ਕਿਡਨੀ ਜਾਂ ਗੁਰਦੇ, ਜੋ ਕਿ ਸਰੀਰ ‘ਚੋਂ ਜ਼ਹਿਰਲੇ ਪਦਾਰਥ (ਟਾਕਸਿਨ) ਤੁਹਾਡੇ ਖੂਨ ਤੋਂ ਫ਼ਿਲਟਰ ਕਰਕੇ ਬਾਹਰ ਕੱਢਦੇ ਹਨ। ਪਰ ਜੇ ਕਿਡਨੀ ਨਾਲ ਕੋਈ ਸਮੱਸਿਆ ਸ਼ੁਰੂ ਹੋ ਜਾਵੇ, ਕਿਡਨੀ (Kidney) ਖ਼ਰਾਬ ਹੋਣ ਲੱਗੇ ਜਾਂ ਠੀਕ ਤਰੀਕੇ ਨਾਲ ਕੰਮ ਨਾ ਕਰ ਸਕੇ, ਤਾਂ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਣ ਲੱਗਦੀਆਂ ਹਨ ਤੇ ਸਿਹਤ ਖ਼ਰਾਬ ਹੋਣ ਲੱਗਦੀ ਹੈ।

Continues below advertisement

ਕਿਡਨੀ ਡੈਮੇਜ ਹੋਣ ਤੇ ਨਹੁੰ 'ਤੇ ਵੀ ਇਸਦੇ ਲੱਛਣ ਵੇਖੇ ਜਾ ਸਕਦੇ ਹਨ। ਇਸ ਲਈ ਜਾਣਨਾ ਜ਼ਰੂਰੀ ਹੈ ਕਿ ਕਿਡਨੀ ਖ਼ਰਾਬੀ ਦੇ ਸ਼ੁਰੂਆਤੀ ਲੱਛਣ ਕਿਹੜੇ ਹਨ ਤੇ ਕਿਵੇਂ ਪਛਾਣੇ ਜਾ ਸਕਦੇ ਹਨ।

ਕਿਡਨੀ ਡੈਮੇਜ ਨਾਲ ਨਹੁੰਆਂ ‘ਤੇ ਨਿਸ਼ਾਨ

Continues below advertisement

ਹਾਫ ਐਂਡ ਹਾਫ ਨੇਲਜ਼ – ਇਸਨੂੰ ਲਿੰਡਸੇ ਨੇਲਜ਼ ਵੀ ਕਿਹਾ ਜਾਂਦਾ ਹੈ। ਇਸ ਹਾਲਤ ਵਿੱਚ ਨਹੁੰ ਦਾ ਅੱਧਾ ਹਿੱਸਾ ਸਫ਼ੈਦ ਅਤੇ ਬਾਕੀ ਅੱਧਾ ਗੁਲਾਬੀ ਰੰਗ ਦਾ ਦਿੱਖਣ ਲੱਗਦਾ ਹੈ। ਇਹ ਗੁਰਦੇ (ਕਿਡਨੀ) ਦੇ ਖ਼ਰਾਬ ਹੋਣ ਦਾ ਇੱਕ ਸੰਕੇਤ ਹੋ ਸਕਦਾ ਹੈ।

ਨਹੁੰ ਦਾ ਉਖੜਨਾ – ਨਹੁੰ ਦਾ ਅੱਗੇ ਵਾਲਾ ਹਿੱਸਾ ਹੌਲੀ-ਹੌਲੀ ਚਮੜੀ ਤੋਂ ਅਲੱਗ ਹੋਣ ਲੱਗਦਾ ਹੈ। ਇਹ ਹਾਲਤ ਕਈ ਵਾਰੀ ਉਹਨਾਂ ਲੋਕਾਂ ਵਿੱਚ ਵੇਖੀ ਜਾਂਦੀ ਹੈ ਜੋ ਕਿਡਨੀ ਦੀ ਬਿਮਾਰੀ ਨਾਲ ਪੀੜਤ ਹੁੰਦੇ ਹਨ।

ਸਫ਼ੈਦ ਨਹੁੰ – ਕਿਡਨੀ ਖ਼ਰਾਬ ਹੋਣ ‘ਤੇ ਨਹੁੰਆਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ। ਨਹੁੰ ਪੀਲੇ ਜਾਂ ਫਿਰ ਸਫ਼ੈਦ ਦਿੱਖਣ ਲੱਗਦੇ ਹਨ।

ਨਹੁੰਆਂ ‘ਤੇ ਲਕੀਰਾਂ – ਕ੍ਰੋਨਿਕ ਕਿਡਨੀ ਡਿਜ਼ੀਜ਼ ਵਾਲੇ ਮਰੀਜ਼ਾਂ ਦੇ ਨਹੁੰਆਂ ‘ਤੇ ਮੋਟੀਆਂ, ਉਭਰੀਆਂ ਲਕੀਰਾਂ ਦਿੱਖਣ ਲੱਗਦੀਆਂ ਹਨ। ਵੇਖਣ ‘ਤੇ ਲੱਗਦਾ ਹੈ ਕਿ ਨਹੁੰ ਦੇ ਹੇਠਾਂ ਕੁਝ ਫਸਿਆ ਹੋਇਆ ਹੈ।

