Eggs In Summer: ਅੰਡਾ ਇੱਕ ਸਿਹਤਮੰਦ ਅਤੇ ਸੁਪਰਫੂਡ ਹੈ। ਅੰਡੇ (eggs) ਵਿੱਚ ਵਿਟਾਮਿਨ ਬੀ12, ਬੀ6, ਬੀ5, ਵਿਟਾਮਿਨ ਏ, ਵਿਟਾਮਿਨ ਡੀ ਤੋਂ ਇਲਾਵਾ ਇਹ ਫੋਲੇਟ, ਕੈਲਸ਼ੀਅਮ ਅਤੇ ਹੋਰ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਅੰਡੇ। ਸਰਦੀਆਂ ਦੇ 'ਚ ਅੰਡੇ ਰੋਜ਼ਾਨਾ ਵਾਂਗ ਖਾਏ ਜਾਂ ਸਕਦੇ ਹਨ ਕੀ ਗਰਮੀਆਂ ਦੇ ਵਿੱਚ ਰੋਜ਼ ਅੰਡੇ ਖਾਣਾ ਸਹੀ ਰਹਿੰਦਾ ਹੈ? ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਦੇ ਵਿੱਚ ਰਹਿੰਦੇ ਹਨ, ਤਾਂ ਆਓ ਅੱਜ ਜਾਣਦੇ ਹਾਂ ਕਿ ਗਰਮੀਆਂ ਦੇ ਵਿੱਚ ਇਸ ਦਾ ਸੇਵਨ ਕਰਨਾ ਸਹੀ ਰਹਿੰਦਾ ਹੈ ਜਾਂ ਨਹੀਂ?



ਪਰ ਗਰਮੀਆਂ ਦੌਰਾਨ ਜ਼ਿਆਦਾਤਰ ਲੋਕ ਇਸ ਤੋਂ ਦੂਰ ਰਹਿੰਦੇ ਹਨ। ਅੰਡੇ ਖਾਣ ਨੂੰ ਲੈ ਕੇ ਲੋਕਾਂ ਵਿਚ ਕਈ ਮਿੱਥ ਪ੍ਰਚਲਿਤ ਹਨ, ਜਿਨ੍ਹਾਂ ਵਿਚੋਂ ਇਕ ਹੈ ਗਰਮੀਆਂ ਵਿਚ ਇਸ ਦਾ ਸੇਵਨ ਨਾ ਕਰਨਾ। ਮੰਨਿਆ ਜਾਂਦਾ ਹੈ ਕਿ ਇਸ ਦਾ ਸੁਭਾਅ ਗਰਮ ਹੈ, ਇਸ ਲਈ ਇਸ ਨੂੰ ਖਾਣ ਨਾਲ ਗਰਮੀਆਂ 'ਚ ਦਸਤ ਜਾਂ ਉਲਟੀਆਂ ਹੋ ਸਕਦੀਆਂ ਹਨ।


ਇਸ ਕਾਰਨ ਲੋਕ ਸਿਹਤਮੰਦ ਭੋਜਨ ਨੂੰ ਨਜ਼ਰਅੰਦਾਜ਼ ਕਰਦੇ ਹਨ। ਸਰੀਰ ਵਿੱਚ ਕਈ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਵਾਲੇ ਅੰਡੇ ਦਾ ਸੇਵਨ ਛੱਡਣ ਦੀ ਬਜਾਏ, ਇਹ ਜਾਣਨਾ ਜ਼ਰੂਰੀ ਹੈ ਕਿ ਗਰਮੀਆਂ ਵਿੱਚ ਇਸਨੂੰ ਕਿਵੇਂ ਖਾਣਾ ਹੈ। ਇੱਥੇ ਅਸੀਂ ਤੁਹਾਨੂੰ ਮਾਹਿਰਾਂ ਦੇ ਜ਼ਰੀਏ ਦੱਸਣ ਜਾ ਰਹੇ ਹਾਂ ਕਿ ਤੁਸੀਂ ਇੱਕ ਦਿਨ ਵਿੱਚ ਕਿੰਨੇ ਅੰਡੇ ਖਾ ਸਕਦੇ ਹੋ। ਅਤੇ ਕਿਨ੍ਹਾਂ ਤਰੀਕਿਆਂ ਨਾਲ ਇਸ ਨੂੰ ਖਾਣਾ ਸਭ ਤੋਂ ਵਧੀਆ ਹੈ?


ਮਾਹਿਰ ਕੀ ਕਹਿੰਦੇ ਹਨ?


