Hot Lemon Water in morning: ਨਿੰਬੂ, ਜਿਸ ਦਾ ਸੁਭਾਅ ਖਟਾਸਾ ਵਾਲਾ ਹੁੰਦਾ ਹੈ। ਜਿਸ ਕਰਕੇ ਇਸ ਦੀ ਵਰਤੋਂ ਭੋਜਨ ਵਿਚ ਖੱਟਾਪਨ ਵਧਾਉਣ ਲਈ ਕੀਤੀ ਜਾਂਦੀ ਹੈ। ਇਹ ਸਿਹਤ ਲਈ ਫਾਇਦੇਮੰਦ ਹੈ। ਲੋਕ ਹਰ ਮੌਸਮ 'ਚ ਨਿੰਬੂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਦੇ (Include lemon in your diet) ਹਨ। ਇਸ ਤੋਂ ਕਈ ਤਰ੍ਹਾਂ ਦੇ ਡਰਿੰਕ ਤਿਆਰ ਕੀਤੇ ਜਾਂਦੇ ਹਨ। ਨਿੰਬੂ ਦੇ ਰਸ ਨੂੰ ਪਾਣੀ ਵਿੱਚ ਮਿਲਾ ਕੇ ਵੀ ਪੀਤਾ ਜਾਂਦਾ ਹੈ। ਜੇਕਰ ਪਾਣੀ ਕੋਸਾ ਹੋਵੇ ਤਾਂ ਇਸ ਦੇ ਕਈ ਫਾਇਦੇ ਹੋਣਗੇ। ਜੀ ਹਾਂ, ਦਿਨ ਦੀ ਸ਼ੁਰੂਆਤ ਨਿੰਬੂ ਪਾਣੀ ਨਾਲ ਕਰਨ ਨਾਲ ਸਿਹਤ ਨੂੰ ਬਹੁਤ ਸਾਰੇ ਫਾਇਦੇ ਮਿਲ (Drinking lemon water has many health benefits) ਸਕਦੇ ਹਨ। ਇੱਥੇ ਜਾਣੋ 5 ਕਾਰਨ ਜਿਸ ਕਰਕੇ ਤੁਹਾਨੂੰ ਗਰਮ ਪਾਣੀ ਵਿੱਚ ਨਿੰਬੂ ਪਾਣੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।



ਚਮੜੀ ਲਈ ਬਹੁਤ ਵਧੀਆ- ਨਿੰਬੂ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ ਹੁੰਦਾ ਹੈ, ਜੋ ਝੁਰੜੀਆਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ, ਇਹ ਤੁਹਾਡੀ ਚਮੜੀ ਨੂੰ ਫ੍ਰੀ-ਰੈਡੀਕਲ ਨੁਕਸਾਨ ਤੋਂ ਬਚਾਉਂਦਾ ਹੈ। ਇਹ ਪਾਣੀ ਤੁਹਾਡੇ ਸੈੱਲਾਂ ਤੱਕ ਪੌਸ਼ਟਿਕ ਤੱਤ ਪਹੁੰਚਾਉਣ ਵਿੱਚ ਵੀ ਮਦਦ ਕਰਦਾ ਹੈ।


ਪਾਚਨ ਕਿਰਿਆ ਨੂੰ ਸੁਧਾਰਦਾ ਹੈ- ਨਿੰਬੂ ਵਿੱਚ ਐਸਿਡਿਕ ਗੁਣ ਹੁੰਦੇ ਹਨ। ਜੋ ਤੁਹਾਡੇ ਪਾਚਨ ਤੰਤਰ ਅਤੇ ਲੀਵਰ ਨੂੰ ਸਿਹਤਮੰਦ ਰੱਖਣ ਦੇ ਵਿੱਚ ਮਦਦ ਕਰਦਾ ਹੈ। ਜਿਸ ਕਰਕੇ ਤੁਹਾਡਾ ਮੈਟਾਬੋਲਿਜ਼ਮ ਅਤੇ ਅੰਤੜੀਆਂ ਸਹੀ ਢੰਗ ਦੇ ਨਾਲ ਕੰਮ ਕਰਦੇ ਹਨ। ਅਜਿਹੇ 'ਚ ਸਰੀਰ ਨੂੰ ਪੋਸ਼ਕ ਤੱਤਾਂ ਨੂੰ ਸੋਖਣ 'ਚ ਮਦਦ ਮਿਲਦੀ ਹੈ।