ਚਮਚੀ ਆਕਾਰ ਦੇ ਨਹੁੰ – ਕਿਡਨੀ ਬਿਮਾਰੀ ਦਾ ਇੱਕ ਹੋਰ ਸੰਕੇਤ ਇਹ ਹੈ ਕਿ ਨਹੁੰ ਚਮਚੀ ਵਾਂਗ ਚਪਟੇ ਹੋਣ ਲੱਗਦੇ ਹਨ। ਨਹੁੰਆਂ ਦੀ ਵਾਧ ਚਿੱਟੇ ਤਰੀਕੇ ਨਾਲ ਨਹੀਂ ਹੁੰਦੀ।

ਨਹੁੰ ਦਾ ਵਿਚੋਂ ਕੱਟਿਆ ਹੋਇਆ ਦਿੱਖਣਾ – ਇਸ ਸਮੱਸਿਆ ਨੂੰ ਰਿਜੇਸ ਨੇਲਜ਼ ਕਿਹਾ ਜਾਂਦਾ ਹੈ। ਕਿਡਨੀ ਦੀਆਂ ਦਿੱਕਤਾਂ ਵਿੱਚ ਨਹੁੰ ਦੀ ਚੌੜਾਈ ਜਾਂ ਲੰਬਾਈ ਵਿਚਕਾਰ ਇਕ ਲਕੀਰ ਬਣ ਜਾਂਦੀ ਹੈ, ਜਿਸਨੂੰ ਵੇਖ ਕੇ ਲੱਗਦਾ ਹੈ ਕਿ ਜਿਵੇਂ ਨਹੁੰ ਵਿਚਕਾਰੋਂ ਕੱਟਿਆ ਹੋਇਆ ਹੈ।

ਜੇ ਤੁਹਾਡੇ ਨਹੁੰਆਂ ‘ਤੇ ਵੀ ਇਸ ਤਰ੍ਹਾਂ ਦੇ ਲੱਛਣ ਦਿੱਖ ਰਹੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਅਤੇ ਸਮੱਸਿਆ ਦੀ ਜੜ੍ਹ ਤੱਕ ਜਾਓ।

ਕਿਡਨੀ ਖ਼ਰਾਬ ਹੋਣ ਦੇ ਹੋਰ ਲੱਛਣ

ਕਿਡਨੀ ਖ਼ਰਾਬੀ ‘ਚ ਪੈਰਾਂ, ਹੱਥਾਂ ਜਾਂ ਚਿਹਰੇ ‘ਤੇ ਸੂਜਨ ਆ ਸਕਦੀ ਹੈ।

ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ।

ਪੇਸ਼ਾਬ ਵਿੱਚ ਝੱਗ ਦਿੱਖਣ ਲੱਗਦਾ ਹੈ। ਪੇਸ਼ਾਬ ਵਿੱਚ ਖੂਨ ਆ ਸਕਦਾ ਹੈ, ਰੰਗ ਗਹਿਰਾ ਹੋ ਜਾਂਦਾ ਹੈ ਜਾਂ ਫਿਰ ਵਾਰ-ਵਾਰ ਪੇਸ਼ਾਬ ਦੀ ਲੋੜ ਮਹਿਸੂਸ ਹੁੰਦੀ ਹੈ।

ਕਿਡਨੀ ਖ਼ਰਾਬੀ ‘ਚ ਭੁੱਖ ਘੱਟ ਜਾਂਦੀ ਹੈ, ਜੀ ਕੱਚਾ ਹੋਣ ਲੱਗਦਾ ਹੈ ਅਤੇ ਉਲਟੀ ਵੀ ਹੋ ਸਕਦੀ ਹੈ।

ਚਮੜੀ ਨਾਲ ਜੁੜੀਆਂ ਦਿੱਕਤਾਂ ਵੱਧਣ ਲੱਗਦੀਆਂ ਹਨ। ਚਮੜੀ ‘ਤੇ ਖੁਜਲੀ ਤੇ ਸੁੱਕਾਪਣ ਦਿੱਖਣ ਲੱਗਦਾ ਹੈ।

ਸਾਂਹ ਫੁੱਲਣ ਲੱਗਦਾ ਹੈ ਅਤੇ ਫੇਫੜਿਆਂ ਵਿੱਚ ਪਾਣੀ ਭਰ ਸਕਦਾ ਹੈ।

ਨੀਂਦ ਲੈਣ ਵਿੱਚ ਦਿੱਕਤ ਆਉਣ ਲੱਗਦੀ ਹੈ।

ਧਿਆਨ ਕੇਂਦ੍ਰਿਤ ਕਰਨ ਵਿੱਚ ਮੁਸ਼ਕਿਲ ਹੁੰਦੀ ਹੈ।

 

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।