ਜੇਕਰ ਅਸੀਂ ਗਰਮੀਆਂ ਵਿੱਚ ਬਹੁਤ ਜ਼ਿਆਦਾ ਅੰਡੇ ਖਾਂਦੇ ਹਾਂ ਤਾਂ ਕੀ ਸਾਡੇ ਸਰੀਰ ਨੂੰ ਕੋਈ ਨੁਕਸਾਨ ਹੋਵੇਗਾ? ਅੰਡੇ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਜਿੱਥੋਂ ਤੱਕ ਗਰਮੀਆਂ ਦਾ ਸਵਾਲ ਹੈ, ਤੁਸੀਂ ਗਰਮੀਆਂ ਦੇ ਮੌਸਮ ਵਿੱਚ ਹਰ ਰੋਜ਼ ਇੱਕ ਜਾਂ ਦੋ ਅੰਡੇ ਖਾ ਸਕਦੇ ਹੋ।


ਮਾਹਿਰ ਦੇ ਅਨੁਸਾਰ ਤੁਸੀਂ ਅੰਡੇ ਨੂੰ ਉਬਾਲ ਕੇ ਜਾਂ ਆਮਲੇਟ ਬਣਾ ਕੇ ਖਾ ਸਕਦੇ ਹੋ। ਗਰਮੀਆਂ ਦੇ ਮੌਸਮ 'ਚ ਜ਼ਿਆਦਾ ਅੰਡੇ ਨਾ ਖਾਓ ਦੋ ਜਾਂ ਤਿੰਨ ਤੋਂ ਜ਼ਿਆਦਾ ਅੰਡੇ ਖਾਣ ਨਾਲ ਤੁਹਾਡੇ ਪੇਟ 'ਚ ਜਲਣ ਹੋ ਸਕਦੀ ਹੈ। ਬਹੁਤ ਜ਼ਿਆਦਾ ਅੰਡੇ ਖਾਣ ਨਾਲ ਤੁਹਾਡੇ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ ਅਤੇ ਪੇਟ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਪਰ ਜੇਕਰ ਤੁਸੀਂ ਸਿਰਫ ਇੱਕ ਜਾਂ ਦੋ ਅੰਡੇ ਖਾਓਗੇ ਤਾਂ ਤੁਹਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ।


ਇਨ੍ਹਾਂ ਲੋਕਾਂ ਨੂੰ ਗਰਮੀਆਂ 'ਚ ਅੰਡੇ ਦਾ ਸੇਵਨ ਨਹੀਂ ਕਰਨਾ ਚਾਹੀਦਾ


ਜੇਕਰ ਕਿਸੇ ਨੂੰ ਦਸਤ, ਉਲਟੀ ਜਾਂ ਪੇਟ ਸੰਬੰਧੀ ਕੋਈ ਸਮੱਸਿਆ ਹੈ ਤਾਂ ਉਸ ਨੂੰ ਅੰਡੇ ਖਾਣ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਜੇਕਰ ਪਾਚਨ ਤੰਤਰ ਦੀ ਸਿਹਤ ਵਿਗੜਦੀ ਹੈ ਤਾਂ ਸਾਨੂੰ ਖਿਚੜੀ ਜਾਂ ਹੋਰ ਹਲਕਾ ਭੋਜਨ ਹੀ ਲੈਣਾ ਚਾਹੀਦਾ ਹੈ। ਇਸ ਸਥਿਤੀ ਵਿੱਚ ਅੰਡੇ, ਮੀਟ ਜਾਂ ਹੋਰ ਭਾਰੀ ਭੋਜਨ ਖਾਣਾ ਵਧੇਰੇ ਬੋਝ ਬਣ ਸਕਦਾ ਹੈ।


ਜੇਕਰ ਤੁਸੀਂ ਬਿਮਾਰ ਹੋ ਅਤੇ ਅੰਡੇ ਖਾਣ ਦੀ ਰੁਟੀਨ ਦੀ ਪਾਲਣਾ ਕਰਦੇ ਹੋ, ਤਾਂ ਤੁਸੀਂ ਆਮਲੇਟ ਜਾਂ ਅੰਡੇ ਦੇ ਹੋਰ ਪਕਵਾਨਾਂ ਦੀ ਬਜਾਏ ਉਬਲੇ ਹੋਏ ਅੰਡੇ ਖਾ ਸਕਦੇ ਹੋ। ਜੀ ਹਾਂ, ਇਸ ਦੌਰਾਨ ਇਸ ਦੇ ਪੀਲੇ ਹਿੱਸੇ ਨੂੰ ਖਾਣ ਤੋਂ ਪਰਹੇਜ਼ ਕਰੋ ਕਿਉਂਕਿ ਇਹ ਹਜ਼ਮ ਕਰਨਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅੰਡੇ ਦਾ ਪੀਲਾ ਹਿੱਸਾ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।


ਹੋਰ ਪੜ੍ਹੋ : ਰਿਫਾਇੰਡ ਤੇਲ ਨੂੰ ਦੁਬਾਰਾ ਗਰਮ ਕਰਨਾ ਹੋ ਸਕਦੈ ਖ਼ਤਰਨਾਕ, ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ, ICMR ਨੇ ਦਿੱਤੀ ਚੇਤਾਵਨੀ


 


Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।