Sexual Health: ਕੀ ਸੰਭੋਗ ਕਰਨ ਨਾਲ ਉਮਰ ਵਧਦੀ ਹੈ? ਅਮਰੀਕਾ ਵਿੱਚ ਹੋਏ ਇੱਕ ਸਰਵੇਖਣ ਵਿੱਚ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ। ਸਰਵੇ 'ਚ ਪਤਾ ਲੱਗਿਆ ਹੈ ਕਿ ਸੈਕਸ ਕਰਨ ਨਾਲ ਔਰਤਾਂ ਦੀ ਉਮਰ ਵਧਦੀ ਹੈ ਪਰ ਪੁਰਸ਼ਾਂ ਨੂੰ ਜ਼ਿਆਦਾ ਫਾਇਦਾ ਨਹੀਂ ਮਿਲਦਾ।


ਸਰਵੇ ਵਿੱਚ ਪਤਾ ਲੱਗਿਆ ਹੈ ਕਿ ਜਿਹੜੀਆਂ ਔਰਤਾਂ ਨਿਯਮਿਤ ਤੌਰ 'ਤੇ ਸੰਭੋਗ ਕਰਦੀਆਂ ਹਨ, ਉਹ ਲੰਬੇ ਸਮੇਂ ਤੱਕ ਜਿਉਂਦੀਆਂ ਰਹਿੰਦੀਆਂ ਹਨ। ਇਹ ਹੈਰਾਨ ਕਰਨ ਵਾਲੀਆਂ ਗੱਲਾਂ ਅਮਰੀਕਾ ਵਿੱਚ ਨੈਸ਼ਨਲ ਹੈਲਥ ਐਂਡ ਨਿਊਟ੍ਰੀਸ਼ਨ ਐਗਜ਼ਾਮੀਨੇਸ਼ਨ ਸਰਵੇ (NHANES) ਵਿੱਚ ਸਾਹਮਣੇ ਆਈਆਂ ਹਨ। ਵਾਲਡਨ ਯੂਨੀਵਰਸਿਟੀ ਦੇ ਜਨ ਸਿਹਤ ਵਿਗਿਆਨੀ ਸ਼੍ਰੀਕਾਂਤ ਬੈਨਰਜੀ ਦੀ ਅਗਵਾਈ ਵਾਲੀ ਟੀਮ ਨੇ ਇਹ ਸਰਵੇਖਣ ਕੀਤਾ ਹੈ। 



ਇਸ ਖੋਜ ਵਿੱਚ 14542 ਲੋਕ ਸ਼ਾਮਲ ਸਨ, ਜਿਨ੍ਹਾਂ ਦੀ ਉਮਰ 20 ਤੋਂ 59 ਸਾਲ ਦਰਮਿਆਨ ਸੀ। ਸਾਰੇ ਲੋਕਾਂ ਨੂੰ ਪਿਛਲੇ ਸਾਲ ਵਿੱਚ ਉਨ੍ਹਾਂ ਦੀਆਂ ਜਿਨਸੀ ਗਤੀਵਿਧੀਆਂ ਬਾਰੇ ਪੁੱਛਿਆ ਗਿਆ ਸੀ। 38 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਹਫਤੇ 'ਚ ਸਿਰਫ ਇਕ ਵਾਰ ਸੰਭੋਗ ਕਰਦੇ ਹਨ। ਜਿਨ੍ਹਾਂ ਲੋਕਾਂ ਨੇ ਸਾਲ ਵਿੱਚ 52 ਵਾਰ ਤੋਂ ਘੱਟ ਸੰਭੋਗ ਕੀਤਾ ਸੀ, ਉਨ੍ਹਾਂ ਵਿੱਚ 5 ਸਾਲਾਂ ਦੀ ਖੋਜ ਦੀ ਮਿਆਦ ਦੇ ਦੌਰਾਨ ਮਰਨ ਦੀ ਸੰਭਾਵਨਾ 3 ਗੁਣਾ ਵੱਧ ਪਾਈ ਗਈ। ਉਨ੍ਹਾਂ ਲੋਕਾਂ ਦੀ ਤੁਲਨਾ ਜ਼ਿਆਦਾ ਸੰਭੋਗ ਕਰਨ ਵਾਲਿਆਂ ਨਾਲ ਕੀਤੀ ਗਈ।






