ਮਾੜੀ ਹਾਲਤ ਹੋ ਗਈ ਹੈ ਕਿ ਉਨ੍ਹਾਂ ਨੂੰ ਨਾ ਮਾਂ , ਨਾ ਭੈਣ ਤੇ ਨਾ ਹੀ ਧੀ ਦਿਸਦੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੀ ਬਹਾਦਰ ਧੀ ਅਤੇ ਵਿਦਵਾਨ ਬੀਬੀ ਡਾ. ਹਰਸ਼ਿੰਦਰ ਕੌਰ ਜਿਨ੍ਹਾਂ ਨੇ ਬੜੀ ਬੇਬਾਕ ਨਾਲ ਯੂ. ਐੱਨ. ਓ. ਵਿੱਚ ਪੰਜਾਬ ਅਤੇ ਪੰਜਾਬੀਅਤ ਦਾ ਪੱਖ ਪੂਰਦਿਆਂ ਪੰਜਾਬੀ ਅਤੇ ਸਿੱਖ ਵਿਰੋਧੀ ਚਾਲਾਂ ਚੱਲਣ ਵਾਲਿਆਂ ਨੂੰ ਯੂ. ਐਨ. ਓ. ਦੀ ਭਰੀ ਸਭਾ ਵਿੱਚ ਮੂੰਹ ਤੋੜਵਾਂ ਜਵਾਬ ਦਿੱਤਾ ਸੀ ਜਿਸ ਦੇ ਫਲਸਰੂਪ ਪੰਜਾਬ ਦੀ ਬਾਦਲ ਸਰਕਾਰ ਨੇ ਬੀਬੀ ਜੀ ਨੂੰ ਨੌਕਰੀਓਂ ਬਰਖ਼ਾਸਤ ਕਰ ਦਿੱਤਾ ਸੀ ਪਰ ਲੋਕਾਂ ਨੇ ਇਸ ਮੁੱਦੇ ਤੇ ਪੰਜਾਬ ਸਰਕਾਰ ਦਾ ਨੱਕ ਵਿੱਚ ਦਮ ਕਰ ਦਿੱਤਾ ਸੀ ਜਿਸ ਕਰਕੇ ਬਹਾਦਰ ਬੀਬੀ ਦੀ ਬਿਆਨ ਕੀਤੀ ਸਚਾਈ ਅੱਗੇ ਗੋਡੇ ਟੇਕਦਿਆਂ ਪੰਜਾਬ ਸਰਕਾਰ ਨੂੰ ਉਨ੍ਹਾਂ ਨੂੰ ਬਾ ਇੱਜ਼ਤ ਬਹਾਲ ਕਰਨਾ ਪਿਆ। ਵੀਡਿਉ ਦੇਖਣ ਲਈ ਹੇਠ ਕਲਿੱਕ ਕਰੋ ਜੀ।

[embed]