ਊਰਜਾ ਅਤੇ ਐਕਟਿਵਨੈਸ ਨੂੰ ਵਧਾਉਂਦਾ ਹੈ- ਨਿੰਬੂ ਵਿੱਚ ਮੌਜੂਦ ਪੋਟਾਸ਼ੀਅਮ ਦਿਮਾਗ ਅਤੇ ਤੰਤੂਆਂ ਦੇ ਕੰਮਕਾਜ ਵਿੱਚ ਮਦਦ ਕਰਦਾ ਹੈ, ਜੋ ਤੁਹਾਡੀ ਸਰੀਰਕ ਐਕਟਿਵਨੈਸ ਨੂੰ ਵਧਾ ਸਕਦਾ ਹੈ। ਇਸ ਤੋਂ ਇਲਾਵਾ, ਕੁੱਝ ਰਿਪੋਰਟਾਂ ਦਾ ਮੰਨਣਾ ਹੈ ਕਿ ਨਿੰਬੂ ਪਾਣੀ ਤੁਹਾਡੇ ਮਹਿਸੂਸ ਕਰਨ ਵਾਲੇ ਹਾਰਮੋਨਸ ਨੂੰ ਵਧਾ ਸਕਦਾ ਹੈ ਅਤੇ ਤਣਾਅ ਦੇ ਪੱਧਰ ਨੂੰ ਘਟਾ ਸਕਦਾ ਹੈ। ਇਸ ਦੇ ਨਾਲ ਹੀ ਇਹ ਡੀਹਾਈਡ੍ਰੇਸ਼ਨ ਨੂੰ ਦੂਰ ਕਰਦਾ ਹੈ ਅਤੇ ਸਰੀਰ ਨੂੰ ਊਰਜਾਵਾਨ ਬਣਾਉਂਦਾ ਹੈ।


ਹੋਰ ਪੜ੍ਹੋ : ਸਵੇਰੇ ਜਲਦੀ ਉੱਠਣ ਨਾਲ ਸਰੀਰ ਨੂੰ ਮਿਲਦੇ ਇਹ ਚਮਤਕਾਰੀ ਫਾਇਦੇ, ਇਸ ਚੰਗੀ ਆਦਤ ਨੂੰ ਜ਼ਿੰਦਗੀ ਦਾ ਬਣਾਓ ਹਿੱਸਾ


ਇਮਿਊਨ ਸਿਸਟਮ ਲਈ ਸਭ ਤੋਂ ਵਧੀਆ- ਨਿੰਬੂ ਵਿੱਚ ਪਾਇਆ ਜਾਣ ਵਾਲਾ ਐਸਕੋਰਬਿਕ ਐਸਿਡ (ਵਿਟਾਮਿਨ ਸੀ) ਜ਼ਖ਼ਮਾਂ ਨੂੰ ਠੀਕ ਕਰਨ ਲਈ ਜ਼ਰੂਰੀ ਹੈ। ਨਿੰਬੂ ਪਾਣੀ ਬਲਗਮ ਨੂੰ ਦੂਰ ਕਰਨ ਅਤੇ ਜ਼ੁਕਾਮ ਦੇ ਦੌਰਾਨ ਗਲੇ ਦੀ ਖਰਾਸ਼ ਤੋਂ ਰਾਹਤ ਦਿਵਾਉਣ ਲਈ ਵੀ ਲਾਭਦਾਇਕ ਮੰਨਿਆ ਜਾਂਦਾ ਹੈ। ਆਮ ਜ਼ੁਕਾਮ ਵਰਗੀਆਂ ਬਿਮਾਰੀਆਂ ਨਾਲ ਨਜਿੱਠਣ ਅਤੇ ਉਨ੍ਹਾਂ ਤੋਂ ਬਚਣ ਲਈ ਰੋਜ਼ਾਨਾ ਨਿੰਬੂ ਦਾ ਸੇਵਨ ਕਰੋ। ਤੁਸੀਂ ਇਸ ਨੂੰ ਗਰਮ ਪਾਣੀ 'ਚ ਮਿਲਾ ਕੇ ਪੀ ਸਕਦੇ ਹੋ।


ਜ਼ਹਿਰੀਲੇ ਤੱਤਾਂ ਨੂੰ ਦੂਰ ਕਰੇਗਾ - ਨਿੰਬੂ ਦਾ ਰਸ ਡਾਇਯੂਰੇਟਿਕ ਵਜੋਂ ਜਾਣਿਆ ਜਾਂਦਾ ਹੈ। ਇਹ ਪਿਸ਼ਾਬ ਦੀ ਬਾਰੰਬਾਰਤਾ ਨੂੰ ਵਧਾ ਕੇ ਤੁਹਾਡੇ ਗੁਰਦਿਆਂ ਵਿੱਚੋਂ ਪਾਣੀ ਅਤੇ ਕੁੱਝ ਜ਼ਹਿਰੀਲੇ ਤੱਤਾਂ ਨੂੰ ਖਤਮ ਕਰਨ ਵਿੱਚ ਮਦਦ ਕਰਦਾ ਹੈ। ਇਹ ਸੰਭਾਵੀ ਤੌਰ 'ਤੇ UTIs ਤੋਂ ਪੀੜਤ ਲੋਕਾਂ ਦੀ ਮਦਦ ਕਰ ਸਕਦਾ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।