How Much Alcohol is OK Per Day: ਪੂਰੀ ਦੁਨੀਆਂ ਵਿੱਚ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜਕੱਲ੍ਹ ਨੌਜਵਾਨਾਂ ਵਿੱਚ ਸ਼ਰਾਬ, ਬੀਅਰ ਜਾਂ ਹੋਰ ਅਲਕੋਹਲ ਡਰਿੰਕ ਪੀਣ ਦਾ ਰੁਝਾਨ ਕਾਫੀ ਵੱਧ ਗਿਆ ਹੈ। ਕੋਈ ਪਾਰਟੀ ਹੋਵੇ, ਵਿਆਹ ਹੋਵੇ, ਕਿਸੇ ਤਰ੍ਹਾਂ ਦੀ ਖੁਸ਼ੀ ਜ਼ਾਹਰ ਕਰਨੀ ਹੋਵੇ ਤਾਂ ਨੌਜਵਾਨ ਸ਼ਰਾਬ ਪੀ ਕੇ ਆਪਣੀ ਖੁਸ਼ੀ ਮਨਾਉਂਦੇ ਹਨ।
ਹਾਲਾਂਕਿ ਲੋਕਾਂ ਨੂੰ ਪਤਾ ਵੀ ਹੈ ਕਿ ਇਸ ਨਾਲ ਕਈ ਬਿਮਾਰੀਆਂ ਲੱਗਦੀਆਂ ਹਨ ਪਰ ਫਿਰ ਵੀ ਲੋਕ ਇਸ ਗੱਲ ਨੂੰ ਨਜ਼ਰਅੰਦਾਜ਼ ਕਰਕੇ ਪੀਂਦੇ ਰਹਿੰਦੇ ਹਨ। ਕਈਆਂ ਨੂੰ ਤਾਂ ਸ਼ਰਾਬ ਪੀਣ ਦੀ ਆਦਤ ਪੈ ਜਾਂਦੀ ਹੈ ਫਿਰ ਉਹ ਸ਼ਰਾਬ ਰੋਜ਼ ਪੀਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਖਤਰਨਾਕ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਰੋਜ਼ ਇੱਕ ਪੈਗ ਲਾਉਣ ਨਾਲ ਕੁਝ ਨਹੀਂ ਹੁੰਦਾ ਹੈ, ਤੁਹਾਡੇ ਮਨ ਵਿੱਚ ਵੀ ਇਹ ਸਵਾਲ ਖੜ੍ਹਾ ਹੁੰਦਾ ਹੋਵੇਗਾ ਕਿ ਰੋਜ਼ ਕਿੰਨੀ ਸ਼ਰਾਬ ਪੀਣੀ ਤੁਹਾਡੀ ਸਿਹਤ ਦੇ ਲਈ ਫਾਇਦੇਮੰਦ ਹੈ, ਤਾਂ ਇਹ ਜਾਣਨ ਲਈ ਪੜ੍ਹੋ ਪੂਰਾ ਆਰਟਿਕਲ।
ਕੁਝ ਲੋਕਾਂ ਦਾ ਮੰਨਣਾ ਹੈ ਕਿ ਹਰ ਰੋਜ਼ 1-2 ਪੈੱਗ ਲਾਉਣ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਜਦਕਿ ਕਈ ਲੋਕ 3-4 ਪੈੱਗ ਵੀ ਆਮ ਸਮਝਦੇ ਹਨ। ਕਈ ਖੋਜਾਂ ਵਿਚ ਸ਼ਰਾਬ ਦੇ ਕੁਝ ਫਾਇਦੇ ਵੀ ਦੱਸੇ ਗਏ ਹਨ, ਪਰ ਇਨ੍ਹਾਂ 'ਤੇ ਕਾਫੀ ਵਿਵਾਦ ਹੈ। ਸਿਹਤ ਮਾਹਰ ਸ਼ਰਾਬ ਨੂੰ ਸਿਹਤ ਲਈ ਬੇਹੱਦ ਖਤਰਨਾਕ ਮੰਨਦੇ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਨੇ ਵੀ ਇਸ ਸਾਲ ਸ਼ਰਾਬ 'ਤੇ ਇੱਕ ਰਿਪੋਰਟ ਜਾਰੀ ਕੀਤੀ ਸੀ, ਜਿਸ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਸਨ। ਇਸ 'ਚ ਦੱਸਿਆ ਗਿਆ ਕਿ ਕਿੰਨੀ ਮਾਤਰਾ 'ਚ ਸ਼ਰਾਬ ਪੀਣਾ ਸੁਰੱਖਿਅਤ ਮੰਨਿਆ ਜਾਂਦਾ ਹੈ ਅਤੇ ਇਸ ਦੇ ਸੇਵਨ ਨਾਲ ਸਰੀਰ 'ਤੇ ਕੀ ਅਸਰ ਪੈਂਦਾ ਹੈ। ਖੈਰ, ਨਵੇਂ ਸਾਲ ਤੋਂ ਪਹਿਲਾਂ ਹਰ ਕਿਸੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ: Milk: ਰਾਤ ਨੂੰ ਦੁੱਧ ਪੀਣ ਨਾਲ ਵੱਧ ਜਾਂਦਾ ਭਾਰ? ਜਾਣੋ ਕੀ ਹੈ ਦੁੱਧ ਪੀਣ ਦਾ ਸਹੀ ਸਮਾਂ
