ਵਾਲਾਂ ਲਈ ਵਿਟਾਮਿਨ E ਦਾ ਕੈਪਸੂਲ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕਈ ਲੋਕ ਇਸਦਾ ਇਸਤੇਮਾਲ ਤਾਂ ਕਰਦੇ ਹਨ, ਪਰ ਸਹੀ ਤਰੀਕਾ ਨਾ ਪਤਾ ਹੋਣ ਕਰਕੇ ਉਹ ਇਸਦੇ ਪੂਰੇ ਫਾਇਦੇ ਨਹੀਂ ਲੈ ਪਾਉਂਦੇ। ਜੇ ਤੁਸੀਂ ਵੀ ਇਹ ਨਹੀਂ ਚਾਹੁੰਦੇ, ਤਾਂ ਤੁਹਾਨੂੰ ਵਿਟਾਮਿਨ E ਕੈਪਸੂਲ ਨੂੰ ਸਹੀ ਢੰਗ ਨਾਲ ਵਰਤਣਾ ਆਉਣਾ ਚਾਹੀਦਾ ਹੈ।
ਤੁਸੀਂ ਵਿਟਾਮਿਨ E ਨੂੰ ਕਈ ਤਰੀਕਿਆਂ ਨਾਲ ਵਾਲਾਂ ‘ਚ ਲਗਾ ਸਕਦੇ ਹੋ। ਇਸਦੇ ਲਈ ਤੁਹਾਨੂੰ ਕੁਝ ਆਸਾਨ ਸਮੱਗਰੀਆਂ ਦੀ ਲੋੜ ਪੈਂਦੀ ਹੈ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਘਰੇਲੂ ਹੇਅਰ ਮਾਸਕ ਤਿਆਰ ਕਰ ਸਕਦੇ ਹੋ। ਇਹ ਮਾਸਕ ਵਾਲਾਂ ਨੂੰ ਪੋਸ਼ਣ ਦਿੰਦੇ ਹਨ ਅਤੇ ਉਹਨਾਂ ਨੂੰ ਮਜ਼ਬੂਤ ਤੇ ਚਮਕਦਾਰ ਬਣਾਉਂਦੇ ਹਨ। ਤਾਂ ਫਿਰ ਦੇਰ ਕਿਸ ਗੱਲ ਦੀ? ਆਓ ਜਾਣੀਏ ਵਿਸਥਾਰ ਨਾਲ ਕਿ ਵਿਟਾਮਿਨ E ਕੈਪਸੂਲ ਨੂੰ ਵਾਲਾਂ ਲਈ ਸਹੀ ਤਰੀਕੇ ਨਾਲ ਕਿਵੇਂ ਵਰਤਿਆ ਜਾਵੇ।
ਵਿਟਾਮਿਨ E ਕੈਪਸੂਲ ਵਾਲਾਂ ‘ਚ ਕਿਵੇਂ ਲਗਾਈਏ
ਹੇਅਰ ਮਾਸਕ ਬਣਾ ਕੇ ਲਗਾਓ
ਵਿਟਾਮਿਨ E ਨੂੰ ਮਾਸਕ ਵਜੋਂ ਲਗਾਉਣ ਲਈ ਨਾਰੀਅਲ ਦਾ ਤੇਲ, ਦਹੀਂ ਅਤੇ ਐਲੋਵੈਰਾ ਦੀ ਲੋੜ ਹੁੰਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਕਟੋਰੀ ‘ਚ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਮਾਸਕ ਤਿਆਰ ਕਰੋ। ਹੁਣ ਇਸ ਮਾਸਕ ਨੂੰ ਵਾਲਾਂ ਅਤੇ ਜੜ੍ਹਾਂ ‘ਚ ਲਗਾਓ। ਕਰੀਬ 30 ਮਿੰਟ ਤੱਕ ਲਗਾ ਰਹਿਣ ਦਿਓ, ਫਿਰ ਵਾਲ ਧੋ ਲਓ।
ਸਿੱਧਾ ਕੈਪਸੂਲ ਲਗਾਓ
