Food Recipe: ਘਰ 'ਚ ਇਦਾਂ ਬਣਾਓ ਦਾਦੀ-ਨਾਨੀ ਵਾਲਾ ਟੇਸਟੀ ਆਚਾਰ, ਸੁਆਦ ਬਣਾ ਦੇਵੇਗਾ ਦੀਵਾਨਾ
Tasty Pickle Recipe: ਜੇਕਰ ਤੁਸੀਂ ਘਰ ਚ ਬਣਿਆ ਸਵਾਦਿਸ਼ਟ ਅਤੇ ਮਸਾਲੇਦਾਰ ਕਰੀ ਦਾ ਅਚਾਰ ਖਾਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਆਸਾਨ ਨੁਸਖੇ ਨੂੰ ਅਪਣਾ ਕੇ ਘੱਟ ਸਮੇਂ ਚ ਘਰ ਚ ਹੀ ਅਚਾਰ ਬਣਾ ਸਕਦੇ ਹੋ।
Tasty Achar
1/6
ਅਚਾਰ ਖਾਣੇ ਦੇ ਸੁਆਦ ਨੂੰ ਵਧਾ ਦਿੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਘਰ 'ਚ ਅਚਾਰ ਬਣਾਉਣਾ ਚਾਹੁੰਦੇ ਹੋ ਤਾਂ ਦਾਦੀ-ਨਾਨੀ ਵਾਲੀ ਖਾਸ ਰੈਸੀਪੀ ਨੂੰ ਅਪਣਾ ਸਕਦੇ ਹੋ।
2/6
ਘਰ ਵਿੱਚ ਬਣੇ ਕੈਰੀ ਦੇ ਅਚਾਰ ਦੀ ਤਾਂ ਗੱਲ ਹੀ ਵੱਖਰੀ ਚੀਜ਼ ਹੈ। ਇਸ ਨੂੰ ਬਣਾਉਣ ਲਈ ਕੱਚੀ ਕੈਰੀ ਨੂੰ ਧੋ ਕੇ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ।
3/6
ਹੁਣ ਇਕ ਪੈਨ ਵਿਚ ਤੇਲ ਗਰਮ ਕਰੋ, ਇਸ ਵਿਚ ਹੀਂਗ ਅਤੇ ਸਰ੍ਹੋਂ ਦੇ ਦਾਣੇ ਪਾ ਕੇ ਤੜਕਾ ਲਓ, ਫਿਰ ਇਸ ਵਿਚ ਲਾਲ ਮਿਰਚ ਪਾਊਡਰ, ਹਲਦੀ, ਧਨੀਆ ਪਾਊਡਰ ਅਤੇ ਗਰਮ ਮਸਾਲਾ ਦੇ ਨਾਲ ਨਮਕ ਪਾ ਕੇ ਮਿਕਸ ਕਰੋ।
4/6
ਤਿਆਰ ਕੀਤੇ ਹੋਏ ਮਸਾਲੇ 'ਚ ਕੱਟੇ ਹੋਏ ਕੈਰੀ ਦੇ ਟੁਕੜੇ ਪਾਓ। ਹੁਣ ਤੁਸੀਂ ਇਸ ਵਿੱਚ ਮੇਥੀ ਦੇ ਦਾਣੇ, ਕੜੀ ਪੱਤਾ, ਲੌਂਗ ਅਤੇ ਦਾਲਚੀਨੀ ਵੀ ਮਿਲਾ ਸਕਦੇ ਹੋ।
5/6
ਇਨ੍ਹਾਂ ਸਭ ਨੂੰ ਮਿਲਾਓ ਅਤੇ ਘੱਟ ਅੱਗ 'ਤੇ 15 ਤੋਂ 20 ਮਿੰਟ ਤੱਕ ਪਕਾਓ। ਜਦੋਂ ਕੈਰੀ ਨਰਮ ਹੋ ਜਾਵੇ ਤਾਂ ਇਸ ਨੂੰ ਭਾਂਡੇ 'ਚ ਕੱਢ ਕੇ ਕੁਝ ਦੇਰ ਲਈ ਠੰਡਾ ਕਰ ਲਓ।
6/6
ਹੁਣ ਤੁਸੀਂ ਇਸ ਅਚਾਰ ਨੂੰ ਬਰਨੀ ਵਿੱਚ ਜਾਂ ਕਿਸੇ ਹੋਰ ਏਅਰਟਾਈਟ ਕੰਟੇਨਰ ਵਿੱਚ ਕੁਝ ਹਫ਼ਤਿਆਂ ਲਈ ਸਟੋਰ ਕਰਕੇ ਰੱਖ ਸਕਦੇ ਹੋ।
Published at : 11 Aug 2024 10:25 AM (IST)