ਵਾਸ਼ਿੰਗਟਨ : ਹਾਰਟ ਅਟੈਕ ਦੇ ਸ਼ਿਕਾਰ ਅਤੇ ਪ੍ਰੋਸਟੇਟ ਕੈਂਸਰ ਦੇ ਪੀੜਤਾਂ ਨੂੰ ਹਾਰਮੋਨ ਥੇਰੈਪੀ ਨਾਲ ਠੀਕ ਕਰਨ ਦਾ ਤਰੀਕਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਬਰਤਾਨਵੀ ਖੋਜਕਰਤਾਵਾਂ ਦੇ ਤਾਜ਼ਾ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। ਪ੍ਰੋਸਟੇਟ ਕੈਂਸਰ ਦੇ ਪੀੜਤਾਂ ਨੂੰ ਆਮ ਤੌਰ 'ਤੇ ਹਾਰਮੋਨ ਥੇਰੈਪੀ ਦਿੱਤੀ ਜਾਂਦੀ ਹੈ।
ਇਸ ਨਾਲ ਪ੍ਰੋਸਟੇਟ ਕੈਂਸਰ ਸੈੱਲਾਂ ਦੇ ਫੈਲਾਅ 'ਚ ਮਦਦਗਾਰ ਐਂਡ੍ਰੋਜੈਨ ਹਾਰਮੋਨ ਦੇ ਵਹਾਅ ਨੂੰ ਰੋਕ ਦਿੱਤਾ ਜਾਂਦਾ ਹੈ ਪਰ ਤਾਜ਼ਾ ਖੋਜ 'ਚ ਇਸ ਪ੍ਰਕਿਰਿਆ ਦੇ ਖ਼ਤਰਨਾਕ ਨਤੀਜੇ ਸਾਹਮਣੇ ਆਉਣ ਦੇ ਸੰਕੇਤ ਮਿਲੇ ਹਨ।
ਵਿਗਿਆਨੀਆਂ ਨੇ ਡਾਕਟਰਾਂ ਨੂੰ ਪ੍ਰੋਸਟੇਟ ਕੈਂਸਰ ਦੇ ਪੀੜਤਾਂ 'ਤੇ ਹਾਰਮੋਨ ਥੇਰੈਪੀ ਦਾ ਇਸਤੇਮਾਲ ਕਰਨ ਨੂੰ ਲੈ ਕੇ ਚੌਕਸ ਕੀਤਾ ਹੈ ਜੋ ਪਹਿਲਾਂ ਹਾਰਟ ਅਟੈਕ ਦਾ ਸ਼ਿਕਾਰ ਹੋ ਚੁੱਕੇ ਹਨ। ਖ਼ਾਸ ਤੌਰ 'ਤੇ ਵੱਧਦੀ ਉਮਰ ਦੇ ਨਾਲ ਇਸ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ। ਜ਼ਿਕਰਯੋਗ ਹੈ ਕਿ ਅੱਜਕਲ੍ਹ ਪ੍ਰੋਸਟੇਟ ਕੈਂਸਰ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।