ਸਿਰਫ਼ ਵਿਟਾਮਿਨ E ਦਾ ਕੈਪਸੂਲ ਲਗਾਉਣਾ ਵੀ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ। ਮਾਰਕੀਟ ਤੋਂ ਕੈਪਸੂਲ ਖਰੀਦੋ, ਉਹਨੂੰ ਕਟੋਰੀ ‘ਚ ਕੱਢੋ ਅਤੇ ਬ੍ਰਸ਼ ਜਾਂ ਉਂਗਲਾਂ ਦੀ ਮਦਦ ਨਾਲ ਵਾਲਾਂ ‘ਤੇ ਲਗਾਓ। ਖ਼ਾਸ ਕਰਕੇ ਦੋਮੂੰਹੇ ਵਾਲਾਂ ‘ਤੇ ਇਸਨੂੰ ਰਾਤ ਭਰ ਲਈ ਲਗਾ ਕੇ ਰੱਖੋ ਅਤੇ ਚੰਗੀ ਤਰ੍ਹਾਂ ਮਾਲਿਸ਼ ਕਰੋ, ਤਾਂ ਜੋ ਫਾਇਦਾ ਦੋਗੁਣਾ ਮਿਲੇ।
ਤੇਲ ‘ਚ ਮਿਲਾ ਕੇ ਲਗਾਓ
ਆਪਣੇ ਰੋਜ਼ਾਨਾ ਵਰਤੋਂ ਵਾਲੇ ਤੇਲ ‘ਚ ਵਿਟਾਮਿਨ E ਦਾ ਕੈਪਸੂਲ ਮਿਲਾ ਕੇ ਵੀ ਲਗਾ ਸਕਦੇ ਹੋ। ਇਸਦੇ ਲਈ ਇੱਕ ਜਾਂ ਦੋ ਕੈਪਸੂਲ ਤੇਲ ‘ਚ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਰਾਤ ਭਰ ਵਾਲਾਂ ‘ਚ ਲਗਾ ਕੇ ਰੱਖੋ। ਇਸ ਨਾਲ ਵਾਲ ਮਜ਼ਬੂਤ ਬਣਦੇ ਹਨ ਅਤੇ ਟੁੱਟਣ ਘੱਟ ਹੁੰਦੇ ਹਨ।
ਵਿਟਾਮਿਨ E ਕੈਪਸੂਲ ਵਾਲਾਂ ‘ਚ ਲਗਾਉਣ ਦੇ ਫਾਇਦੇ
- ਵਾਲਾਂ ਦਾ ਝੜਣਾ ਘੱਟ ਕਰਦਾ ਹੈ
- ਵਾਲਾਂ ਦੀ ਚਮਕ ਬਣਾਈ ਰੱਖਦਾ ਹੈ
- ਵਾਲਾਂ ਦੀ ਗ੍ਰੋਥ ਲਈ ਫਾਇਦੇਮੰਦ ਹੈ
- ਸਕੈਲਪ (ਸਿਰ ਦੀ ਚਮੜੀ) ਲਈ ਲਾਭਕਾਰੀ ਹੈ
- ਦੋਮੂੰਹੇ ਵਾਲਾਂ ਨੂੰ ਰੋਕਣ ‘ਚ ਮਦਦ ਕਰਦਾ ਹੈ
- ਵਾਲਾਂ ਦਾ ਰੁੱਖਾਪਣ ਘੱਟ ਕਰਦਾ ਹੈ
ਵਾਲ ਕਿਸ ਦੀ ਕਮੀ ਨਾਲ ਟੁੱਟਦੇ ਹਨ?
ਵਾਲਾਂ ਦੇ ਟੁੱਟਣ ਦਾ ਇੱਕ ਵੱਡਾ ਕਾਰਨ ਸਰੀਰ ‘ਚ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਹੁੰਦਾ ਹੈ। ਖ਼ਾਸ ਕਰਕੇ ਬਾਇਓਟਿਨ, ਵਿਟਾਮਿਨ D, ਵਿਟਾਮਿਨ C, ਵਿਟਾਮਿਨ E, ਜ਼ਿੰਕ (ZINC) ਅਤੇ ਆਇਰਨ (IRON) ਦੀ ਕਮੀ ਨਾਲ ਵਾਲ ਕਮਜ਼ੋਰ ਹੋ ਜਾਂਦੇ ਹਨ। ਇਸਦੇ ਨਾਲ ਹੀ ਪ੍ਰੋਟੀਨ ਅਤੇ ਹੋਰ ਕੁਝ ਪੋਸ਼ਕ ਤੱਤਾਂ ਦੀ ਘਾਟ ਕਾਰਨ ਵੀ ਵਾਲ ਟੁੱਟਣ ਲੱਗ ਪੈਂਦੇ ਹਨ ਅਤੇ ਉਹਨਾਂ ਦੀ ਗ੍ਰੋਥ ਪ੍ਰਭਾਵਿਤ ਹੁੰਦੀ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।