ਚੰਡੀਗੜ੍ਹ: ਜਾਨਲੇਵਾ ਐਚ.ਆਈ.ਵੀ. ਸੰਯਮਣ ਨੂੰ ਕੰਟਰੋਲ ਕਰਨ ਲਈ ਪ੍ਰੋਟੀਨ ਆਧਾਰਤ ਨਵੇਂ ਤਰੀਕੇ ਦਾ ਪਤਾ ਲਾਇਆ ਗਿਆ ਹੈ। ਇਸ ਨਾਲ ਐਚਆਈਵੀ ਸੰਕ੍ਰਮਿਤ ਵਿਅਕਤੀ 'ਚ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇਗਾ। ਮਤਲਬ ਇਹ ਹੈ ਕਿ ਸਿਹਤ ਸੈੱਲਾਂ ਨੂੰ ਸੰਯਮਿਤ ਹੋਣ ਤੋਂ ਬਚਾਉਣਾ ਸੰਭਵ ਹੋ ਸਕੇਗਾ।



ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੇ ਖੋਜਕਰਤਾਵਾਂ ਨੇ ਇਸ ਪ੍ਰੋਟੀਨ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ। ਇਸ ਦੀ ਮਦਦ ਨਾਲ ਐਚਆਈਵੀ ਦੇ ਸਭ ਤੋਂ ਖ਼ਤਰਨਾਕ ਰੂਪ ਐਕਸ-4 ਨੂੰ ਬੇਅਸਰ ਕੀਤਾ ਜਾ ਸਕੇਗਾ। ਇਸ ਪ੍ਰੋਟੀਨ ਨੂੰ ਡੈਲਟਾ-20 ਨਾਂ ਦਿੱਤਾ ਗਿਆ ਹੈ। ਇਹ ਇਮਿਊਨ ਸਿਸਟਮ 'ਚ ਪਾਇਆ ਜਾਂਦਾ ਹੈ। ਯਾਦ ਰਹੇ ਕਿ ਐਚਆਈਵੀ ਸਿਹਤ ਕੋਸ਼ਿਕਾਵਾਂ ਨੂੰ ਸੰਕ੍ਰਮਿਤ ਕਰ ਦਿੰਦਾ ਹੈ। ਕੁਝ ਦਿਨਾਂ 'ਚ ਵਾਇਰਸ ਦਵਾਈ ਰੋਧਕ ਹੋ ਜਾਂਦੇ ਹਨ।

ਖੋਜਕਰਤਾ ਆਈਸੀ ਹੁਆਂਗ ਨੇ ਕਿਹਾ ਕਿ ਨਵੇਂ ਤਰੀਕੇ ਨਾਲ ਇਸ ਖ਼ਤਰਨਾਕ ਸੰਯਾਮਕ ਬਿਮਾਰੀ ਨਾਲ ਪੀੜਤ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਇਆ ਜਾ ਸਕੇਗਾ। ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆ ਭਰ 'ਚ ਤਕਰੀਬਨ 3.70 ਕਰੋੜ ਲੋਕ ਐਚਆਈਵੀ ਸੰਯਮਿਤ ਹਨ। ਇਨ੍ਹਾਂ ਨੂੰ ਐਂਟੀ ਰੈਟੋਵਾਇਰਲ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।