WHO ਨੇ ਦੱਸੀ ਸ਼ਰਾਬ ਪੀਣ ਦੀ ਲਿਮਿਟ
WHO ਦੀ ਰਿਪੋਰਟ ਮੁਤਾਬਕ ਸ਼ਰਾਬ ਦੀ ਇੱਕ ਬੂੰਦ ਵੀ ਸਾਡੀ ਸਿਹਤ ਦੇ ਲਈ ਸੁਰੱਖਿਅਤ ਨਹੀਂ ਹੈ। ਇੱਥੋਂ ਤੱਕ ਕਿ ਵਾਈਨ ਜਾਂ ਹੋਰ ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਦੀ ਘੱਟ ਮਾਤਰਾ ਵੀ ਸਿਹਤ ਲਈ ਖਤਰਨਾਕ ਹੈ। ਲੋਕਾਂ ਨੂੰ ਸ਼ਰਾਬ ਬਿਲਕੁਲ ਨਹੀਂ ਪੀਣੀ ਚਾਹੀਦੀ। WHO ਕਈ ਸਾਲਾਂ ਦੇ ਮੁਲਾਂਕਣ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚਿਆ ਹੈ।
ਸ਼ਰਾਬ ਦੀ ਇੱਕ ਬੂੰਦ ਪੀਣ ਨਾਲ ਕੈਂਸਰ, ਲੀਵਰ ਫੇਲ੍ਹ ਹੋਣ ਸਮੇਤ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਜਿਹੜੇ ਲੋਕ ਸ਼ਰਾਬ ਦਾ ਇੱਕ ਪੈਗ ਲਾਉਣਾ ਸੁਰੱਖਿਅਤ ਮੰਨਦੇ ਹਨ ਤਾਂ ਉਹ ਬਿਲਕੁਲ ਗਲਤ ਹਨ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਹੁਣ ਤੱਕ ਕੋਈ ਵੀ ਅਧਿਐਨ ਇਹ ਸਾਬਤ ਨਹੀਂ ਕਰ ਸਕਿਆ ਹੈ ਕਿ ਸ਼ਰਾਬ ਸਿਹਤ ਲਈ ਫਾਇਦੇਮੰਦ ਹੈ। ਅਜਿਹੀ ਖੋਜ ਵਿਵਾਦਾਂ ਵਿੱਚ ਘਿਰੀ ਹੋਈ ਹੈ।
ਸਿਹਤ ਦੇ ਲਈ ਕਿਉਂ ਖਰਤਨਾਕ ਹੈ ਸ਼ਰਾਬ
ਡਬਲਯੂਐਚਓ ਦੇ ਅਨੁਸਾਰ, ਸ਼ਰਾਬ ਵਿੱਚ ਅਲਕੋਹਲ ਮਿਲਾਇਆ ਜਾਂਦਾ ਹੈ, ਜੋ ਕਿ ਇੱਕ ਜ਼ਹਿਰੀਲਾ ਪਦਾਰਥ ਹੈ। ਇਹ ਸਰੀਰ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ। ਕਈ ਸਾਲ ਪਹਿਲਾਂ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਨੇ ਅਲਕੋਹਲ ਨੂੰ ਗਰੁੱਪ 1 ਕਾਰਸੀਨੋਜਨ ਵਿੱਚ ਸ਼ਾਮਲ ਕੀਤਾ ਸੀ। ਕਾਰਸੀਨੋਜਨ ਕੈਂਸਰ ਪੈਦਾ ਕਰਨ ਵਾਲੇ ਗਰੁੱਪ ਵਿੱਚ ਸ਼ਾਮਲ ਹੁੰਦਾ ਹੈ।
ਐਸਬੈਸਟਸ, ਰੇਡੀਏਸ਼ਨ ਅਤੇ ਤੰਬਾਕੂ ਨੂੰ ਵੀ ਇਸ ਖਤਰਨਾਕ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਹੈ। ਸਿਰਫ਼ ਸ਼ਰਾਬ ਹੀ ਨਹੀਂ, ਸਗੋਂ ਤੰਬਾਕੂ ਅਤੇ ਰੇਡੀਏਸ਼ਨ ਵੀ ਕਈ ਤਰ੍ਹਾਂ ਦੇ ਕੈਂਸਰ ਦਾ ਖ਼ਤਰਾ ਵਧਾਉਂਦੇ ਹਨ। WHO ਦਾ ਕਹਿਣਾ ਹੈ ਕਿ ਉਹ ਅਲਕੋਹਲ ਦੇ ਅਖੌਤੀ ਸੁਰੱਖਿਅਤ ਪੱਧਰਾਂ ਬਾਰੇ ਗੱਲ ਨਹੀਂ ਕਰ ਸਕਦਾ ਹੈ।
ਇਹ ਵੀ ਪੜ੍ਹੋ: Shaving Tips: ਸ਼ੇਵ ਕਰਨ ਤੋਂ ਬਾਅਦ ਰੇਜ਼ਰ ਨੂੰ ਬਾਥਰੂਮ ਛੱਡਣ ਦੀ ਗਲਤੀ ਨਾਂ ਕਰੋ, ਰਿਪੋਰਟ 'ਚ ਹੋਇਆ ਖੁਲਾਸਾ, ਲੱਗ ਸਕਦੀਆਂ ਇਹ ਬਿਮਾਰੀਆਂ