ਖੋਜ ਦੌਰਾਨ ਵੱਖ-ਵੱਖ ਸਿੱਖਿਆ, ਨਸਲ, ਸਮਾਜਿਕ ਅਤੇ ਆਰਥਿਕ ਸਥਿਤੀ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਜਿਨ੍ਹਾਂ ਲੋਕਾਂ ਨੇ 52 ਤੋਂ ਘੱਟ ਵਾਰ ਸੈਕਸ ਕੀਤਾ ਸੀ। ਉਹ ਡਿਪਰੈਸ਼ਨ ਤੋਂ ਪੀੜਤ ਪਾਏ ਗਏ ਅਤੇ ਉਨ੍ਹਾਂ ਦੇ ਮਰਨ ਦਾ ਖ਼ਤਰਾ ਜ਼ਿਆਦਾ ਸੰਭੋਗ ਕਰਨ ਵਾਲਿਆਂ ਨਾਲੋਂ 200 ਪ੍ਰਤੀਸ਼ਤ ਤੱਕ ਵੱਧ ਪਾਇਆ ਗਿਆ।



ਘੱਟ ਸੈਕਸ ਕਰਨ ਵਾਲਿਆਂ ਵਿੱਚ ਜ਼ਿਆਦਾ ਸੈਕਸ ਕਰਨ ਵਾਲਿਆਂ ਨਾਲੋਂ 75 ਫੀਸਦੀ ਜ਼ਿਆਦਾ ਤਣਾਅ ਸੀ। ਹਾਲਾਂਕਿ ਜਿਹੜੇ ਲੋਕ Masturbation ਕਰਦੇ ਹਨ, ਉਹ ਲੋਕ ਵੀ ਇਨ੍ਹਾਂ ਨਾਲੋਂ ਚੰਗੀ ਨੀਂਦ ਅਤੇ ਘੱਟ ਤਣਾਅ ਵਾਲੇ ਹੁੰਦੇ ਹਨ। ਨਵੀਂ ਖੋਜ ਦੱਸਦੀ ਹੈ ਕਿ ਵੱਧ ਸੰਭੋਗ ਕਰਨ ਦਾ ਫਾਇਦਾ ਮਰਦਾਂ ਨਾਲੋਂ ਜ਼ਿਆਦਾ ਔਰਤਾਂ ਨੂੰ ਹੁੰਦਾ ਹੈ। 






ਜਿਹੜੇ ਲੋਕ ਘੱਟ ਸੰਭੋਗ ਕਰਦੇ ਹਨ ਉਨ੍ਹਾਂ ਵਿੱਚ ਸਮੇਂ ਤੋਂ ਪਹਿਲਾਂ ਮੌਤ ਦਾ ਖ਼ਤਰਾ ਵੱਧ ਹੁੰਦਾ ਹੈ। ਇਸ ਦੇ ਨਾਲ ਹੀ ਖੋਜ ਵਿੱਚ ਸੰਭੋਗ ਦੀ ਕਿਸਮ, ਸੰਤੁਸ਼ਟੀ ਦੀ ਡੂੰਘਾਈ ਆਦਿ ਵਰਗੀਆਂ ਚੀਜ਼ਾਂ 'ਤੇ ਚਰਚਾ ਨਹੀਂ ਕੀਤੀ ਗਈ। ਰਿਸਰਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਮਰਦ ਸੰਭੋਗ ਨਾਲੋਂ ਆਪਣੀ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ। 


ਉਨ੍ਹਾਂ ਦੀ ਮੌਤ ਦਾ ਖਤਰਾ ਔਰਤਾਂ ਦੇ ਮੁਕਾਬਲੇ 6 ਗੁਣਾ ਵੱਧ ਹੁੰਦਾ ਹੈ। ਖੋਜ ਵਿੱਚ ਨਿਯਮਿਤ ਤੌਰ 'ਤੇ ਸੰਭੋਗ ਕਰਨਾ ਚੰਗਾ ਸਾਬਤ ਹੋਇਆ ਹੈ। ਰਿਸਰਚ ਮੁਤਾਬਕ ਜੇਕਰ ਔਰਤਾਂ ਦੀ ਇੱਛਾ ਹੈ ਤਾਂ ਉਨ੍ਹਾਂ ਦੇ ਦਿਲ ਦੀ ਗੱਲ ਸੁਣੋ। ਤੁਸੀਂ ਸੰਭੋਗ ਕਰਨਾ ਜਾਂ ਬ੍ਰੇਕ ਲੈਣਾ ਹੈ, ਦੋਵੇਂ ਠੀਕ ਹਨ।